ਭਦੌੜ, 2 ਜੂਨ (ਵਿਨੋਦ ਕਲਸੀ, ਰਜਿੰਦਰ ਬੱਤਾ)-ਸਰਕਾਰੀ ਹਸਪਤਾਲ ਭਦੌੜ ਵਿਖੇ ਐਸ.ਐਮ.ਓ. ਦੀ ਨਿਯੁਕਤੀ ਹੋਣ ਨਾਲ ਲੋਕਾਂ ਵਿਚ ਖ਼ੁਸ਼ੀ ਦਾ ਮਾਹੌਲ ਹੈ ਅਤੇ ਡਾ: ਸਤਵੰਤ ਸਿੰਘ ਔਜਲਾ ਦੀ ਬਤੌਰ ਐਸ.ਐਮ.ਓ. ਦੀ ਨਿਯੁਕਤੀ ਹੋਣ ਨਾਲ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੀ ਆਸ ਬੱਝੀ ਹੈ | ਐਸ.ਐਮ.ਓ. ਸਤਵੰਤ ਸਿੰਘ ਔਜਲਾ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ | ਇਸ ਮੌਕੇ ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਨੇ ਹਸਪਤਾਲ ਦਾ ਦੌਰਾ ਕਰ ਕੇ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਅਤੇ ਸਟਾਫ਼ ਨਾਲ ਗੱਲਬਾਤ ਕੀਤੀ | ਐਸ.ਐਮ.ਓ. ਨੇ ਕਿਹਾ ਕਿ ਮਰੀਜ਼ਾਂ ਨੂੰ ਬਿਹਤਰ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪਹਿਲ ਹੋਵੇਗੀ ਅਤੇ ਹਸਪਤਾਲ ਵਿਚ ਖ਼ਾਲੀ ਅਸਾਮੀਆਂ ਭਰਨ ਲਈ ਉਚੇਚੇ ਯਤਨ ਕੀਤੇ ਜਾਣਗੇ | ਉਨ੍ਹਾਂ ਨੇ ਸਫ਼ਾਈ, ਅਨੁਸ਼ਾਸਨ ਅਤੇ ਮਰੀਜ਼ਾਂ ਨਾਲ ਸੁਚੱਜੇ ਵਿਵਹਾਰ 'ਤੇ ਵਿਸ਼ੇਸ਼ ਧਿਆਨ ਦੇਣ ਬਾਰੇ ਕਿਹਾ | ਹਸਪਤਾਲ ਦੇ ਸਮੂਹ ਕਰਮਚਾਰੀਆਂ ਨੇ ਨਵੇਂ ਐਸ.ਐਮ.ਓ. ਦਾ ਸਵਾਗਤ ਕਰਦਿਆਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਫਾਰਮੇਸੀ ਅਫ਼ਸਰ ਖੁਸ਼ਦੇਵ ਬਾਂਸਲ, ਮਨਪ੍ਰੀਤ ਸਿੰਘ ਡੀ.ਈ.ਓ, ਬਲਜਿੰਦਰ ਸਿੰਘ ਠੀਕਰੀਵਾਲਾ, ਪੁਨੀਤ ਗਰਗ, ਪਰਮਿੰਦਰ ਕੁਮਾਰ ਬੱਤਾ, ਬਾਘ ਸਿੰਘ ਮਾਨ, ਵਿਨੋਦ ਕੁਮਾਰ, ਮੇਜਰ ਸਿੰਘ, ਯੋਗੇਸ਼ ਸ਼ਰਮਾ ਅਤੇ ਸਟਾਫ਼ ਮੈਂਬਰ ਵੀ ਮੌਜੂਦ ਸਨ |