04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ 'ਚ ਪਸ਼ੂ ਸੰਸਥਾਵਾਂ ਦੀ ਉਸਾਰੀ ਦੇ ਕੰਮਾਂ ਦਾ ਲਿਆ ਜਾਇਜ਼ਾ

Ad Position 21
repet_subhas-goyals [Copy P29]
ਅਜੀਤ ਡੈਸਕ 10-06-2026
ਬਰਨਾਲਾ, 9 ਜੂਨ (ਗੁਰਪ੍ਰੀਤ ਸਿੰਘ ਲਾਡੀ)-ਡਿਪਟੀ ਕਮਿਸ਼ਨਰ ਬਰਨਾਲਾ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਵੱਖ-ਵੱਖ ਵਿਭਾਗਾਂ ਦੀ ਮਹੀਨਾਵਾਰ ਮੀਟਿੰਗ ਕਰ ਕੇ ਸਕੀਮਾਂ ਅਤੇ ਸੇਵਾਵਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ | ਉਨ੍ਹਾਂ ਪਸ਼ੂ ਪਾਲਣ ਵਿਭਾਗ ਨਾਲ ਮੀਟਿੰਗ ਕਰ ਕੇ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਬਰਨਾਲਾ ਦੀਆਂ ਪਸ਼ੂ ਸੰਸਥਾਵਾਂ ਦੀ ਉਸਾਰੀ/ਰਿਪੇਅਰ ਲਈ ਜਾਰੀ 178.66 ਲੱਖ ਰੁਪਏ ਦੀ ਰਾਸ਼ੀ ਨਾਲ ਹੋਏ ਕੰਮਾਂ ਦਾ ਜਾਇਜ਼ਾ ਲਿਆ | ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਸਿਵਲ ਪਸ਼ੂ ਹਸਪਤਾਲ ਧਨੌਲਾ ਦੀ ਮੁੜ ਉਸਾਰੀ ਲਈ 69.84 ਲੱਖ, ਭਦੌੜ ਦੀ ਮੁਰੰਮਤ ਲਈ 13 ਲੱਖ, ਬਡਬਰ ਦੀ ਮੁਰੰਮਤ ਲਈ 10 ਲੱਖ ਅਤੇ ਸਿਵਲ ਪਸ਼ੂ ਡਿਸਪੈਂਸਰੀ ਕੁੱਬੇ ਦੀ ਮੁਰੰਮਤ ਲਈ 13.09 ਲੱਖ, ਨੰਗਲ ਦੀ ਮੁਰੰਮਤ ਲਈ 10 ਲੱਖ, ਕਰਮਗੜ੍ਹ ਦੀ ਮੁਰੰਮਤ ਲਈ 10 ਲੱਖ, ਝਲੂਰ ਦੀ ਮੁਰੰਮਤ ਲਈ 10 ਲੱਖ, ਹਰੀਗੜ੍ਹ ਦੀ ਮੁਰੰਮਤ ਲਈ 10 ਲੱਖ, ਪੰਡੋਰੀ ਦੀ ਮੁਰੰਮਤ ਲਈ 16.56 ਲੱਖ, ਮਨਾਲ ਦੀ ਮੁਰੰਮਤ ਲਈ 16.17 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ | ਇਨ੍ਹਾਂ ਵਿਚੋਂ ਭਦੌੜ, ਬਡਬਰ, ਹਰੀਗੜ੍ਹ ਅਤੇ ਨੰਗਲ ਵਿਚ ਪਸ਼ੂ ਸੰਸਥਾਵਾਂ ਦੀ ਮੁਰੰਮਤ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਬਾਕੀ ਸੰਸਥਾਵਾਂ ਦਾ ਕੰਮ ਪ੍ਰਗਤੀ ਅਧੀਨ ਹੈ | ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੀ ਮੀਟਿੰਗ ਕਰ ਕੇ ਸਿਹਤ ਸਕੀਮਾਂ ਦਾ ਵੀ ਜਾਇਜ਼ਾ ਲਿਆ | ਸਿਵਲ ਸਰਜਨ ਡਾ. ਹਰੀਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿਚ 17 ਆਮ ਆਦਮੀ ਕਲੀਨਿਕ/ ਆਯੂਸ਼ਮਾਨ ਅਰੋਗਿਆ ਕੇਂਦਰ ਚੱਲ ਰਹੇ ਹਨ ਅਤੇ 4 ਹੋਰ ਕਲੀਨਿਕਾਂ ਦੀ ਤਜਵੀਜ਼ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿਚ ਓ.ਪੀ.ਡੀ. ਅਤੇ ਲੈਬ ਟੈਸਟ ਦੀ ਮੁਫ਼ਤ ਸਹੂਲਤ ਹੈ | ਇਨ੍ਹਾਂ ਸਹੂਲਤਾਂ ਵਿਚ ਵਾਧਾ ਕਰਦੇ ਹੋਏ ਮੁਫ਼ਤ ਅਲਟਰਾਸਾਊਾਡ, ਹਲਕਾਅ ਤੋਂ ਬਚਾਅ ਲਈ ਟੀਕਾਕਰਨ ਤੋਂ ਇਲਾਵਾ 107 ਤਰ੍ਹਾਂ ਦੀਆਂ ਦਵਾਈਆਂ ਅਤੇ 47 ਲੈਬ ਟੈਸਟ ਮੁਫ਼ਤ ਕੀਤੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ 31 ਮਈ ਤੱਕ ਇਨ੍ਹਾਂ ਕਲੀਨਿਕਾਂ ਵਿਚ 7,33,741 ਮਰੀਜ਼ਾਂ ਦੀ ਰਜਿਸਟਰੇਸ਼ਨ ਅਤੇ 5,23,491 ਦੇ ਮੁਫ਼ਤ ਟੈਸਟ ਕੀਤੇ ਜਾ ਚੁੱਕੇ ਹਨ |
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਪੱਤਰਕਾਰ ਦਲਜੀਤ ਸਿੰਘ ਮੱਕੜ ਦਾ ਦਿਹਾਂਤ <br/> ਅਗਲੀ ਖ਼ਬਰ ਬੀ.ਐਸ. ਇੰਟਰਨੈਸ਼ਨਲ ਵਲੋਂ ਬੁਲਗਾਰੀਆ (ਯੂਰਪ) ਵਰਕ ਪਰਮਿਟ ਦੇ ਤਿੰਨ ਨੌਜਵਾਨਾਂ ਨੂੰ ਵੀਜ਼ੇ ਸੌਂਪੇ <br/>
Ad Position 24