04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸਕੂਲ ਦੇ ਪ੍ਰਬੰਧਾਂ ਦੀ ਇਮਾਨਦਾਰ ਅਧਿਕਾਰੀਆਂ ਪਾਸੋਂ ਉੱਚ ਪੱਧਰੀ ਜਾਂਚ ਦੀ ਮੰਗ

Ad Position 21
repet_subhas-goyals [Copy P29]
ਮੈਦਾਨ 'ਚ ਉੱਗੇ ਗਾਜਰ ਬੂਟੀ ਤੇ ਗੰਦਗੀ ਦੇ ਭਰੇ ਬਾਥਰੂਮਾਂ ਦੀ ਤਰਸਯੋਗ ਹਾਲਤ, ਡਿਗੰੂ-ਡਿਗੰੂ ਕਰਦੇ ਨਸ਼ੇੜੀਆਂ ਦੀ ਵਰਤੋਂ ਲਈ ਛੱਡੇ ਖੁੱਲੇ੍ਹ ਕਮਰੇ | ਤਸਵੀਰਾਂ : ਜਤਿੰਦਰ ਸਿੰਘ ਧਨੌਲਾ <br/> 10-06-2026
ਧਨੌਲਾ, 9 ਜੂਨ (ਜਤਿੰਦਰ ਸਿੰਘ ਧਨੌਲਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਡੇਢ ਏਕੜ ਰਕਬੇ ਦੀ ਗਾਜਰ ਬੂਟੀ ਦੀ ਖ਼ਬਰ ਪ੍ਰਕਾਸ਼ਿਤ ਹੁੰਦਿਆਂ ਹੀ ਸਿੱਖਿਆ ਵਿਭਾਗ ਹਰਕਤ 'ਚ ਆ ਗਿਆ | ਇਕ ਮਜ਼ਦੂਰ ਲਾ ਕੇ ਗਾਜਰ ਬੂਟੀ ਨੂੰ ਵੱਢ ਕੇ ਸਾੜਨ ਦੇ ਯਤਨ ਵੀ ਕੀਤੇ ਗਏ | ਇੰਚਾਰਜ ਮੈਡਮ ਨੇ ਤਲਖ਼ ਹੁੰਦਿਆਂ ਆਖਿਆ ਕਿ ਸਰਕਾਰ ਬੇਲੋੜੇ ਕੰਮ ਦੇ ਕੇ ਪਹਿਲਾਂ ਹੀ ਅਧਿਆਪਕਾਂ ਨੂੰ ਸਿਰ ਨਹੀਂ ਚੁੱਕਣ ਦਿੰਦੀ | ਉਲਟਾ ਪੱਤਰਕਾਰ ਖ਼ਬਰਾਂ ਲਾ-ਲਾ ਕੇ ਸਾਡੀ ਸ਼ਾਂਤੀ ਭੰਗ ਕਰਦੇ ਹਨ | ਜਦ ਸਕੂਲ ਦੇ ਪ੍ਰਬੰਧਾਂ ਦੀ ਗਹਿਰਾਈ ਨਾਲ ਪੜਤਾਲ ਕੀਤੀ ਤਾਂ ਸਾਹਮਣੇ ਆਇਆ ਕਿ ਸਕੂਲ ਨੂੰ ਪੀ.ਐਮ ਸ੍ਰੀ ਯੋਜਨਾ ਤਹਿਤ ਵਿਕਸਿਤ ਕੀਤਾ ਜਾ ਰਿਹਾ ਹੈ | ਜਿਸ ਦੇ ਤਹਿਤ 60 ਫ਼ੀਸਦੀ ਖਰਚਾ ਕੇਂਦਰ ਸਰਕਾਰ ਨੇ ਅਦਾ ਕਰਨਾ ਹੁੰਦਾ ਹੈ, ਜਦਕਿ 40 ਫ਼ੀਸਦੀ ਖਰਚਾ ਸੂਬਾ ਸਰਕਾਰ ਨੇ ਦੇਣਾ ਹੁੰਦਾ ਹੈ | ਇਸ ਕਾਰਜ ਦੀ ਪੂਰਤੀ ਲਈ ਡੇਢ ਤੋਂ ਦੋ ਕਰੋੜ ਰੁਪਏ ਸੈਕੰਡਰੀ ਸਕੂਲਾਂ ਨੂੰ ਆਵਰਤੀ ਅਤੇ ਗੈਰ-ਆਵਰਤੀ ਖ਼ਰਚ ਲਈ 5 ਸਾਲ ਅੰਦਰ ਉਪਲਬਧ ਕਰਵਾਏ ਜਾਂਦੇ ਹਨ | ਪ੍ਰੰਤੂ ਸਕੂਲ ਦਾ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਇਸ ਯੋਜਨਾ ਅਧੀਨ ਹੋਣ ਦੇ ਬਾਵਜੂਦ ਸਕੂਲ ਦੇ 10 ਬਿਨਾਂ ਦਰਵਾਜ਼ਿਆਂ ਦੇ ਡਿਗੂੰ-ਡਿਗੂੰ ਕਰਦੇ ਕਮਰੇ ਕਿਸੇ ਸਮੇਂ ਵੀ ਜਾਨੀ ਨੁਕਸਾਨ ਦਾ ਸਬੱਬ ਬਣ ਸਕਦੇ ਹਨ | ਅਚੰਭਾ ਇਹ ਵੀ ਹੈ ਕਿ ਇਨ੍ਹਾਂ ਕਮਰਿਆਂ ਦੇ ਲੱਕੜ ਦੇ ਗੇਟ ਸਿਉਂਕ ਨੇ ਖਾ ਲਏ ਅਤੇ ਕੁੱਝ ਲੋਹੇ ਦੇ ਬਣੇ ਗਰਿੱਲਾਂ ਅਤੇ ਰੌਸ਼ਨਦਾਨ ਕੌਣ ਲਾਹ ਕੇ ਲੈ ਗਿਆ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਸਕੂਲ ਪ੍ਰਬੰਧਕ ਇਹ ਕਹਿ ਕੇ ਵੀ ਨਿਕਲਣ ਦਾ ਯਤਨ ਕਰਦੇ ਹਨ ਕਿ ਅਸੀਂ ਇਨ੍ਹਾਂ ਨੂੰ ਅਣਸੁਰੱਖਿਅਤ ਐਲਾਨ ਕੇ ਸਿੱਖਿਆ ਵਿਭਾਗ ਪਾਸ ਭੇਜ ਚੁੱਕੇ ਹਾਂ | ਪ੍ਰੰਤੂ ਉੱਥੋਂ ਕੋਈ ਕਾਰਵਾਈ ਕਰਨ ਬਾਰੇ ਹੁਕਮ ਨਹੀਂ ਆਇਆ | ਸਕੂਲ ਦੁਆਲੇ ਚਰਚਾ ਇਹ ਵੀ ਸੁਣੀ ਗਈ ਕਿ ਬਾਅਦ ਦੁਪਹਿਰ ਅਤੇ ਛੁੱਟੀ ਵਾਲੇ ਦਿਨ ਨਸ਼ੇੜੀ ਕੰਧਾਂ ਟੱਪ ਕੇ ਇਨ੍ਹਾਂ ਕਮਰਿਆਂ 'ਚ ਪੁੱਜ ਜਾਂਦੇ ਹਨ ਤੇ ਇੱਥੇ ਦਾਖਲ ਹੋ ਕੇ ਅਸੱਭਿਅਕ ਕੰਮ ਕਰਦੇ ਹਨ | ਸਕੂਲ ਦੇ ਅੰਦਰਲੇ ਪਾਸੇ ਬਣੇ ਬਾਥਰੂਮ ਇਸ ਕਦਰ ਗੰਦਗੀ ਨਾਲ ਭਰੇ ਪਏ ਹਨ ਜਿਵੇਂ ਇਨ੍ਹਾਂ ਦਾ ਕੋਈ ਵਾਲੀ ਵਾਰਿਸ ਹੀ ਨਾ ਹੋਵੇ | ਸਕੂਲ ਦੇ ਮੈਦਾਨ ਦੇ ਇਕ ਪਾਸੇ ਇਕ ਸੀਨੀਅਰ ਅਧਿਕਾਰੀ ਦੀ ਹਾਜ਼ਰੀ ਵਿਚ ਆਯੁਰਵੈਦਿਕ ਪੌਦਿਆਂ ਦਾ ਬਾਗ਼ ਲਗਾਇਆ ਗਿਆ ਸੀ | ਜਿਸ ਦਾ ਮਕਸਦ ਵਿਦਿਆਰਥੀਆਂ ਨੂੰ ਆਯੁਰਵੈਦਿਕ ਪੌਦਿਆਂ ਤੋਂ ਜਾਣੂ ਕਰਵਾ ਕੇ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਇਨ੍ਹਾਂ ਨੂੰ ਸ਼ਾਮਿਲ ਕਰਨਾ ਦੱਸਿਆ ਗਿਆ ਸੀ | ਪ੍ਰੰਤੂ ਅਫ਼ਸੋਸ ਇਸ ਗੱਲ ਦਾ ਹੈ ਕਿ ਇਸ ਬਾਗ਼ ਦੀ ਦਸ਼ਾ ਵੀ ਗਾਜਰ ਬੂਟੀ ਦੇ ਝੁੰਡਾਂ ਨੇ ਨਕਾਰਾ ਕਰ ਕੇ ਰੱਖ ਦਿੱਤੀ ਹੈ | ਸੂਤਰਾਂ ਤੋਂ ਇਹ ਵੀ ਪਤਾ ਲੱਗਾ ਕਿ ਤਿੰਨ-ਤਿੰਨ ਕਰ ਕੇ ਦੋ ਸ਼ਿਫ਼ਟਾਂ ਵਿਚ 6 ਕਮਰੇ ਨਵੇਂ ਬਣਾਏ ਗਏ, ਜਿਨ੍ਹਾਂ 'ਤੇ ਹੋਣ ਵਾਲੇ ਖ਼ਰਚ ਅਤੇ ਵਰਤੇ ਗਏ ਮਟੀਰੀਅਲ ਦੀ ਉੱਚ ਪੱਧਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਇਹ ਗੱਲ ਨਿੱਤਰ ਕੇ ਸਾਹਮਣੇ ਆ ਸਕੇ ਕਿ ਭਰੋਸੇਯੋਗਤਾ ਅਤੇ ਵਫ਼ਾਦਾਰੀ ਕਿਸ ਹੱਦ ਤੱਕ ਸਾਥ ਨਿਭਾ ਰਹੀ ਹੈ | ਇਹ ਵੀ ਪਤਾ ਲੱਗਾ ਹੈ ਕਿ ਵੱਖ-ਵੱਖ ਸਟਰੀਮਾਂ 'ਚ ਪੜ੍ਹ ਰਹੇ ਵੱਡੀਆਂ ਕਲਾਸਾਂ ਦੇ ਵਿਦਿਆਰਥੀਆਂ ਲਈ ਵੀ ਵਿਸ਼ੇਸ਼ ਸਕੀਮਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਪ੍ਰੰਤੂ ਇਨ੍ਹਾਂ ਦਾ ਲਾਹਾ ਵਿਦਿਆਰਥੀਆਂ ਤੱਕ ਕਿੰਨਾ ਅੱਪੜਦਾ ਹੈ, ਇਸ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ | ਮੰਡੀ ਨਿਵਾਸੀਆਂ ਦੀ ਐਮ.ਪੀ ਗੁਰਮੀਤ ਸਿੰਘ ਮੀਤ ਹੇਅਰ, ਸਿੱਖਿਆ ਮੰਤਰੀ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਪਾਸੋਂ ਪੁਰਜ਼ੋਰ ਮੰਗ ਹੈ ਕਿ ਸਕੂਲ ਦੇ ਪ੍ਰਬੰਧਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਹਾਈਕੋਰਟ ਦੇ ਹੁਕਮਾਂ ਤਹਿਤ ਸਿਵਲ ਅਤੇ ਪੁਲਸ ਪ੍ਰਸ਼ਾਸਨ ਨੇ ਪਿੰਡ ਸੁਖਪੁਰਾ ਅਤੇ ਖੁੱਡੀ ਕਲਾਂ ਵਿਚੋਂ ਟਰੱਕ ਲੰਘਾਏ <br/... ਅਗਲੀ ਖ਼ਬਰ ਸੀਨੀਅਰ ਪੱਤਰਕਾਰ ਦਲਜੀਤ ਸਿੰਘ ਮੱਕੜ ਦਾ ਦਿਹਾਂਤ <br/>
Ad Position 24