02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਗੁਰਦੁਆਰਾ ਸਾਹਿਬ ਗੁਰੂਸਰ ਪੱਕਾ ਪਾਤਿਸ਼ਾਹੀ ਨੌਵੀਂ ਹੰਡਿਆਇਆ ਵਿਖੇ ਜੇਤੂ ਬੱਚਿਆਂ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 21-06-2026
ਹੰਡਿਆਇਆ, 20 ਜੂਨ (ਗੁਰਜੀਤ ਸਿੰਘ ਖੁੱਡੀ)-ਗੁਰਦੁਆਰਾ ਸਾਹਿਬ ਗੁਰੂਸਰ ਪੱਕਾ ਪਾਤਸ਼ਾਹੀ ਨੌਵੀਂ ਹੰਡਿਆਇਆ ਵਿਖੇ ਗੁਰਮਤਿ ਸਮਰ ਕੈਂਪ ਵਿਚੋਂ ਜੇਤੂ ਬੱਚਿਆਂ ਦਾ ਵਿਸ਼ੇਸ਼ ਸਨਮਾਨ ਸਮਾਰੋਹ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਦੀ ਅਗਵਾਈ ਵਿਚ ਕਰਵਾਇਆ ਗਿਆ। ਸਮਾਗਮ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਟੇਕ ਸਿੰਘ ਧਨੌਲਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਪਿੰਡ-ਪਿੰਡ ਜਾ ਕੇ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਨ ਲਈ ਉਪਰਾਲੇ ਕਰ ਰਹੇ ਹਨ ਤਾਂ ਕਿ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਵੱਧ ਤੋਂ ਵੱਧ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੋ ਬੇਅਦਬੀ ਸਬੰਧੀ ਕਾਨੂੰਨ ਲਿਆਂਦੇ ਹਨ, ਉਹ ਪ੍ਰਬੰਧਕਾਂ ਤੇ ਗ੍ਰੰਥੀ ਸਿੰਘਾਂ ਲਈ ਨੁਕਸਾਨਦਾਇਕ ਹਨ। ਇਸ ਤੋਂ ਸੰਗਤਾਂ ਨੂੰ ਜਾਗਣ ਦੀ ਲੋੜ ਹੈ ਤੇ ਇਸ ਕਾਨੂੰਨ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾਵੇ। ਸਕੱਤਰ ਵਿਜੈ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਬਣਾਏ ਗਏ ਨਵੇਂ ਕਾਨੂੰਨ ਦਾ ਸੰਗਤਾਂ ਵਿਰੋਧ ਕਰਨ ਕਿਉਂਕਿ ਇਹ ਕਾਨੂੰਨ ਸਿੱਖੀ ਨੂੰ ਕਮਜ਼ੋਰ ਕਰਨ ਵਾਲਾ ਤੇ ਸੰਗਤਾਂ ਵਿਚ ਡਰ ਪੈਦਾ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਯੂ.ਐਸ.ਏ. ਵਿਚ ਗੁਰਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੇਂਦਰ ਖੋਲ੍ਹ ਰਹੀ ਹੈ। ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਜਿੱਥੇ ਧਰਮ ਪ੍ਰਚਾਰ ਦੇ ਕਾਰਜ ਕਰ ਰਹੀ ਹੈ, ਉੱਥੇ ਗ਼ਰੀਬ ਲੋੜਵੰਦਾਂ ਦੀ ਸੇਵਾ ਕਰ ਕੇ ਆਪਣੇ ਫ਼ਰਜ਼ ਨਿਭਾਅ ਰਹੀ ਹੈ। ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਨੇ ਕਿਹਾ ਕਿਹਾ ਕਿ ਮੁੱਖ ਪ੍ਰਚਾਰਕ ਕੁਲਵੰਤ ਸਿੰਘ ਭੈਣੀ ਫੱਤਾ ਦੀ ਅਗਵਾਈ ਵਿਚ 40 ਪਿੰਡਾਂ ‘ਚ ਜਾ ਕੇ ਬੱਚਿਆਂ ਦੇ ਸਮਰ ਗੁਰਮਤਿ ਕੈਂਪ ਲਗਾਏ ਗਏ। ਜਿਨ੍ਹਾਂ ਵਿਚੋਂ ਅੱਜ ਦੁਬਾਰਾ ਟੈਸਟ ਲੈਣ ਉਪਰੰਤ 9 ਬੱਚਿਆਂ ਨੂੰ ਸਿਰੋਪਾਉ, ਸਨਮਾਨ ਚਿੰਨ੍ਹ ਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਗੁਰਮਤਿ ਸਮਰ ਕੈਂਪ ਦੇ ਪਹਿਲੇ ਗਰੁੱਪ ਵਿਚੋਂ ਪਹਿਲੀ ਤੋਂ ਪੰਜਵੀਂ ਤੱਕ ਗੁਰਬੀਰ ਸਿੰਘ ਧੌਲਾ ਨੇ ਪਹਿਲਾ, ਹਰਕੀਰਤ ਸਿੰਘ ਰਾਜੀਆ ਨੇ ਦੂਜਾ, ਗੁਰਲੀਨ ਕੌਰ ਪੱਖੋ ਕਲਾਂ ਨੇ ਤੀਜਾ ਸਥਾਨ ਹਾਸਲ ਕੀਤਾ। ਦੂਜਾ ਗਰੁੱਪ ਛੇਵੀਂ ਤੋਂ ਅੱਠਵੀਂ ‘ਚ ਰਣਜੀਤ ਸਿੰਘ ਫਰਵਾਹੀ ਨੇ ਪਹਿਲਾ, ਪਵਨਪ੍ਰੀਤ ਕੌਰ ਹੰਡਿਆਇਆ ਨੇ ਦੂਜਾ, ਰਣਧੀਰ ਸਿੰਘ ਭੂਰੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਤੀਜੇ ਗਰੁੱਪ ਦੇ ਨੌਵੀਂ ਤੋਂ ਬਾਰ੍ਹਵੀਂ ਵਿਚ ਪ੍ਰਦੀਪ ਕੌਰ ਬਦਰਾ ਨੇ ਪਹਿਲਾ, ਪ੍ਰਭਜੋਤ ਕੌਰ ਫਰਵਾਹੀ ਨੇ ਦੂਜਾ, ਅਮਨਜੋਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਬੱਚਿਆਂ ਨੂੰ ਜਥੇਦਾਰ ਧਨੌਲਾ, ਜਥੇਦਾਰ ਖ਼ਾਲਸਾ, ਸੰਤ ਘੁੰਨਸ, ਸਕੱਤਰ ਵਿਜੈ ਸਿੰਘ, ਸਕੱਤਰ ਭੋਲਾ ਸਿੰਘ, ਜਥੇ: ਹਮੀਦੀ, ਮੈਨੇਜਰ ਨਿਰਮਲ ਸਿੰਘ ਰਾਜੀਆ ਨੇ ਸਨਮਾਨਿਤ ਕੀਤਾ। ਸਮਾਗਮ ਦੌਰਾਨ ਜਥੇਦਾਰ ਟੇਕ ਸਿੰਘ ਧਨੌਲਾ, ਜਥੇਦਾਰ ਪਰਮਜੀਤ ਸਿੰਘ ਖ਼ਾਲਸਾ, ਸੰਤ ਬਲਵੀਰ ਸਿੰਘ ਘੁੰਨਸ, ਬਾਬਾ ਬਾਬੂ ਸਿੰਘ ਕਾਰ ਸੇਵਾ ਵਾਲੇ, ਜਥੇਦਾਰ ਨਾਥ ਸਿੰਘ ਹਮੀਦੀ, ਸਕੱਤਰ ਸ਼੍ਰੋਮਣੀ ਕਮੇਟੀ ਵਿਜੈ ਸਿੰਘ, ਸਕੱਤਰ ਧਰਮ ਪ੍ਰਚਾਰ ਕਮੇਟੀ ਭੋਲਾ ਸਿੰਘ, ਇੰਸਪੈਕਟਰ ਪਰਮਜੀਤ ਸਿੰਘ, ਮੈਨੇਜਰ ਨਿਰਮਲ ਸਿੰਘ ਰਾਜੀਆ, ਲਖਵੀਰ ਸਿੰਘ ਲੱਖੀ ਜ਼ੈਲਦਾਰ, ਨਛੱਤਰ ਸਿੰਘ ਭਰੀ, ਹਾਕਮ ਸਿੰਘ ਭਰੀ, ਜਗਜੀਤ ਸਿੰਘ ਪਨੇਸਰ, ਕੁਲਜਿੰਦਰ ਸਿੰਘ ਭਰੀ, ਬਲਦੇਵ ਸਿੰਘ ਭਰੀ, ਮੱਖਣ ਸਿੰਘ ਮਹਿਰਮੀਆ, ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ, ਜਥੇਦਾਰ ਜਰਨੈਲ ਸਿੰਘ ਭੋਤਨਾ, ਬੀਬੀ ਅਜੈਬ ਕੌਰ ਭੋਤਨਾ, ਗਿ: ਕਰਮ ਸਿੰਘ ਭੰਡਾਰੀ, ਮੈਨੇਜਰ ਗੁਲਜ਼ਾਰ ਸਿੰਘ, ਮੈਨੇਜਰ ਅਜੀਤ ਸਿੰਘ, ਮੈਨੇਜਰ ਕੁਲਦੀਪ ਸਿੰਘ ਸੇਖਾ, ਮੈਨੇਜਰ ਰਜਿੰਦਰ ਸਿੰਘ ਸੰਗਰੂਰ, ਮੈਨੇਜਰ ਅਵਤਾਰ ਸਿੰਘ ਬਰਨਾਲਾ, ਬਸਾਵਾ ਸਿੰਘ ਭਰੀ, ਨਿਰੰਜਣ ਸਿੰਘ, ਬਾਬਾ ਜਗਵਿੰਦਰ ਸਿੰਘ ਭੰਡਾਰੀ, ਏਮਜ਼ ਬਠਿੰਡਾ ਤੋਂ ਡਾ: ਸੋਨਲ ਸੋਨੂ, ਡਾ: ਮੁਸਕਾਨ, ਮੁੱਖ ਪ੍ਰਚਾਰਕ ਕੁਲਵੰਤ ਸਿੰਘ ਭੈਣੀ ਫੱਤਾ ਨੂੰ ਸਿਰੋਪਾਉ, ਗਰਮ ਸਾਲ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸੇ ਦੌਰਾਨ ਏਮਜ਼ ਹਸਪਤਾਲ ਬਠਿੰਡਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਬਰਨਾਲਾ ਵਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿਚ 98 ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਮੁੱਖ ਗ੍ਰੰਥੀ ਜਸਪਾਲ ਸਿੰਘ, ਢਾਡੀ ਜਗਸੀਰ ਸਿੰਘ ਧੌਲਾ, ਢਾਡੀ ਬਲਦੇਵ ਸਿੰਘ ਲੌਂਗੋਵਾਲ, ਮੈਨੇਜਰ ਨੱਥਾ ਸਿੰਘ, ਚਰਨਜੀਤ ਸਿੰਘ ਭਾਰੀ, ਬੂਟਾ ਸਿੰਘ ਨੰਬਰਦਾਰ, ਪ੍ਰਧਾਨ ਸ਼ਮਸ਼ੇਰ ਸਿੰਘ ਮੱਖਣ, ਹਰਜੀਤ ਸਿੰਘ ਭੱਠਲ, ਹਰਪ੍ਰੀਤ ਸਿੰਘ ਸੰਗਰੂਰ, ਸੁਖਪਾਲ ਸਿੰਘ ਰੁਪਾਣਾ, ਇਕਬਾਲ ਸਿੰਘ ਛੀਨੀਵਾਲ, ਹਜ਼ੂਰੀ ਰਾਗੀ ਜਥਾ ਹਰਵਿੰਦਰ ਸਿੰਘ, ਰਾਗੀ ਭਾਈ ਧਰਮਜੀਤ ਸਿੰਘ ਠੀਕਰੀਵਾਲਾ, ਗੁਰਪ੍ਰੀਤ ਕੌਰ ਕੌਂਸਲਰ, ਗ੍ਰੰਥੀ ਬਲਵਿੰਦਰ ਸਿੰਘ, ਗ੍ਰੰਥੀ ਗੁਰਪ੍ਰੀਤ ਸਿੰਘ, ਗ੍ਰੰਥੀ ਗੁਰਪ੍ਰੀਤ ਸਿੰਘ ਸਾਹਪੁਰੀਆ, ਹਰਦੇਵ ਸਿੰਘ ਬਦਰਾ, ਗੁਰਵਿੰਦਰਪਾਲ ਸਿੰਘ ਖੁੱਡੀ, ਮਨਦੀਪ ਕੌਰ, ਮਨਪ੍ਰੀਤ ਸਿੰਘ ਮਨੀ, ਬੇਅੰਤ ਸਿੰਘ ਧਾਲੀਵਾਲ, ਗੁਰਜੰਟ ਸਿੰਘ ਸੋਨਾ, ਜਸਵਿੰਦਰ ਸਿੰਘ ਲੱਧੜ ਪੀ.ਏ. ਸੰਤ ਘੁੰਨਸ, ਬਾਬਾ ਸ਼ਿੰਦਰ ਸਿੰਘ ਘੁੰਨਸ, ਜਰਨੈਲ ਸਿੰਘ ਸਿੱਧੂ, ਨੰਬਰਦਾਰ ਗੁਰਦੀਪ ਸਿੰਘ, ਬਲਵਿੰਦਰ ਸਿੰਘ ਮਿੱਠੂ, ਜੱਸੀ ਖੇੜੀ, ਬਾਬਾ ਗੁਰਤੇਜ ਸਿੰਘ ਭੈਣੀ ਫੱਤਾ, ਬਲਵੀਰ ਸਿੰਘ ਜੋਗਾ, ਮਨਮੋਹਨ ਸਿੰਘ, ਲਖਵਿੰਦਰ ਸਿੰਘ ਲਾਲੀ, ਬਲਵਿੰਦਰ ਸਿੰਘ ਕੱਟੂ, ਗੁਰਲਾਲ ਸਿੰਘ ਕਾਹਨੇਕੇ, ਅਵਤਾਰ ਸਿੰਘ ਬੱਗਾ, ਬੋਹੜ ਸਿੰਘ, ਮਨਪ੍ਰੀਤ ਸਿੰਘ, ਸੁਖਦੀਪ ਕੌਰ, ਸੁਖਪ੍ਰੇਮ, ਰਜਿੰਦਰ, ਪਵਨ ਕੁਮਾਰ, ਅਮਨਦੀਪ ਸਿੰਘ ਕੱਟੂ ਆਦਿ ਸਮੇਤ ਵੱਡੀ ਗਿਣਤੀ ‘ਚ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਦੇ ਪ੍ਰਬੰਧਕ, ਪਿੰਡਾਂ ਦੇ ਬੱਚੇ, ਉਨ੍ਹਾਂ ਦੇ ਮਾਪੇ ਅਤੇ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਟਰੀਟ ਲਾਈਟਾਂ ਨਾ ਚੱਲਣ ਕਾਰਨ ਲੋਕਾਂ ਨੇ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਕਾਂਗਰਸ ਪਾਰਟੀ ਨੇ ਬੇਅੰਤ ਸਿੰਘ ਮੌੜ ਨੂੰ ਐਸ.ਸੀ. ਵਿੰਗ ਦਾ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ
Ad Position 24
No active advertisement