07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

11 ਜੂਨ ਨੂੰ ਹੋਵੇਗੀ ਨਗਰ ਨਿਗਮ ਬਰਨਾਲਾ ਦੇ ਮੇਅਰ ਦੀ ਚੋਣ <br/>

Ad Position 21
No active advertisement
ਅਜੀਤ ਡੈਸਕ 09-06-2026
ਬਰਨਾਲਾ, 8 ਜੂਨ (ਗੁਰਪ੍ਰੀਤ ਸਿੰਘ ਲਾਡੀ)- ਨਗਰ ਨਿਗਮ ਬਰਨਾਲਾ ਦੇ ਮੇਅਰ ਦੀ ਚੋਣ ਮਿਤੀ 11 ਜੂਨ ਨੂੰ ਸ਼ਾਮ 3 ਵਜੇ ਨਗਰ ਨਿਗਮ ਦਫ਼ਤਰ ਵਿਖੇ ਸਥਿਤ ਸ੍ਰੀ ਰਾਮ ਸਰੂਪ ਅਣਖੀ ਯਾਦਗਾਰੀ ਲਾਇਬ੍ਰੇਰੀ ਵਿਖੇ ਹੋਵੇਗੀ | ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾਂ ਕਮਿਸ਼ਨਰ ਨਗਰ ਨਿਗਮ ਵਲੋਂ ਸਾਰੇ ਨਵੇਂ ਬਣੇ ਕੌਂਸਲਰਾਂ ਨੂੰ ਸਹੁੰ ਚੁਕਾਈ ਜਾਵੇਗੀ, ਉਪਰੰਤ ਕੌਂਸਲਰਾਂ ਵਲੋਂ ਮੇਅਰ ਦੀ ਚੋਣ ਕੀਤੀ ਜਾਵੇਗੀ | ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਸਰਕਾਰ ਵਲੋਂ ਮਿਤੀ 5 ਜੂਨ 2026 ਨੂੰ ਜਾਰੀ ਪੱਤਰ ਅਨੁਸਾਰ ਬਰਨਾਲਾ ਨਗਰ ਨਿਗਮ ਦਾ ਮੇਅਰ ਜਨਰਲ ਵਰਗ ਦਾ ਹੋਵੇਗਾ | ਇਸ ਲਈ ਹੁਣ ਦੇਖਣਯੋਗ ਹੋਵੇਗਾ ਕਿ ਨਗਰ ਨਿਗਮ ਬਰਨਾਲਾ ਦੇ ਪਹਿਲੇ ਮੇਅਰ ਦਾ ਤਾਜ ਕਿਸ ਕੌਂਸਲਰ ਦੇ ਸਿਰ ਉਪਰ ਸਜਦਾ ਹੈ | ਜ਼ਿਕਰਯੋਗ ਹੈ ਕਿ ਨਗਰ ਨਿਗਮ ਬਰਨਾਲਾ ਦੀਆਂ ਹੋਈਆਂ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਪਾਸ 36, ਭਾਜਪਾ ਪਾਸ 7, ਕਾਂਗਰਸ ਪਾਸ 2 ਕੌਂਸਲਰ ਹਨ ਜਦਕਿ 5 ਅਜ਼ਾਦ ਕੌਂਸਲਰ ਹਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਧਨੇਰ ਦੀ ਸਰਪੰਚ ਦੀ ਮੁਅੱਤਲੀ ਤੋਂ ਬਾਅਦ ਦੋ ਧਿਰਾਂ ਆਹਮੋ ਸਾਹਮਣੇ ਅਗਲੀ ਖ਼ਬਰ ਪਟਿਆਲਾ ਵਿਖੇ ਮੁਲਾਜ਼ਮਾਂ 'ਤੇ ਕੀਤਾ ਜ਼ੁਲਮ ਮੰਦਭਾਗਾ- ਵਿਧਾਇਕ ਕਾਲਾ ਢਿੱਲੋਂ <br/>
Ad Position 24
No active advertisement