09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪਿੰਡ ਸੱਦੋਵਾਲ ਵਿਖੇ ਸਾਲਾਨਾ ਭੰਡਾਰਾ ਅਤੇ ਸੱਭਿਆਚਾਰਕ ਮੇਲਾ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 11-06-2026
ਟੱਲੇਵਾਲ, 10 ਜੂਨ (ਸੋਨੀ ਚੀਮਾ)-ਦਰਗਾਹ ਪੀਰ ਦਾਦਾ ਮੀਦਾ ਸੱਦੋਵਾਲ ਵਿਖੇ ਮੁੱਖ ਸੇਵਾਦਾਰ ਬਾਬਾ ਕਿ੍ਸ਼ਨ ਦਾਸ ਦੀ ਅਗਵਾਈ ਵਿਚ ਗ੍ਰਾਮ ਪੰਚਾਇਤ ਤੇ ਨਗਰ ਦੇ ਸਹਿਯੋਗ ਨਾਲ 22ਵਾਂ ਸਾਲਾਨਾ ਭੰਡਾਰਾ ਤੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ | ਦੋ ਦਿਨ ਚੱਲੇ ਮੇਲੇ ਦੇ ਪਹਿਲੇ ਦਿਨ ਢਾਡੀ ਤੇ ਕਵੀਸ਼ਰੀ ਜਥਿਆਂ ਨੇ ਆਪਣੇ ਰੰਗ ਬੰਨ੍ਹੇ | ਦੂਜੇ ਦਿਨ ਪੰਜਾਬੀ ਗਾਇਕਾਂ ਦਾ ਖੁੱਲ੍ਹਾ ਅਖਾੜਾ ਲਗਾਇਆ ਗਿਆ, ਜਿਸ ਵਿਚ ਸਾਰਾ ਦਿਨ ਪਹੁੰਚੇ ਹੋਏ ਗਾਇਕਾਂ ਨੇ ਗੀਤਾਂ ਰਾਹੀਂ ਰੰਗ ਬੰਨਿ੍ਹਆਂ | ਪੰਜਾਬੀ ਗਾਇਕ ਬਲਵਿੰਦਰ ਮਾਨ, ਸ਼ਮਸ਼ੇਰ ਚੀਨਾ, ਨਿਰਮਲ ਨਿੰਮਾ ਤੇ ਸੋਨੀਆ, ਬਿੱਟੂ ਸੱਦੋਵਾਲ ਤੇ ਪ੍ਰੀਤ ਮਹੰਤ ਗਰੁੱਪ ਨੇ ਆਪਣੇ ਗੀਤਾਂ ਰਾਹੀਂ ਵੱਡੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਦਾ ਮਨੋਰੰਜਨ ਕੀਤਾ | ਇਸ ਸਮੇਂ ਪਹੁੰਚੇ ਕਾਂਗਰਸੀ ਆਗੂ ਗੁਰਮੇਲ ਮੌੜ ਤੇ ਥਾਣਾ ਟੱਲੇਵਾਲ ਮੁਖੀ ਸਰਬਜੀਤ ਸਿੰਘ ਦਾ ਬਾਬਾ ਕਿ੍ਸ਼ਨ ਦਾਸ ਤੇ ਪੰਚਾਇਤ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਸਮੇਂ ਸਰਪੰਚ ਤੇਜਿੰਦਰ ਸਿੰਘ ਸਰਾਂ, ਸਾਬਕਾ ਸਰਪੰਚ ਤੇਜਪਾਲ ਸਿੰਘ, ਸਾਬਕਾ ਸਰਪੰਚ ਨਛੱਤਰ ਸਿੰਘ, ਪ੍ਰਸਿੱਧ ਗੀਤਕਾਰ ਜਸਵੰਤ ਸਿੰਘ ਬੋਪਾਰਾਏ, ਰਣਧੀਰ ਸਿੰਘ, ਜਗਸੀਰ ਸਿੰਘ ਪੰਚ, ਬਲਵਿੰਦਰ ਸਿੰਘ ਪੰਚ, ਹਰਜੀਤ ਸਿੰਘ, ਲਛਮਣ ਸਿੰਘ, ਅਵਤਾਰ ਸਿੰਘ ਚੀਮਾ ਤੇ ਬਲਵੀਰ ਸਿੰਘ ਧਾਲੀਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਬੀਹਲਾ ਵਿਖੇ ਪੰਚਾਇਤ ਘਰ ਦਾ ਲੈਂਟਰ ਪਾਇਆ <br/> ਅਗਲੀ ਖ਼ਬਰ ਲੋੜਵੰਦ ਮਰੀਜ਼ ਦੀ ਅੱਖ ਦੇ ਇਲਾਜ ਲਈ ਵਿੱਤੀ ਮਦਦ ਕੀਤੀ <br/>
Ad Position 24