29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਰੂੜੇਕੇ ਕਲਾਂ ਬੱਸ ਸਟੈਂਡ ਨਜ਼ਦੀਕ ਹਰੇ-ਭਰੇ ਬੂਟੇ ਪੁੱਟਣ ਦਾ ਪਿੰਡ ਵਾਸੀਆਂ ਵਲੋਂ ਵਿਰੋਧ <br/>

Ad Position 21
No active advertisement
ਅਜੀਤ ਡੈਸਕ 06-06-2026
ਰੂੜੇਕੇ ਕਲਾਂ, 5 ਜੂਨ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਮੁੱਖ ਮਾਰਗ ਨਜ਼ਦੀਕ ਬੱਸ ਸਟੈਂਡ ਰੂੜੇਕੇ ਕਲਾਂ ਵਿਖੇ ਪਿੰਡ ਦੇ ਖੂਹ 'ਤੇ ਹਰੇ ਭਰੇ ਖੜ੍ਹੇ ਕਰੀਬ 50 ਰੁੱਖ ਕਿਸੇ ਵਿਅਕਤੀ ਵਲੋਂ ਪੁੱਟਣ ਦੀ ਕੋਸ਼ਿਸ਼ ਕਰਨ ਦਾ ਪਿੰਡ ਵਾਸੀਆਂ ਨੇ ਤਿੱਖਾ ਵਿਰੋਧ ਕਰਦਿਆਂ ਡੀ.ਸੀ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਉਕਤ ਸਾਰੇ ਰੁੱਖਾਂ 'ਤੇ ਨੰਬਰ ਲਗਾ ਕੇ ਵਿਸ਼ੇਸ਼ ਰਿਕਾਰਡ ਤਿਆਰ ਕੀਤਾ ਜਾਵੇ | ਰੁੱਖ ਪੁੱਟਣ ਦੀ ਕੋਸ਼ਿਸ਼ ਕਰਨ ਦਾ ਵਿਰੋਧ ਕਰਦਿਆਂ ਡਾ: ਹਰਪਾਲ ਸਿੰਘ ਪਾਲੀ, ਜਥੇਦਾਰ ਭੋਲਾ ਸਿੰਘ ਰੂੜੇਕੇ ਕਲਾਂ, ਵਾਤਾਵਰਨ ਪ੍ਰੇਮੀ ਨੇਕ ਸਿੰਘ ਗੱਡੀ ਵਾਲਾ, ਕਬੱਡੀ ਕੋਚ ਦਰਸ਼ਨ ਸਿੰਘ ਝਕਰਾ, ਸਤਪਾਲ ਸਿੰਘ ਸੱਤੂ ਹਲਵਾਈ, ਚਾਨਣ ਸਿੰਘ ਆਦਿ ਨੇ ਦੱਸਿਆ ਕਿ ਬੱਸ ਸਟੈਂਡ ਰੂੜੇਕੇ ਕਲਾਂ ਨਜ਼ਦੀਕ ਪਿੰਡ ਦਾ ਪੁਰਾਣਾ ਖੂਹ ਹੈ | ਜਿਸ ਖੂਹ 'ਤੇ ਪਿੰਡ ਵਾਸੀਆਂ ਵਲੋਂ ਕਰੀਬ 50 ਰੁੱਖ ਲਗਾਏ ਗਏ ਸਨ | ਜੋ ਕਿ ਹਰੇ ਭਰੇ ਹਨ ਇਕ ਵਿਅਕਤੀ ਵਲੋਂ ਆਰੇ ਵਾਲਿਆਂ ਨੂੰ ਪਿੰਡ ਵਾਸੀਆਂ ਦੀ ਸਾਂਝੀ ਜਗ੍ਹਾ 'ਤੇ ਖੜ੍ਹੇ ਉਕਤ ਰੁੱਖਾਂ ਨੂੰ ਪੁੱਟਣ ਲਈ ਭੇਜਿਆ ਗਿਆ ਸੀ | ਜਿਸ ਨੂੰ ੂ ਕਿ ਵਿਰੋਧ ਕਰ ਕੇ ਪਿੰਡ ਵਾਸੀਆਂ ਵਲੋਂ ਮੋੜਿਆ ਗਿਆ ਹੈ | ਇਕੱਤਰ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਇਕ ਪਾਸੇ ਤਾਂ ਵਿਸ਼ਵ ਭਰ ਵਿਚ ਉੱਚ ਸਰਕਾਰੀ ਅਧਿਕਾਰੀਆਂ, ਸਰਕਾਰ ਅਤੇ ਮੁੱਖ ਮੰਤਰੀ ਵਲੋਂ ਵਿਸ਼ਵ ਵਾਤਾਵਰਨ ਦਿਵਸ 'ਤੇ ਬੂਟੇ ਲਾ ਕੇ ਸੰਭਾਲ ਕਰਨ ਦੀ ਅਪੀਲਾਂ ਕੀਤੀਆਂ ਜਾ ਰਹੀਆਂ ਹਨ | ਦੂਜੇ ਪਾਸ ਪਿੰਡ ਵਾਸੀਆਂ ਵਲੋਂ ਲਾਏ ਗਏ ਦਰਜਨਾਂ ਰੁੱਖ ਨਜਾਇਜ਼ ਪੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਪਿੰਡ ਵਾਸੀਆਂ ਨੇ ਕਿਹਾ ਕਿ ਕਿਸੇ ਵੀ ਹਾਲਤ ਵਿਚ ਪਿੰਡ ਦੇ ਸਾਂਝੇ ਖੂਹ 'ਤੇ ਖੜ੍ਹੇ ਹਰੇ ਭਰੇ ਰੁੱਖ ਪੁੱਟਣ ਨਹੀਂ ਦਿੱਤੇ ਜਾਣਗੇ | ਇਕੱਤਰ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਡੀ.ਸੀ. ਬਰਨਾਲਾ ਤੋਂ ਮੰਗ ਕੀਤੀ ਹੈ ਕਿ ਉਕਤ ਰੁੱਖ ਪੁੱਟਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪਿੰਡ ਦੇ ਸਾਂਝੇ ਖੂਹ 'ਤੇ ਖੜ੍ਹੇ ਸਾਰੇ ਰੁੱਖਾਂ 'ਤੇ ਨੰਬਰ ਲਾ ਕੇ ਵਿਸ਼ੇਸ਼ ਰਿਕਾਰਡ ਤਿਆਰ ਕੀਤਾ ਜਾਵੇ | ਇਸ ਮੌਕੇ ਸਤਨਾਮ ਸਿੰਘ, ਕੋਚੀ ਸਿੰਘ, ਰਘਵੀਰ ਸਿੰਘ ਰਘੀ, ਥੰਮ੍ਹਣ ਖਾਂ, ਰਾਜੂ ਕੁਮਾਰ, ਲੱਖਾ ਸਿੰਘ, ਦਰਸ਼ਨ ਸਿੰਘ, ਮਲਕੀਤ ਸਿੰਘ, ਦਰਸ਼ਨ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਡਿਊਟੀ ਵਿਚ ਵਿਘਨ ਪਾਉਣ ਦੇ ਮਾਮਲੇ 'ਚ ਕਈ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਪੁਲਿਸ ਨੇ ਇਕ ਹੋਰ ਔਰਤ ਨੂੰ ਨਹਿਰ 'ਚ ਡਿੱਗਣ ਤੋਂ ਬਚਾਇਆ <br/>
Ad Position 24