02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਸੜਕਾਂ ਦੁਆਲੇ ਕਰੋੜਾਂ ਰੁਪਏ ਦੇ ਖੜ੍ਹੇ ਸੁੱਕੇ ਦਰੱਖ਼ਤ ਆਖ਼ਰ ਕਦੋਂ ਤੱਕ ਮਿੱਟੀ ਬਣਦੇ ਰਹਿਣਗੇ

Ad Position 21
No active advertisement
ਅਜੀਤ ਡੈਸਕ 21-06-2026
ਧਨੌਲਾ, 20 ਜੂਨ (ਜਤਿੰਦਰ ਸਿੰਘ ਧਨੌਲਾ)-ਵੱਖ-ਵੱਖ ਮੁੱਦਿਆਂ ‘ਤੇ ਪੰਜਾਬ ਸਰਕਾਰ ਬੜੀ ਮੁਸਤੈਦੀ ਨਾਲ ਕੰਮ ਕਰਦੀ ਨਜ਼ਰ ਆ ਰਹੀ ਹੈ। ਪ੍ਰੰਤੂ ਜੰਗਲਾਤ ਵਿਭਾਗ ਨਾਲ ਜੁੜੇ ਖਟ-ਸੁਕ (ਖੜ੍ਹੇ-ਸੁੱਕੇ) ਦਰੱਖਤਾਂ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲਿਆ ਜਾ ਰਿਹਾ। ਇਹ ਸਵਾਲ ਅਕਸਰ ਮੂੰਹ ਚੜ੍ਹਾਉਂਦਾ ਦਿਖਾਈ ਦੇ ਰਿਹਾ ਹੈ। ਲੰਘ ਰਹੇ ਵਾਹਨਾਂ ‘ਤੇ ਇਨ੍ਹਾਂ ਦਰੱਖਤਾਂ ਦਾ ਡਿੱਗਣਾ ਹਮੇਸ਼ਾ ਚਿੰਤਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਵਧੀ ਸਿਉਖ (ਦੀਮਕ ਨਦੀਨ) ਨੇ ਇਨ੍ਹਾਂ ਦਰੱਖਤਾਂ ਨੂੰ ਨਕਾਰਾ ਕਰ ਕੇ ਰੱਖ ਦਿੱਤਾ ਹੈ। ਨਿਤ ਦਿਹਾੜੇ ਇਹ ਸਿਉਂਕ ਇਨ੍ਹਾਂ ਦਰੱਖਤਾਂ ਨੂੰ ਮਿੱਟੀ ਬਣਾਈ ਜਾ ਰਹੀ ਹੈ। ਪੱਕੀ ਲੱਕੜ ਦੇ ਭਾਅ ਅਸਮਾਨ ਛੂਹ ਰਹੇ ਹਨ । ਇੱਥੋਂ ਤੱਕ ਕਿ ਗੈਸ ਦੀ ਕਿੱਲਤ ਉਪਰੰਤ ਲੱਕੜ ਦੇ ਬਾਲਣ ਦੇ ਰੇਟ ਵੀ ਅਸਮਾਨੀ ਜਾ ਅੱਪੜੇ ਹਨ । ਚਰਚਾ ਇਹ ਵੀ ਹੈ ਕਿ ਜੰਗਲਾਤ ਵਿਭਾਗ ਦੇ ਕੁੱਝ ਵੱਡੇ ਕੱਦਾਵਰ ਅਧਿਕਾਰੀ ਅੰਦਰੂਨੀ ਗੰਢ-ਤੁਪ ਕਰ ਕੇ ਨਾ ਸਿਰਫ਼ ਦਰਖਤਾਂ ‘ਤੇ ਲੱਗੇ ਨੰਬਰਾਂ ਦੀ ਛੇੜ ਛਾੜ ਕਰ ਕੇ ਮਹਿੰਗੇ ਭਾਅ ਦੀ ਲੱਕੜ ਨੂੰ ਖ਼ੁਰਦ ਬੁਰਦ ਕਰਨ ਲਈ ਰਸਤੇ ਪੱਧਰੇ ਕਰਦੇ ਰਹਿੰਦੇ ਹਨ । ਬਲਕਿ ਇਨ੍ਹਾਂ ਕਥਿਤ ਘਪਲਿਆਂ ਨੂੰ ਹਨੇਰੀ ਦੇ ਪ੍ਰਭਾਵ ਥੱਲੇ ਲੁਕੋ ਕੇ ਮੋਟਾ ਚੂਨਾ ਲਾਉਣ ਵਿਚ ਮਸਰੂਫ਼ ਹਨ। ਅੱਜ ਵੀ ਇਹ ਕਰੋੜਾਂ ਰੁਪਏ ਦੀ ਇਹ ਲੱਕੜ ਕਿਸ ਗੱਲ ਲਈ ਛੱਡੀ ਜਾ ਰਹੀ ਹੈ ਜਿਸ ਦਾ ਤਸੱਲੀ ਬਖ਼ਸ਼ ਜਵਾਬ ਨਹੀਂ ਮਿਲ ਸਕਿਆ । ਲੰਬਾ ਸਮਾਂ ਖੜੇ ਰਹਿਣ ਨਾਲ ਨਾਂ ਤਾਂ ਇਨ੍ਹਾਂ ਦਰਖਤਾਂ ਦੀ ਕੋਈ ਬਹੁਤੀ ਬੁੱਕ ਤੋਂ ਵਧਣੀ ਹੈ। ਬਲਕਿ ਨਕਾਰਾ ਹੋਣ ਨਾਲ ਘਟਦੀ ਹੀ ਜਾਣੀ ਹੈ। ਲੱਖਾਂ ਰੁਪਏ ਤਨਖ਼ਾਹ ਦੇ ਰੂਪ ਵਿਚ ਲੈ ਰਹੇ ਕਰਮਚਾਰੀ ਅਤੇ ਅਧਿਕਾਰੀ ਮਿੱਟੀ ਬਣਦੀ ਜਾ ਰਹੀ ਇਸ ਸੰਪਤੀ ਬਾਰੇ ਸਰਕਾਰ ਦੇ ਧਿਆਨ ਵਿਚ ਲਿਆਉਣ ਤੋਂ ਕਿਉਂ ਅਵੇਸਲੇ ਹਨ, ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਚਰਚਾ ਇਹ ਵੀ ਸੁਣੀ ਗਈ ਕਿ ਨਵੇਂ ਦਰੱਖ਼ਤ ਬਰਾਬਰ ਰਲ ਜਾਣ ਦੀ ਉਡੀਕ ਵਿਚ ਇਹ ਖਟ ਸੁਕ ਦਰਖ਼ਤ ਛੱਡੇ ਜਾ ਰਹੇ ਹਨ, ਤਾਂ ਕਿ ਨਵੇਂ ਰਲੇ ਦਰੱਖਤਾਂ ਤੇ ਨੰਬਰਿੰਗ ਬਦਲ ਕੇ ਇਨ੍ਹਾਂ ਨੂੰ ਖਪਾਇਆ ਜਾ ਸਕੇ। ਅਚੰਭਾ ਇਸ ਗੱਲ ਦਾ ਵੀ ਹੈ ਕਿ ਜੰਗਲਾਤ ਵਿਭਾਗ ਵਲੋਂ ਬਰਸਾਤੀ ਮੌਸਮ ਵੇਲੇ ਨਿੰਮ, ਕਿੱਕਰ, ਟਾਹਲੀਆਂ ਦੀ ਪਨੀਰੀ ਤਿਆਰ ਕਰ ਕੇ ਵੱਡੀ ਗਿਣਤੀ ਵਿਚ ਲਗਾਈ ਜਾਇਆ ਕਰਦੀ ਸੀ। ਜਦ ਕਿ ਹੁਣ ਮਿਹਨਤ ਉਸ ਤੋਂ ਵੱਧ ਕੀਤੀ ਜਾਂਦੀ ਹੈ। ਪ੍ਰੰਤੂ ਤਿਆਰ ਕੀਤੇ ਜਾਣ ਵਾਲੇ ਪੌਦੇ ਇਸ ਸ਼੍ਰੇਣੀ ਦੀ ਤਿਆਰ ਕੀਤੇ ਜਾਂਦੇ ਹਨ ਜਿਨ੍ਹਾਂ ਵਿਚ ਬੋਤਲ ਬੁਰਸ਼, ਵਰਮੀ ਡੇਕ, ਸੁਖਚੈਨ ਆਦਿ ਸ਼ਾਮਿਲ ਹਨ । ਇਨ੍ਹਾਂ ਦੀ ਲੱਕੜ ਜੋੜੀਆਂ, ਚੁਗਾਠਾਂ ਅਤੇ ਫ਼ਰਨੀਚਰ ਦੇ ਲਈ ਕਾਰਗਰ ਤਾਂ ਕੀ ਬਾਲਣ ਦੇ ਕੰਮ ਦੀ ਵੀ ਨਹੀਂ ਦੱਸੀ ਜਾ ਰਹੀ। ਹਾਂ ਇਹ ਛਾਂ ਬਹੁਤ ਵਧੀਆ ਦਿੰਦੇ ਹਨ ਅਤੇ ਸੁਖਚੈਨ ਆਕਸੀਜਨ ਵੀ ਵੱਧ ਮਾਤਰਾ ਵਿਚ ਦਿੰਦਾ ਹੈ। ਜਦ ਕਿ ਅੱਜ ਵੀ ਨਿੰਮ, ਕਿੱਕਰ ਟਾਹਲੀ ਇਸ ਮੌਸਮ ਨੂੰ ਆਪਣਾ ਕੇ ਉਸੇ ਰਫ਼ਤਾਰ ਵਿਕਸਿਤ ਹੁੰਦੇ ਰਹਿੰਦੇ ਹਨ। ਅੱਜ ਬਾਜ਼ਾਰ ਵਿਚ ਪਤਾ ਲਈਏ ਨਾ ਟਾਹਲੀ ਦਾ ਰੇਟ 1200 ਰੁਪਏ ਤੋਂ 2500 ਰੁਪਏ ਸਕੇਅਰ ਫੁੱਟ ਤੱਕ ਹੈ। ਜਦ ਕਿ ਕਿੱਕਰ ਦਾ ਬਾਲਣ 1400 ਕੁਇੰਟਲ ਤੱਕ ਕਾਰਪੋਰੇਸ਼ਨ ਖ਼ੁਦ ਖ਼ਰੀਦ ਲੈਂਦਾ ਹੈ। ਜੇ ਇਸ ਲੱਕੜ ਦੀ ਇਨੀ ਬੁਕਤ ਹੈ ਫਿਰ ਸੜਕਾਂ ਕਿਨਾਰੇ ਇਸ ਨੂੰ ਕਿਉਂ ਮਿੱਟੀ ਬਣਾਇਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ -ਪਿਤਾ ਦਿਵਸ ’ਤੇ ਵਿਸ਼ੇਸ਼- ਆਪਣੇ ਬੱਚਿਆਂ ਦਾ ਵਧੀਆ ਦੋਸਤ ਅਤੇ ਸਹੀ ਮਾਰਗਦਰਸ਼ਕ ਹੁੰਦਾ ਹੈ ‘ਪਿਤਾ’ ਅਗਲੀ ਖ਼ਬਰ ਰਾਹੁਲ ਗਾਂਧੀ ਦੇ ਜਨਮ ਦਿਨ ਮੌਕੇ ਵਾਤਾਵਰਨ ਦੀ ਸੰਭਾਲ ਪ੍ਰੋਗਰਾਮ ਕਰਵਾਇਆ
Ad Position 24
No active advertisement