ਸ਼ਹਿਣਾ, 15 ਜੂਨ (ਸੁਰੇਸ਼ ਗੋਗੀ)-ਪੰਜਾਬ ਸਰਕਾਰ ਵਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਨਹਿਰੀ ਪਾਣੀ ਦੀ ਵਰਤੋਂ 'ਤੇ ਜ਼ੋਰ ਦਿੰਦਿਆਂ ਕਿਸਾਨਾਂ ਦੀ ਸਹੂਲਤ ਲਈ ਆਰਜ਼ੀ ਮੋਘੇ ਉਪਲੱਬਧ ਕਰਵਾਏ ਹਨ | ਇਹ ਸ਼ਬਦ ਲਵਦੀਪ ਸਿੰਘ ਭਗਤਪੁਰਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਨੇ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਆਰਜ਼ੀ ਮੋਘੇ ਲਾਉਣ ਨਾਲ ਜਿੱਥੇ ਧਰਤੀ ਹੇਠਲਾ ਪਾਣੀ ਬਚੇਗਾ, ੳੱੁਥੇ ਜਿਨ੍ਹਾਂ ਖੇਤਾਂ ਵਿਚ ਟੇਲਾਂ 'ਤੇ ਨਹਿਰੀ ਪਾਣੀ ਨਹੀਂ ਪਹੁੰਚਿਆ, ਉਸ ਦੇ ਲਈ ਸਰਕਾਰ ਦੀ ਆਰਜ਼ੀ ਮੋਘੇ ਲਾਉਣ ਦੀ ਯੋਜਨਾ ਕਾਫ਼ੀ ਲਾਹੇਵੰਦ ਹੋਵੇਗੀ | ਉਨ੍ਹਾਂ ਕਿਹਾ ਕਿ ਸਰਕਾਰ ਦੀ ਯੋਜਨਾ ਇਕ ਸਾਲ ਲਈ ਹੈ, ਕਿਉਂਕਿ ਅਗਲੇ ਸਾਲ ਤੱਕ ਟੇਲਾਂ ਤੱਕ ਪਾਣੀ ਜਿੱਥੇ ਨਹੀਂ ਪਹੁੰਚਿਆ, ਸਰਕਾਰ ਪਹੁੰਚਾਉਣ ਦਾ ਯਤਨ ਕਰੇਗੀ | ਲਵਦੀਪ ਸਿੰਘ ਭਗਤਪੁਰਾ ਨੇ ਕਿਹਾ ਕਿ ਮੱੁਖ ਮੰਤਰੀ ਭਗਵੰਤ ਮਾਨ ਅਤੇ ਵਿਧਾਇਕ ਲਾਭ ਸਿੰਘ ਉਗੋਕੇ ਦੀ ਅਗਵਾਈ ਹੇਠ ਭਗਤਪੁਰਾ ਮੌੜ ਵਿਖੇ ਤਿੰਨ ਆਰਜ਼ੀ ਮੋਘੇ ਲਾਏ ਗਏ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਮੋਘਾ ਲਾਏ ਜਾਣ ਦੀ ਵੀ ਤਜਵੀਜ਼ ਹੈ |