04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਹਾਈਕੋਰਟ ਦੇ ਹੁਕਮਾਂ ਤਹਿਤ ਸਿਵਲ ਅਤੇ ਪੁਲਸ ਪ੍ਰਸ਼ਾਸਨ ਨੇ ਪਿੰਡ ਸੁਖਪੁਰਾ ਅਤੇ ਖੁੱਡੀ ਕਲਾਂ ਵਿਚੋਂ ਟਰੱਕ ਲੰਘਾਏ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-06-2026
ਸਹਿਣਾ, 9 ਜੂਨ (ਸੁਰੇਸ਼ ਗੋਗੀ)-ਸੋਮਾ ਗੋਦਾਮ ਮੌੜ ਅਤੇ ਪਿੰਡ ਸੁਖਪੁਰਾ, ਖੁੱਡੀ ਕਲਾਂ ਦੇ ਲੋਕਾਂ ਦਾ ਲੋਡ ਵਾਲੇ ਟਰੱਕ ਲੰਘਾਉਣ ਨੂੰ ਲੈ ਕੇ ਪਿਛਲੇ ਕਾਫ਼ੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਪਿੰਡ ਸੁਖਪੁਰਾ ਅਤੇ ਖੁੱਡੀ ਕਲਾਂ ਦੇ ਲੋਕਾਂ ਨੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਧਰਨੇ ਵੀ ਲਗਾਏ ਸਨ, ਉਸ ਸਮੇਂ ਟਰੱਕ ਵਾਪਸ ਮੋੜ ਦਿੱਤੇ ਸਨ | ਪਿੰਡ ਵਾਸੀ ਕਹਿ ਰਹੇ ਸਨ ਕਿ ਸਪੈਸ਼ਲ ਭਰਨ ਸਮੇਂ ਟਰੱਕ ਤਪਾ ਮੰਡੀ ਤੋਂ ਬਰਨਾਲਾ ਜਾਣ ਦੇ ਮਸਲੇ ਨੂੰ ਲੈ ਕੇ ਸੋਮਾ ਗੁਦਾਮਾਂ ਵਿਚੋਂ ਲੋਡ ਟਰੱਕ ਲਿਜਾਣ ਵਾਲਿਆਂ ਨੇ ਹਾਈ ਕੋਰਟ ਦੇ ਆਡਰ ਸਿਵਲ ਪ੍ਰਸ਼ਾਸਨ ਅਤੇ ਪੰਜਾਬ ਪੁਲਿਸ ਨੂੰ ਸੌਂਪ ਦਿੱਤੇ ਸਨ ਅਤੇ ਅੱਜ ਟਰੱਕ ਲੋਡ ਕਰਨ ਸਬੰਧੀ ਵੀ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ, ਜਿਸ ਨੂੰ ਲੈ ਕੇ ਅੱਜ ਸੂਰਜ ਚੜ੍ਹਦਿਆਂ ਹੀ ਪਿੰਡ ਸੁਖਪੁਰਾ, ਖੁੱਡੀ ਕਲਾਂ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ | ਜਿਸ ਦੌਰਾਨ ਜਸਕਰਨ ਸਿੰਘ ਬਰਾੜ ਡੀ.ਐਸ.ਪੀ ਤਪਾ ਮੰਡੀ ਗੁਰਮੋਹਨ ਸਿੰਘ ਤਹਿਸੀਲਦਾਰ, ਥਾਣਾ ਭਦੌੜ ਦੇ ਮੁਖੀ ਹਰਸਿਮਰਨਜੀਤ ਸਿੰਘ, ਥਾਣਾ ਸ਼ਹਿਣਾ ਦੀ ਮੁਖੀ ਮੈਡਮ ਰੈਨੂੰ ਪਰੋਚਾ, ਥਾਣਾ ਟੱਲੇਵਾਲ ਦੇ ਮੁਖੀ ਸਰਬਜੀਤ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਮੌਜੂਦ ਸੀ, ਪ੍ਰੰਤੂ ਪ੍ਰਸ਼ਾਸਨ ਵਲੋਂ ਲਗਾਏ ਗਏ ਟਰੱਕਾਂ ਦਾ ਵਿਰੋਧ ਕਰਦਿਆਂ ਪਿੰਡ ਸੁਖਪੁਰਾ ਮੌੜ ਦੇ ਸਰਪੰਚ ਬਲਜਿੰਦਰ ਸਿੰਘ, ਮਾ: ਗੁਰਮੀਤ ਸਿੰਘ ਸੁਖਪੁਰਾ ਅਤੇ ਅੰਗਰੇਜ਼ ਸਿੰਘ ਸੁਖਪੁਰਾ ਦੋਨੋਂ ਆਗੂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਨੇ ਕਿਹਾ ਕਿ ਪਿੰਡ ਵਿਚ ਇਨ੍ਹਾਂ ਟਰੱਕਾਂ ਕਾਰਨ ਵਾਪਰਨ ਵਾਲੇ ਸੜਕ ਹਾਦਸਿਆਂ ਨੂੰ ਰੋਕਣ ਲਈ ਅਸੀਂ ਵੀ ਹਾਈਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਕਿਉਂਕਿ ਏਨਾ ਲੋਡ ਵਾਲੇ ਟਰੱਕਾਂ ਕਾਰਨ ਸਾਡੇ ਪਿੰਡਾਂ ਦੇ ਬੱਚਿਆਂ ਦਾ ਕੋਈ ਵੀ ਵੱਡਾ ਨੁਕਸਾਨ ਹੋ ਸਕਦਾ ਹੈ | ਇਸ ਮੌਕੇ ਬਲਜਿੰਦਰ ਸਿੰਘ ਚੌਕੀ ਇੰਚਾਰਜ ਪੱਖੋਂ ਕੈਂਚੀਆਂ, ਹੌਲਦਾਰ ਮਲਕੀਤ ਸਿੰਘ, ਹੌਲਦਾਰ ਭਰਪੂਰ ਸਿੰਘ, ਹੌਲਦਾਰ ਰੇਸ਼ਮ ਸਿੰਘ, ਏ.ਐਸ.ਆਈ ਸੰਤੋਖ ਸਿੰਘ, ਏ.ਐਸ.ਆਈ ਪਵਨ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰੈੱਡ ਕਰਾਸ ਸੁਸਾਇਟੀ ਵਲੋਂ ਜ਼ਿਲ੍ਹਾ ਜੇਲ੍ਹ 'ਚ ਮੈਡੀਕਲ ਕੈਂਪ ਲਗਾਇਆ <br/> ਅਗਲੀ ਖ਼ਬਰ ਸਕੂਲ ਦੇ ਪ੍ਰਬੰਧਾਂ ਦੀ ਇਮਾਨਦਾਰ ਅਧਿਕਾਰੀਆਂ ਪਾਸੋਂ ਉੱਚ ਪੱਧਰੀ ਜਾਂਚ ਦੀ ਮੰਗ
Ad Position 24