02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਕਾਂਗਰਸ ਪਾਰਟੀ ਨੇ ਬੇਅੰਤ ਸਿੰਘ ਮੌੜ ਨੂੰ ਐਸ.ਸੀ. ਵਿੰਗ ਦਾ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ

Ad Position 21
No active advertisement
ਅਜੀਤ ਡੈਸਕ 21-06-2026
ਸ਼ਹਿਣਾ, 20 ਜੂਨ (ਸੁਰੇਸ਼ ਗੋਗੀ)-ਕਾਂਗਰਸ ਪਾਰਟੀ ਵਲੋਂ ਟਕਸਾਲੀ ਕਾਂਗਰਸੀ ਆਗੂ ਬੇਅੰਤ ਸਿੰਘ ਮੌੜ ਨੂੰ ਐਸ.ਸੀ. ਵਿੰਗ ਦਾ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੇਅੰਤ ਸਿੰਘ ਮੌੜ ਪਿਛਲੇ ਦੋ ਦਹਾਕਿਆਂ ਦੇ ਵੱਧ ਸਮੇਂ ਤੋਂ ਕਾਂਗਰਸ ਪਾਰਟੀ ਦੇ ਸਰਗਰਮ ਵਰਕਰ ਦੇ ਤੌਰ ‘ਤੇ ਭੂਮਿਕਾ ਨਿਭਾ ਰਹੇ ਹਨ। ਪਿਛਲੇ ਸਮੇਂ ਦੌਰਾਨ ਪੰਚਾਇਤੀ ਨੁਮਾਇੰਦੇ ਵੀ ਰਹੇ ਅਤੇ ਵੱਖ-ਵੱਖ ਆਗੂਆਂ ਨਾਲ ਕਾਂਗਰਸ ਪਾਰਟੀ ਵਿਚ ਕੰਮ ਕਰਦਿਆਂ ਬੇਅੰਤ ਸਿੰਘ ਮੌੜ ਨੇ ਪਾਰਟੀ ਵਿਚ ਆਪਣਾ ਘੇਰਾ ਵਿਸ਼ਾਲ ਕੀਤਾ। ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਨੇ ਜ਼ਿਲ੍ਹਾ ਸਕੱਤਰ ਐਸ.ਸੀ. ਵਿੰਗ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ ‘ਤੇ ਬੀਬੀ ਸੁਰਿੰਦਰ ਕੌਰ ਬਾਲੀਆ, ਰਾਜਵਿੰਦਰ ਸਿੰਘ ਸੀਤਲ, ਅਮਨਦੀਪ ਸਿੰਘ ਸਾਹੋਕੇ, ਸਰਪੰਚ ਪਰਮਿੰਦਰ ਸਿੰਘ ਧਰਮਪੁਰਾ, ਸਰਪੰਚ ਸੁਰਜੀਤ ਸਿੰਘ ਸੀਤਾ, ਸਰਪੰਚ ਸੁਖਵਿੰਦਰ ਸਿੰਘ ਕਾਕਾ, ਸਰਪੰਚ ਸੁਖਵਿੰਦਰ ਸਿੰਘ ਸੰਤਪੁਰਾ, ਸੁਖਵਿੰਦਰ ਸਿੰਘ ਧਾਲੀਵਾਲ, ਗਿਆਨ ਚੰਦ ਸ਼ਰਮਾ, ਪਰਮਜੀਤ ਸਿੰਘ ਮੌੜ ਚੇਅਰਮੈਨ, ਚੇਅਰਮੈਨ ਰਾਜਿੰਦਰ ਸਿੰਘ ਧਾਲੀਵਾਲ, ਮਨਜਿੰਦਰ ਸਿੰਘ ਧਾਲੀਵਾਲ, ਗਿਰਧਾਰੀ ਲਾਲ ਗਰਗ, ਹਰਮੇਲ ਸਿੰਘ ਟੱਲੇਵਾਲੀਆ, ਬੀਬੀ ਮਲਕੀਤ ਕੌਰ ਸਹੋਤਾ ਆਦਿ ਨੇ ਕਾਂਗਰਸ ਪਾਰਟੀ ਦੇ ਸੂਬਾ ਚੇਅਰਮੈਨ ਰਾਜਿੰਦਰਪਾਲ ਗੌਤਮ, ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਗੁਰੂਸਰ ਪੱਕਾ ਪਾਤਿਸ਼ਾਹੀ ਨੌਵੀਂ ਹੰਡਿਆਇਆ ਵਿਖੇ ਜੇਤੂ ਬੱਚਿਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਆਮ ਆਦਮੀ ਪਾਰਟੀ ਨੇ ਕੇਵਲ ਸਿੰਘ ਢਿੱਲੋਂ ਦੇ ਰਿਹਾਇਸ਼ ਅੱਗੇ ਭਾਜਪਾ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
Ad Position 24
No active advertisement