29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਪੁਲਿਸ ਨੇ ਇਕ ਹੋਰ ਔਰਤ ਨੂੰ ਨਹਿਰ 'ਚ ਡਿੱਗਣ ਤੋਂ ਬਚਾਇਆ <br/>

Ad Position 21
No active advertisement
ਅਜੀਤ ਡੈਸਕ 06-06-2026
ਟੱਲੇਵਾਲ, 5 ਜੂਨ (ਸੋਨੀ ਚੀਮਾ)-ਥਾਣਾ ਟੱਲੇਵਾਲ ਦੇ ਮੁਖੀ ਸਰਬਜੀਤ ਸਿੰਘ ਰੰਗੀਆ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਜਿੱਥੇ ਇਲਾਕੇ ਵਿਚ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਕਾਰਜ ਕਰ ਰਹੀ ਹੈ, ੳੱੁਥੇ ਸਮਾਜਿਕ ਕਾਰਜਾਂ ਤਹਿਤ ਵੀ ਆਪਣੇ ਫ਼ਰਜ਼ ਲਗਾਤਾਰ ਨਿਭਾ ਰਹੀ ਹੈ | ਜਿਸ ਦੇ ਚੱਲਦਿਆਂ ਅੱਜ ਤੜਕਸਾਰ ਇਕ ਔਰਤ ਜੋ ਕਿ ਮਾਨਸਿਕ ਪੇ੍ਰਸ਼ਾਨੀ ਦੇ ਚੱਲਦਿਆਂ ਟੱਲੇਵਾਲ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਜਾ ਰਹੀ ਸੀ, ਨੂੰ ਥਾਣਾ ਮੁਖੀ ਸਰਬਜੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਵਲੋਂ ਬਚਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਅੱਜ ਤੜਕਸਾਰ ਜਦ ਸਮੇਤ ਪੁਲਿਸ ਪਾਰਟੀ ਉਹ ਧਾਰਮਿਕ ਸਥਾਨਾਂ ਦੀ ਚੈਕਿੰਗ ਸਬੰਧੀ ਜਾ ਰਹੇ ਸਨ, ਤਾਂ ਇਕ ਔਰਤ ਜੋ ਰੋਂਦੇ ਹੋਏ ਨਹਿਰ ਵੱਲ ਨੂੰ ਖ਼ੁਦਕੁਸ਼ੀ ਕਰਨ ਜਾ ਰਹੀ ਸੀ, ਜਿਸ ਨੂੰ ਪੁਲਿਸ ਪਾਰਟੀ ਨੇ ਫੜ ਕੇ ਬਚਾਇਆ ਅਤੇ ਉਕਤ ਔਰਤ ਦੀ ਪਹਿਚਾਣ ਕੁਲਦੀਪ ਕੌਰ ਪਤਨੀ ਸਤਨਾਮ ਸਿੰਘ ਵਾਸੀ ਧੂਰਕੋਟ ਰਣਸੀਹ ਜ਼ਿਲ੍ਹਾ ਮੋਗਾ ਵਜੋਂ ਹੋਈ, ਜੋ ਮਾਨਸਿਕ ਤੌਰ ਤੇ ਪ੍ਰੇਸ਼ਾਨੀ ਦੇ ਚੱਲਦਿਆਂ ਉਕਤ ਕਦਮ ਉਠਾ ਰਹੀ ਸੀ | ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਉਪਰੰਤ ਔਰਤ ਦੇ ਪਤੀ ਅਤੇ ਪੇਕਿਆਂ ਨੂੰ ਬੁਲਾ ਕੇ ਸਪੁਰਦ ਕਰ ਦਿੱਤਾ ਗਿਆ ਹੈ | ਇਸ ਮੌਕੇ ਕਾਂਸਟੇਬਲ ਸਵਰਨ ਕੌਰ ਅਤੇ ਹੌਲਦਾਰ ਹਰਜੀਤ ਸਿੰਘ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰੂੜੇਕੇ ਕਲਾਂ ਬੱਸ ਸਟੈਂਡ ਨਜ਼ਦੀਕ ਹਰੇ-ਭਰੇ ਬੂਟੇ ਪੁੱਟਣ ਦਾ ਪਿੰਡ ਵਾਸੀਆਂ ਵਲੋਂ ਵਿਰੋਧ <br/> ਅਗਲੀ ਖ਼ਬਰ ਅੱਤ ਦੀ ਗਰਮੀ 'ਚ ਰਾਸ਼ਨ ਲੈਣ ਲਈ ਲਾਭਪਾਤਰੀ ਹੋ ਰਹੇ ਨੇ ਪ੍ਰੇਸ਼ਾਨ, ਸਰਕਾਰ ਡੀਪੂ ਹੋਲਡਰਾਂ ਨੂੰ ਹਰ ਮਹੀਨੇ ਜਾਰੀ ਕਰੇ...
Ad Position 24