02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਮਸਤੂਆਣਾ ਸਾਹਿਬ 'ਚ ਵਿਸ਼ਾਲ ਵਾਤਾਵਰਨ ਜਾਗਰੂਕਤਾ ਰੈਲੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਸੰਗਰੂਰ, 7 ਜੂਨ (ਚੌਧਰੀ ਨੰਦ ਲਾਲ ਗਾਂਧੀ) - ਭਾਰਤੀ ਖੇਡ ਪ੍ਰਾਧੀਕਰਨ ਟਰੇਨਿੰਗ ਸੈਂਟਰ ਮਸਤੂਆਣਾ ਸਾਹਿਬ ਵੱਲੋਂ ਅਕਾਲ ਕਾਲਜ ਕੌਂਸਲ ਅਤੇ 'ਰਾਈਲ ਪੈਡਲਰਜ਼' ਸਾਈਕਲਿੰਗ ਕਲੱਬ ਸੰਗਰੂਰ ਦੇ ਸਹਿਯੋਗ ਨਾਲ ਵਿਸ਼ਵ ਸਾਈਕਲ ਦਿਵਸ ਬੜੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਸਾਂਝੇ ਉਪਰਾਲੇ ਤਹਿਤ ਲੋਕਾਂ ਨੂੰ ਸਿਹਤ ਅਤੇ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਇੱਕ ਵਿਸ਼ਾਲ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ | ਸਥਾਨਕ ਖੇਡ ਸਟੇਡੀਅਮ ਤੋਂ ਆਰੰਭ ਹੋਈ ਇਸ ਰੈਲੀ ਨੂੰ ਐੱਸ.ਐੱਸ.ਪੀ. ਸੰਗਰੂਰ ਡਾ. ਰਵਜੋਤ ਕੌਰ ਗਰੇਵਾਲ, ਅਕਾਲ ਕਾਲਜ ਕੌਂਸਲ ਦੇ ਸਕੱਤਰ ਸਰਦਾਰ ਜਸਵੰਤ ਸਿੰਘ ਖਹਿਰਾ ਅਤੇ ਦੇ ਸਹਾਇਕ ਨਿਰਦੇਸ਼ਕ ਪੁਸ਼ਕਰ ਸਿੰਘ ਮਾਲਰਾ ਨੇ ਸਾਂਝੇ ਤੌਰ 'ਤੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਮੌਕੇ ਐੱਸ.ਪੀ. (ਡੀ) ਸੰਗਰੂਰ ਸ੍ਰੀ. ਦਵਿੰਦਰ ਅੱਤਰੀ, ਡੀ.ਐੱਸ.ਪੀ. ਸੁਨਾਮ ਸ੍ਰ. ਹਰਵਿੰਦਰ ਸਿੰਘ ਖਹਿਰਾ ਅਤੇ ਥਾਣਾ ਮੁਖੀ ਸ੍ਰ. ਅਵਤਾਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਨੌਜਵਾਨਾਂ ਦਾ ਉਤਸ਼ਾਹ ਵਧਾਇਆ | ਇਸ ਰੈਲੀ ਵਿੱਚ ਸਥਾਨਕ ਪਿੰਡ ਵਾਸੀਆਂ, ਬੱਚਿਆਂ ਅਤੇ ਖਿਡਾਰੀਆਂ ਸਮੇਤ 180 ਤੋਂ ਵੱਧ ਭਾਗੀਦਾਰਾਂ ਨੇ ਪੂਰੇ ਜੋਸ਼ ਨਾਲ ਹਿੱਸਾ ਲਿਆ | ਸਮਾਗਮ ਦੌਰਾਨ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਲਗਵਾਈ, ਜਿਨ੍ਹਾਂ ਵਿੱਚ ਸੀਨੀਅਰ ਕੌਂਸਲ ਮੈਂਬਰ ਸ੍ਰ. ਗੁਰੰਜਟ ਸਿੰਘ ਦੁੱਗਾਂ, ਸ੍ਰ. ਮਨਜੀਤ ਸਿੰਘ ਬਾਲੀਆਂ, ਪਿ੍ੰਸੀਪਲ ਡਾ. ਗੀਤਾ ਠਾਕੁਰ, ਟੇਬਲ ਟੈਨਿਸ ਕੋਚ ਹਰਜੀਤ ਕੌਰ, ਪਿ੍ੰਸੀਪਲ ਡਾ. ਰਾਜਿੰਦਰ ਸਿੰਘ ਅਤੇ ਅੰਤਰਰਾਸ਼ਟਰੀ ਖਿਡਾਰੀ ਮੁਕੁਲ ਕੁਮਾਰ ਵਿਸ਼ੇਸ਼ ਤੌਰ 'ਤੇ ਸ਼ਾਮਲ ਸਨ | ਇਸ ਮੌਕੇ ਇੱਕ ਵਿਸ਼ੇਸ਼ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ, ਜਿਸ ਵਿੱਚ ਮਾਹਰਾਂ ਨੇ ਸਾਈਕਲਿੰਗ ਦੇ ਸਿਹਤ ਲਾਭਾਂ, ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਅਤੇ ਕੇਂਦਰ ਸਰਕਾਰ ਦੀ 'ਫਿੱਟ ਇੰਡੀਆ ਮੁਹਿੰਮ' ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ | ਸਮਾਪਤੀ 'ਤੇ ਪ੍ਰਬੰਧਕਾਂ ਵੱਲੋਂ ਰੈਲੀ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਅਤੇ ਸਾਰੇ ਭਾਗੀਦਾਰਾਂ ਨੂੰ ਰਿਫਰੈਸ਼ਮੈਂਟ ਵੀ ਵੰਡਿਆ ਗਿਆ |


Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਵਲੋਂ 'ਤਖਤ ਹਜ਼ਾਰਾ' ਵਿਖੇ ਮੁਸ਼ਾਇਰੇ ਅਤੇ ਮੈਂਗੋ ਪਾਰਟੀ ਦਾ ਆਯੋਜਨ <br/> ਅਗਲੀ ਖ਼ਬਰ ਸਾਹਿਤ ਸਦਨ ਨੇ ਸਵਾਮੀ ਰਵਿੰਦਰ ਗੁਪਤਾ ਦੀ ਯਾਦ 'ਚ ਕਰਵਾਇਆ ਕਵੀ ਦਰਬਾਰ <br/>
Ad Position 24