04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਬੀ.ਐਸ. ਇੰਟਰਨੈਸ਼ਨਲ ਵਲੋਂ ਬੁਲਗਾਰੀਆ (ਯੂਰਪ) ਵਰਕ ਪਰਮਿਟ ਦੇ ਤਿੰਨ ਨੌਜਵਾਨਾਂ ਨੂੰ ਵੀਜ਼ੇ ਸੌਂਪੇ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-06-2026
ਮਹਿਲ ਕਲਾਂ, 9 ਜੂਨ (ਅਵਤਾਰ ਸਿੰਘ ਅਣਖੀ)-ਪਿਛਲੇ ਕਈ ਸਾਲਾਂ ਤੋਂ ਇਮੀਗ੍ਰੇਸ਼ਨ ਦੇ ਖੇਤਰ 'ਚ ਪੰਜਾਬ ਦੀ ਭਰੋਸੇਯੋਗ ਅਤੇ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਏਜੰਸੀ ਬੀ.ਐਸ. ਇੰਟਰਨੈਸ਼ਨਲ ਵਲੋਂ ਬੁਲਗਾਰੀਆ (ਯੂਰਪ) ਦੇ ਏਅਰਪੋਰਟ 'ਤੇ ਕੰਮ ਕਰਨ ਲਈ 3 ਸਾਲ ਦੇ ਵਰਕ ਪਰਮਿਟ ਵਾਲੇ 3 ਵੀਜ਼ੇ ਇਕੱਠੇ ਲਗਵਾਏ ਗਏ ਹਨ | ਇਸ ਸਬੰਧੀ ਐਮ.ਡੀ. ਬਲਦੇਵ ਸਿੰਘ ਗਾਗੇਵਾਲ ਨੇ ਦੱਸਿਆ ਕਿ ਇਹ ਤਿੰਨੋਂ ਵਰਕ ਪਰਮਿਟ ਹਰਿਆਣਾ ਦੇ ਨੌਜਵਾਨਾਂ ਅਮਨਦੀਪ ਸਿੰਘ, ਬਿੱਟੂ ਸਿੰਘ ਅਤੇ ਜੀਵਨ ਸਿੰਘ ਦੇ ਨਾਂਅ 'ਤੇ ਜਾਰੀ ਹੋਏ ਹਨ | ਉਨ੍ਹਾਂ ਕਿਹਾ ਕਿ ਬੀ.ਐਸ. ਇੰਟਰਨੈਸ਼ਨਲ ਹਮੇਸ਼ਾ ਪਾਰਦਰਸ਼ਤਾ ਅਤੇ ਕਾਨੂੰਨੀ ਪ੍ਰਕਿਰਿਆ ਰਾਹੀਂ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ | ਉਨ੍ਹਾਂ ਅੱਗੇ ਕਿਹਾ ਕਿ ਯੂਰਪ ਦੇ ਦੇਸ਼ਾਂ ਵਿਚ ਖ਼ਾਸ ਕਰ ਕੇ ਏਅਰਪੋਰਟ ਸੈਕਟਰ ਵਿਚ ਕੰਮ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਇਹ ਸੁਨਹਿਰੀ ਮੌਕਾ ਹੈ | ਏਜੰਸੀ ਸਰਕਾਰੀ ਨਿਯਮਾਂ ਅਨੁਸਾਰ ਸਾਰੀ ਕਾਰਵਾਈ ਮੁਕੰਮਲ ਕਰਕੇ ਹੀ ਵੀਜ਼ਾ ਪ੍ਰਕਿਰਿਆ ਨੂੰ ਅੰਜਾਮ ਦਿੰਦੀ ਹੈ | ਉਨ੍ਹਾਂ ਦੱਸਿਆ ਕਿ ਸਾਡੀ ਸੰਸਥਾ ਬੀ.ਐਸ. ਇੰਟਰਨੈਸ਼ਨਲ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਇਮੀਗ੍ਰੇਸ਼ਨ ਏਜੰਸੀ ਹੈ ਜੋ ਪਿਛਲੇ ਕਈ ਸਾਲਾਂ ਤੋਂ ਵਰਕ ਪਰਮਿਟ ਸੇਵਾਵਾਂ ਪ੍ਰਦਾਨ ਕਰ ਰਹੀ ਹੈ | ਏਜੰਸੀ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਧੋਖਾਧੜੀ ਤੋਂ ਬਚਾ ਕੇ ਸਹੀ ਰਾਹ ਦਿਖਾਉਣਾ ਹੈ |

Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ 'ਚ ਪਸ਼ੂ ਸੰਸਥਾਵਾਂ ਦੀ ਉਸਾਰੀ ਦੇ ਕੰਮਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਬਲਾਕ ਮਹਿਲ ਕਲਾਂ ਦੇ ਪੰਜ ਪਿੰਡਾਂ 'ਚ ਪ੍ਰਬੰਧਕਾਂ ਦੀ ਨਿਯੁਕਤੀ ਖ਼ਿਲਾਫ਼ ਲੁਧਿਆਣਾ-ਬਠਿੰਡਾ ਮੁੱਖ ਮਾਰਗ ਜਾਮ <br/>
Ad Position 24