09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪਿੰਡ ਬੀਹਲਾ ਵਿਖੇ ਪੰਚਾਇਤ ਘਰ ਦਾ ਲੈਂਟਰ ਪਾਇਆ <br/>

Ad Position 21
No active advertisement
ਅਜੀਤ ਡੈਸਕ 11-06-2026
ਟੱਲੇਵਾਲ, 10 ਜੂਨ (ਸੋਨੀ ਚੀਮਾ)-ਪਿੰਡ ਬੀਹਲਾ ਵਿਖੇ ਸਰਪੰਚ ਕਿਰਨਜੀਤ ਸਿੰਘ ਮਿੰਟੂ ਦੀ ਅਗਵਾਈ ਵਿਚ ਪੰਚਾਇਤ ਵਲੋਂ 25 ਲੱਖ ਦੀ ਗਰਾਂਟ ਨਾਲ ਬਣਾਏ ਜਾ ਰਹੇ ਨਵੇਂ ਪੰਚਾਇਤ ਘਰ ਦਾ ਲੈਂਟਰ ਪਾਇਆ ਗਿਆ | ਇਸ ਮੌਕੇ ਸਰਪੰਚ ਕਿਰਨਜੀਤ ਸਿੰਘ ਮਿੰਟੂ ਨੇ ਕਿਹਾ ਕਿ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਉਕਤ ਪੰਚਾਇਤ ਘਰ ਲਈ 25 ਲੱਖ ਦੀ ਗ੍ਰਾਂਟ ਦਿੱਤੀ ਗਈ ਸੀ | ਜਿਸ ਤਹਿਤ ਉਕਤ ਇਮਾਰਤ ਤਿਆਰ ਕਰਵਾਈ ਗਈ ਹੈ | ਜਿਸ ਦਾ ਅੱਜ ਲੈਂਟਰ ਪਾਇਆ ਗਿਆ ਹੈ | ਇਸ ਮੌਕੇ ਸਰਪੰਚ ਸਰਬਜੀਤ ਕੌਰ, ਸੁਖਵੀਰ ਸਿੰਘ ਤੋਕੀ ਸਿੱਧੂ ਪੰਚ, ਨਿਰਮਲ ਸਿੰਘ ਪੰਚ, ਹਰਦੇਵ ਸਿੰਘ ਪੰਚ, ਜਗਤਾਰ ਸਿੰਘ ਪੰਚ, ਲਖਵੀਰ ਸਿੰਘ ਪੰਚ, ਰਾਜਵਿੰਦਰ ਕੌਰ ਪੰਚ, ਬਲਜੀਤ ਕੌਰ ਪੰਚ, ਨੀਨਾ ਬੇਗਮ ਪੰਚ, ਅਮਲਦੀਪ ਕੌਰ ਪੰਚ, ਠੇਕੇਦਾਰ ਜਸਵੀਰ ਸਿੰਘ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਛੀਨੀਵਾਲ ਕਲਾਂ ਵਿਖੇ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ <br/> ਅਗਲੀ ਖ਼ਬਰ ਪਿੰਡ ਸੱਦੋਵਾਲ ਵਿਖੇ ਸਾਲਾਨਾ ਭੰਡਾਰਾ ਅਤੇ ਸੱਭਿਆਚਾਰਕ ਮੇਲਾ ਕਰਵਾਇਆ <br/>
Ad Position 24