ਸ਼ਹਿਣਾ, 6 ਜੂਨ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਸ਼ਹਿਣਾ ਦੀ ਮੀਟਿੰਗ ਗੁਰਦੁਆਰਾ ਤਿ੍ਵੇਣੀ ਸਾਹਿਬ ਸ਼ਹਿਣਾ ਵਿਖੇ ਬਲਾਕ ਪ੍ਰਧਾਨ ਜਗਸੀਰ ਸਿੰਘ ਸ਼ਹਿਣਾ ਦੀ ਅਗਵਾਈ ਹੇਠ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਨੇ ਦੱਸਿਆ ਕਿ ਜੱਥੇਬੰਦੀ ਵਲੋਂ ਹੱਦ ਕਰਜ਼ੇ ਵਧਾਉ ਲਈ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਨੂੰ ਮੁੜ ਬੂਰ ਪਿਆ, ਪੰਜਾਬ ਸਰਕਾਰ ਨੇ ਹੱਦ ਕਰਜ਼ੇ ਵਧਾਉ ਲਈ ਐਲਾਨ ਕਰ ਦਿੱਤਾ ਉਸ ਦਾ ਜੱਥੇਬੰਦੀ ਸਵਾਗਤ ਕਰਦੀ ਹੈ | ਬਲਾਕ ਪ੍ਰਧਾਨ ਜਗਸੀਰ ਸਿੰਘ ਸ਼ਹਿਣਾ ਨੇ ਕਿਹਾ ਜੋ ਪਟਿਆਲਾ ਵਿਖੇ ਧਰਨਾ ਪ੍ਰਦਰਸ਼ਨ ਕਰਦੇ ਬੇਰੁਜ਼ਗਾਰ ਨੌਕਰੀ ਲਈ ਬੈਠਿਆਂ ਉੱਪਰ ਲਾਠੀਚਾਰਜ ਕੀਤਾ ਉਸ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ | ਬਲਾਕ ਜਰਨਲ ਸਕੱਤਰ ਭੁਪਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਮੋਗੇ ਤੋਂ ਬਰਨਾਲਾ ਜਾਣ ਵਾਲੀਆਂ ਬੱਸਾਂ ਪੱਖੋਂ ਕੈਂਚੀਆਂ ਪੁੱਲ ਕੋਲ ਸਵਾਰੀਆਂ ਨੂੰ ਉਤਾਰ ਕੇ ਚਲੀਆਂ ਜਾਂਦੀਆਂ ਹਨ, ਕਈ ਵਾਰ ਬੱਸ ਵੀ ਨਹੀਂ ਖੜ੍ਹਾਉਂਦੇ ਜੋ ਕਿ ਪੱਖੋਂ ਕੈਂਚੀਆਂ ਚੌਕ ਵਿਚ ਸਵਾਰੀ ਉੱਤਰੇ 'ਤੇ ਚੜ੍ਹਾਵੇ | ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਵੀ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਕੀਤਾ ਜਾਵੇਗਾ | ਬਲਾਕ ਮੀਤ ਪ੍ਰਧਾਨ ਜਗਜੀਤ ਸਿੰਘ ਅਲਕੜਾ ਨੇ ਦੱਸਿਆ ਕਿ ਅਲਕੜੇ ਪਿੰਡ ਦੇ ਨੇੜੇ ਬਾਇਉ ਪਲਾਂਟ ਲਗਾਇਆ ਜਾ ਰਿਹਾ ਹੈ ਉਸ ਦਾ ਪਿੰਡ ਅਲਕੜਾ ਵਿਰੋਧ ਕਰ ਰਿਹਾ ਹੇਠ ਉਹ ਫ਼ੈਕਟਰੀ ਨਹੀਂ ਲੱਗਣ ਦਿੱਤੀ ਜਾਵੇਗੀ | ਜੱਥੇਬੰਦੀ ਅਲਕੜੇ ਪਿੰਡ ਨਾਲ ਡਟ ਕੇ ਖੜ੍ਹੀ ਹੈ | ਫ਼ੈਕਟਰੀ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ | ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਚਰਨ ਸਿੰਘ ਸੁਖਪੁਰਾ, ਮੀਤ ਪ੍ਰਧਾਨ ਦਰਸ਼ਨ ਸਿੰਘ ਮਹਿਤਾ, ਪ੍ਰੈੱਸ ਸਕੱਤਰ ਕਰਮਜੀਤ ਸਿੰਘ ਭਦੌੜ, ਬਲਾਕ ਖ਼ਜ਼ਾਨਚੀ ਹਰਬੰਸ ਸਿੰਘ ਭਦੌੜ, ਬਬਲੀ ਸ਼ਹਿਣਾ, ਕਾਲਾ ਨੀਲੋਂ ਕੋਠੇ, ਸੁਖਦੇਵ ਸਿੰਘ ਗਿੱਲ ਕੋਠੇ, ਗੇਜਾ ਸਿੰਘ ਨੈਣੇਵਾਲ, ਵਿਸ਼ਾਖਾ ਸਿੰਘ ਭਦੌੜ, ਗੁਰਮੇਲ ਸਿੰਘ ਅਲਕੜਾ, ਜਰਨੈਲ ਸਿੰਘ ਵਿਧਾਤਾ, ਗੁਰਮੇਲ ਸਿੰਘ ਦੀਪਗੜ੍ਹ, ਭੋਲਾ ਸਿੰਘ ਸੁਖਪੁਰਾ, ਗੁਰਮੇਲ ਸਿੰਘ ਜਗਜੀਤਪੁਰਾ, ਮੇਲਾ ਸਿੰਘ ਢਿੱਲਵਾਂ, ਮਿੱਠੂ ਸਿੰਘ ਮੌੜ ਨਾਭਾ, ਮਲਵਿੰਦਰ ਸਿੰਘ ਟੱਲੇਵਾਲ, ਰਜਿੰਦਰ ਸਿੰਘ ਚੀਮਾ, ਬਿੰਦਰ ਸਿੰਘ ਜੋਧਪੁਰ, ਸੇਰ ਸਿੰਘ ਜੰਗੀਆਣਾ ਆਦਿ ਹਾਜ਼ਰ ਹੋਏ |