11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਪਿੰਡ ਚੀਮਾ ਵਿਖੇ ਚੋਰਾਂ ਨੇ ਲੈਪਟਾਪ ਤੇ ਚਾਂਦੀ ਦੇ ਗਹਿਣੇ ਕੀਤੇ ਚੋਰੀ, ਪਰਚਾ ਦਰਜ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਟੱਲੇਵਾਲ, 11 ਜੂਨ (ਸੋਨੀ ਚੀਮਾ)-ਪੁਲਿਸ ਚੌਂਕੀ ਪੱਖੋ ਕੈਂਚੀਆਂ ਅਧੀਨ ਆਉਂਦੇ ਪਿੰਡ ਚੀਮਾ ਵਿਖੇ ਇਕ ਘਰ 'ਚੋਂ ਚੋਰਾਂ ਨੇ ਲੈਪਟਾਪ ਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ | ਪੁਲਿਸ ਚੌਕੀ ਪੱਖੋ ਕੈਂਚੀਆਂ ਵਿਖੇ ਬਲਵਿੰਦਰ ਸਿੰਘ ਪੱੁਤਰ ਸੁਖਦੇਵ ਸਿੰਘ ਵਾਸੀ ਚੀਮਾ ਨੇ ਬਿਆਨ ਲਿਖਵਾਏ ਕਿ ਮੇਰੀ ਪਤਨੀ ਮਨਜੀਤ ਕੌਰ ਘਰ ਨੂੰ ਬਾਹਰੋਂ ਜਿੰਦਰਾ ਲਗਾ ਕੇ ਮੇਰੇ ਛੋਟੇ ਲੜਕੇ ਸਵਰਨਜੀਤ ਸਿੰਘ, ਜਿਸ ਦਾ ਘਰ ਸਾਡੇ ਨੇੜੇ ਹੀ ਹੈ, ਦਾ ਮਕਾਨ ਪੈ ਰਿਹਾ, ਉਸ ਮਕਾਨ ਵਿਚ ਚਲੇ ਗਏ | ਸਾਮ ਨੂੰ ਜਦ ਵਾਪਸ ਆਏ ਤਾਂ ਕਮਰੇ ਵਿਚ ਪਏ ਬੈੱਡ ਦੀ ਫਰੋਲਾ ਫਰਾਲੀ ਕੀਤੀ ਹੋਈ ਸੀ, ਬਾਅਦ 'ਚ ਪਤਾ ਲੱਗਿਆ ਕਿ ਪੇਟੀ ਵਿਚ ਰੱਖਿਆ ਡੈਲ ਕੰਪਨੀ ਦਾ ਲੈਪਟਾਪ, ਦੋ ਜੋੜੇ ਚਾਂਦੀ ਦੀਆਂ ਝਾਂਜਰਾਂ, ਇਕ ਜੋੜਾ ਸਗਲਾ 6 ਤੋਲੇ ਨੂੰ ਅਣਪਛਾਤੇ ਵਿਅਕਤੀ ਚੋਰੀ ਕਰ ਕੇ ਲੈ ਗਏ | ਉਪਰੰਤ ਥਾਣੇਦਾਰ ਕਰਮਜੀਤ ਸਿੰਘ ਨੇ ਉਕਤ ਬਿਆਨ ਉਪਰੰਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਆਗਾਮੀ ਬਰਸਾਤੀ ਸੀਜ਼ਨ ਦੇ ਮੱਦੇਨਜ਼ਰ ਸਥਾਪਿਤ ਕੀਤਾ ਜਾਵੇਗਾ ਕੰਟਰੋਲ ਰੂਮ-ਏ. ਡੀ. ਸੀ. ਅਗਲੀ ਖ਼ਬਰ ਸਮੂਹ ਅਧਿਆਪਕ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਅੱਜ
Ad Position 24