11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਪਿੰਡ ਟੱਲੇਵਾਲ ਤੋਂ ਬੀਹਲਾ ਨੂੰ ਜਾਂਦੀ ਸੜਕ ਦੀਆਂ ਬਰਮਾਂ (ਕਿਨਾਰੇ) ਨਾ ਹੋਣ ਕਾਰਨ ਹਾਦਸੇ ਹੋਣ ਅਤੇ ਸੜਕ ਟੁੱਟਣ ਦਾ ਡਰ ਬਣਿਆ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਟੱਲੇਵਾਲ, 11 ਜੂਨ (ਸੋਨੀ ਚੀਮਾ)-ਟੱਲੇਵਾਲ ਨਹਿਰ ਦੇ ਪੁਲ ਤੋਂ ਬੀਹਲਾ ਗਹਿਲ ਨੂੰ ਜਾਂਦੀ 18 ਫੱੁਟੀ ਸੜਕ 'ਤੇ ਜਿੱਥੇ ਮੁੜ ਪ੍ਰੀਮਿਕਸ ਪੈਣ ਕਾਰਨ ਨਵੇਂ ਸਿਰੇ ਤੋਂ ਲੋਕਾਂ ਲਈ ਸਹੂਲਤ ਬਣਨੀ ਚਾਹੀਦੀ ਸੀ, ਉਥੇ ਇਹ ਸੜਕ ਦੀਆਂ ਬਰਮਾਂ 'ਤੇ ਹੋਏ ਨਾਜਾਇਜ਼ ਕਬਜ਼ਿਆਂ ਤੇ ਸੜਕ ਦੇ ਕਿਨਾਰੇ ਬਿਲਕੁਲ ਨਾ ਹੋਣ ਕਾਰਨ ਹਾਦਸਿਆਂ ਦਾ ਕਾਰਨ ਬਣ ਗਈ ਹੈ ਤੇ ਸੜਕ ਦਾ ਜਲਦੀ ਟੱੁਟਣ ਦਾ ਡਰ ਬਣ ਗਿਆ ਹੈ | ਜ਼ਿਕਰਯੋਗ ਹੈ ਕਿ ਟੱਲੇਵਾਲ ਨਹਿਰ ਤੋਂ ਪਿੰਡ ਬੀਹਲਾ ਨੂੰ ਜਾਂਦੀ 18 ਫੱੁਟੀ ਸੜਕ 'ਤੇ ਪੁਲ ਦੇ ਨਜ਼ਦੀਕ ਤੇ ਵਿਚਕਾਰ ਸੜਕ ਦੀਆਂ ਬਰਮਾਂ ਬਿਲਕੁਲ ਖ਼ਤਮ ਹੋ ਚੱੁਕੀਆਂ ਹਨ, ਜਿਸ ਕਾਰਨ ਹਾਦਸਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ | ਜਦੋਂ ਵਾਹਨ ਚਾਲਕਾਂ ਨੂੰ ਬਚਾਅ ਲਈ ਕੱਚੇ ਰਸਤੇ (ਬਰਮਾਂ) 'ਤੇ ਜਾਣਾ ਪੈਂਦਾ ਹੈ, ਤਾਂ ਉਥੇ ਜਗ੍ਹਾ ਨਾ ਹੋਣ ਕਾਰਨ ਗੱਡੀਆਂ ਤਿਲਕ ਜਾਂਦੀਆਂ ਹਨ ਅਤੇ ਨਾਲ ਲੱਗਦੇ ਖੇਤਾਂ ਵਿਚ ਬਣੇ ਡੂੰਘੇ ਟੋਏ ਵਿਚ ਪੈਣ ਨਾਲ ਜਿੱਥੇ ਗੱਡੀਆਂ ਦਾ ਨੁਕਸਾਨ ਹੋ ਰਿਹਾ ਹੈ, ਉਥੇ ਸੜਕ ਟੁੱਟਣ ਦਾ ਡਰ ਬਣ ਗਿਆ ਹੈ | ਉਕਤ ਨਾਜਾਇਜ਼ ਕਬਜ਼ਿਆਂ ਕਾਰਨ ਸੜਕ ਤੰਗ ਹੋ ਗਈ ਹੈ, ਜਦੋਂ ਦੋ ਵੱਡੇ ਵਾਹਨ ਜਿਵੇਂ ਟਰੱਕ ਜਾਂ ਬੱਸਾਂ ਆਹਮੋ-ਸਾਹਮਣੇ ਆਉਂਦੇ ਹਨ, ਤਾਂ ਸਾਈਡ ਨਾ ਮਿਲਣ ਕਾਰਨ ਹਾਦਸੇ ਵਾਪਰ ਰਹੇ ਹਨ | ਜ਼ਿਕਰਯੋਗ ਹੈ ਕਿ ਹਾਈ ਕੋਰਟ ਦੀਆਂ ਸਖ਼ਤ ਹਦਾਇਤਾਂ ਤੋਂ ਬਾਅਦ ਪੰਜਾਬ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਵਲੋਂ ਸਮੇਂ-ਸਮੇਂ 'ਤੇ ਨਾਜਾਇਜ਼ ਕਬਜ਼ੇ ਹਟਾਉਣ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ, ਪਰ ਉਕਤ ਸੜਕ ਸੰਬੰਧੀ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਜਾਇਜ਼ਾ ਨਹੀਂ ਲਿਆ | ਇਸ ਮੌਕੇ ਪਿੰਡ ਬੀਹਲਾ, ਬੀਹਲਾ ਖ਼ੁਰਦ, ਗਹਿਲ ਤੇ ਟੱਲੇਵਾਲ ਵਾਸੀਆਂ ਨੇ ਕਿਹਾ ਕਿ ਆਮ ਜਨਤਾ ਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਵਾਹਨ ਚਾਲਕਾਂ ਦੀ ਮੰਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਉਕਤ ਸੜਕ ਦੀਆਂ ਬਰਮਾਂ 'ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾ ਕੇ ਸੜਕਾਂ ਦੀਆਂ ਬਰਮਾਂ ਨੂੰ ਪੱਕਾ ਕਰਵਾਏ, ਤਾਂ ਜੋ ਸੜਕ ਦੀ ਮੁਨਿਆਦ ਲੰਬੀ ਹੋਵੇ ਤੇ ਹਾਦਸੇ ਵਾਪਰਨੇ ਘਟ ਸਕਣ | ਇਸ ਸੰਬੰਧੀ ਜਦ ਗੁਰਦਰਸ਼ਨ ਸਿੰਘ ਜੇ. ਈ. ਮੰਡੀ ਬੋਰਡ ਨੇ ਕਿਹਾ ਕਿ ਉਕਤ ਸੜਕ ਸਮੇਤ ਵਿਭਾਗ ਦੀ ਥਾਂ ਸਾਢੇ 27 ਫੱੁਟ ਬਣਦੀ ਹੈ ਅਤੇ ਜੇਕਰ ਉਸ 'ਤੇ ਨਾਜਾਇਜ਼ ਕਬਜ਼ੇ ਹਨ, ਤਾਂ ਅਸੀਂ ਪੰਚਾਇਤਾਂ ਤੋਂ ਇਲਾਵਾ ਸੰਬੰਧਿਤ ਵਿਭਾਗਾਂ ਨੂੰ ਜਾਣੂ ਕਰਵਾ ਕੇ ਸੜਕ ਦੇ ਕਿਨਾਰੇ ਜਲਦ ਬਹਾਲ ਕਰਵਾ ਕੇ ਲੋਕਾਂ ਦੀ ਇਸ ਸਮੱਸਿਆ ਦਾ ਹੱਲ ਜਲਦ ਕੱਢਾਂਗੇ |
Ad Position 22
No active advertisement
ਪਿਛਲੀ ਖ਼ਬਰ ਸਮੂਹ ਅਧਿਆਪਕ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਅੱਜ ਅਗਲੀ ਖ਼ਬਰ ਗਊ ਮਾਤਾ ਨੂੰ ਰਾਸ਼ਟਰੀ ਮਾਤਾ ਦਾ ਦਰਜਾ ਦਿਵਾਉਣ ਲਈ ਕੇਂਦਰ ਨੂੰ ਗਊ ਭਗਤਾਂ ਦੇ ਦਸਤਖ਼ਤਾਂ ਵਾਲੀ ਪਟੀਸ਼ਨ ਭੇਜਣ ਦਾ ਲਿ...
Ad Position 24