29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਪੁਲਿਸ ਡਿਊਟੀ ਵਿਚ ਵਿਘਨ ਪਾਉਣ ਦੇ ਮਾਮਲੇ 'ਚ ਕਈ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ

Ad Position 21
No active advertisement
ਅਜੀਤ ਡੈਸਕ 06-06-2026
ਮਹਿਲ ਕਲਾਂ, 5 ਜੂਨ (ਤਰਸੇਮ ਸਿੰਘ ਗਹਿਲ)-ਪੁਲਿਸ ਥਾਣਾ ਠੁੱਲੀਵਾਲ ਵਿਖੇ ਪੁਲਿਸ ਡਿਊਟੀ ਵਿਚ ਵਿਘਨ ਪਾਉਣ ਤੇ ਪੁਲਿਸ ਕਰਮਚਾਰੀਆਂ ਉੱਤੇ ਹਮਲਾ ਕਰਨ ਦੇ ਮਾਮਲੇ ਵਿਚ ਪਿੰਡ ਵਜੀਦਕੇ ਖ਼ੁਰਦ ਨਾਲ ਸਬੰਧਿਤ ਜੱਗਾ ਸਿੰਘ ਪੁੱਤਰ ਭੂਰਾ ਸਿੰਘ ਅਤੇ ਸੁਖਪ੍ਰੀਤ ਸਿੰਘ ਪੁੱਤਰ ਜੱਗਾ ਸਿੰਘ ਵਾਸੀਅਨ ਵਜੀਦਕੇ ਖ਼ੁਰਦ ਜਸ਼ਨਾ ਪੁੱਤਰ ਨਾਮਾਲੂਮ ਵਾਸੀ ਅਮਲਾ ਸਿੰਘ ਵਾਲਾ ਅਤੇ 10-12 ਨਾਮਾਲੂਮ ਵਿਅਕਤੀ ਅਤੇ 4-5 ਨਾਮਾਲੂਮ ਅÏਰਤਾਂ ਖ਼ਿਲਾਫ਼ ਮੁਕੱਦਮਾ ਦਰਜ਼ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪੁਲਿਸ ਥਾਣਾ ਠੁੱਲੀਵਾਲ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਅਤੇ ਸੀਨੀਅਰ ਸਿਪਾਹੀ ਗੁਰਵਿੰਦਰ ਸਿੰਘ ਪਿੰਡ ਵਜੀਦਕੇ ਖ਼ੁਰਦ ਵਿਖੇ ਕਿਸੇ ਲੜਾਈ ਦੇ ਸਬੰਧ ਵਿਚ ਇਤਲਾਹ ਮਿਲਣ ਮੌਕੇ 'ਤੇ ਪੁੱਜੇ ਜਿੱਥੇ ਮੌਕਾ ਪਰ ਜੱਗਾ ਸਿੰਘ, ਸੁਖਪ੍ਰੀਤ ਸਿੰਘ, ਜਸ਼ਨਾ ਅਤੇ 10-12 ਨਾਮਾਲੂਮ ਵਿਅਕਤੀ ਤੇ 4-5 ਨਾਮਾਲੂਮ ਅÏਰਤਾਂ ਮੌਜੂਦ ਸਨ ਜਿੰਨਾਂ ਦੇ ਹੱਥਾਂ ਵਿਚ ਸੋਟੀਆਂ ਫੜੀਆਂ ਹੋਈਆਂ ਸਨ ਤੇ ਰੌਲਾ ਪਾ ਰਹੇ ਸਨ ਕਿ ਪੰਚ ਅਮਨਜੋਤ ਸਿੰਘ ਦੇ ਘਰ ਕਈ ਬਾਹਰੋਂ ਗੈਰ ਵਿਅਕਤੀ ਉਨ੍ਹਾਂ ਨਾਲ ਲੜਾਈ ਝਗੜਾ ਕਰਨ ਲਈ ਠਹਿਰੇ ਹੋਏ ਹਨ | ਸਹਾਇਕ ਥਾਣੇਦਾਰ ਗੁਰਨਾਮ ਸਿੰਘ ਨੇ ਪੰਚ ਅਮਨਜੋਤ ਸਿੰਘ ਤੋਂ ਪੁੱਛਿਆ ਤਾਂ ਦੱਸਿਆ ਕਿ ਉਨ੍ਹਾਂ ਘਰ ਉਨ੍ਹਾਂ ਦਾ ਰਿਸ਼ਤੇਦਾਰ ਅੰਮਿ੍ਤਪਾਲ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਮਾਂਗੇਵਾਲ ਆਇਆ ਹੋਇਆ ਹੈ ਤਾਂ ਮੈਂ ਅੰਮਿ੍ਤਪਾਲ ਸਿੰਘ ਨੂੰ ਪੁੱਛ ਪੜਤਾਲ ਲਈ ਗੱਡੀ ਵਿਚ ਬਿਠਾਉਣ ਲੱਗਿਆ ਤਾਂ ਸੁਖਪ੍ਰੀਤ ਸਿੰਘ, ਜਸ਼ਨਾ ਅਤੇ ਉਕਤ ਨਾਮਾਲੂਮ ਵਿਅਕਤੀਆਂ ਨੇ ਪੁਲਿਸ ਪਾਰਟੀ ਉੱਤੇ ਹਮਲਾ ਕਰ ਦਿੱਤਾ | ਜਿਸ ਵਿਚ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਦੀ ਪੱਗ ਉੱਤੇ ਮੁੱਕੀਆਂ ਮਾਰੀਆਂ ਗਈਆਂ ਤੇ ਸੀਨੀਅਰ ਸਿਪਾਹੀ ਗੁਰਵਿੰਦਰ ਸਿੰਘ ਦੀ ਵਰਦੀ ਨੂੰ ਹੱਥ ਪਾਇਆ ਗਿਆ | ਵਰਦੀ ਦੇ ਬਟਨ ਤੇ ਸ਼ੋਲਡਰ ਪੁੱਟੇ ਗਏ ਤਾਂ ਉਕਤ ਵਿਅਕਤੀਆਂ ਨੇ ਅੰਮਿ੍ਤਪਾਲ ਸਿੰਘ ਨੂੰ ਪੁਲਿਸ ਪਾਰਟੀ ਪਾਸੋਂ ਖੋਲ ਲਿਆ ਤੇ ਉਸ ਦੀ ਕੁੱਟ ਮਾਰ ਕੀਤੀ | ਜਿਸ ਉੱਤੇ ਪੁਲਿਸ ਵਲੋਂ ਰੌਲਾ ਪਾਉਣ 'ਤੇ ਉਕਤ ਵਿਅਕਤੀ ਭੱਜ ਗਏ ਜਿਨ੍ਹਾਂ ਨੇ ਪੁਲਿਸ ਡਿਊਟੀ ਵਿਚ ਵਿਘਨ ਪਾਇਆ ਤੇ ਪੁਲਿਸ ਪਾਰਟੀ ਭਰ ਹਮਲਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਮਿਸਲ ਸਤਲੁਜ ਵਲੋਂ 'ਚੜ੍ਹਦੀ ਕਲਾ ਰੈਲੀ' 8 ਨੂੰ ਅਗਲੀ ਖ਼ਬਰ ਰੂੜੇਕੇ ਕਲਾਂ ਬੱਸ ਸਟੈਂਡ ਨਜ਼ਦੀਕ ਹਰੇ-ਭਰੇ ਬੂਟੇ ਪੁੱਟਣ ਦਾ ਪਿੰਡ ਵਾਸੀਆਂ ਵਲੋਂ ਵਿਰੋਧ <br/>
Ad Position 24