-ਪਿਤਾ ਦਿਵਸ ’ਤੇ ਵਿਸ਼ੇਸ਼- ਆਪਣੇ ਬੱਚਿਆਂ ਦਾ ਵਧੀਆ ਦੋਸਤ ਅਤੇ ਸਹੀ ਮਾਰਗਦਰਸ਼ਕ ਹੁੰਦਾ ਹੈ ‘ਪਿਤਾ’
ਅਜੀਤ ਡੈਸਕ
21-06-2026
ਸ਼ਹਿਰ ਦੇ ਪ੍ਰਸਿੱਧ ਹੱਡੀਆਂ ਦੇ ਮਾਹਿਰ ਡਾ: ਪ੍ਰਦੀਪ ਸ਼ਰਮਾ ਦੇ ਸਪੁੱਤਰ ਡਾ: ਕਰਨ ਸ਼ਰਮਾ ਐਮ.ਐਸ. (ਆਰਥੋ) ਅਤੇ ਡਾ: ਆਯੂਸ਼ ਸ਼ਰਮਾ ਐਮ.ਡੀ. (ਸਾਈਕਿਆਟਰੀ) ਨੇ ਪਿਤਾ ਦਿਵਸ ਮੌਕੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਡਾਕਟਰ ਨੂੰ ਭਗਵਾਨ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ ਅਤੇ ਸਾਡੇ ਪਿਤਾ ਨੇ ਆਪਣੀ ਸੇਵਾ ਅਤੇ ਸਮਰਪਣ ਨਾਲ ਇਸ ਕਥਨ ਨੂੰ ਸੱਚ ਕਰ ਕੇ ਦਿਖਾਇਆ ਹੈ। ਉਨ੍ਹਾਂ ਨੇ ਸਾਨੂੰ ਵੀ ਡਾਕਟਰੀ ਦੀ ਸਿੱਖਿਆ ਦੇ ਕੇ ਮਨੁੱਖਤਾ ਦੀ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। ਅਸੀਂ ਉਨ੍ਹਾਂ ਦੀ ਦਿੱਤੀ ਪ੍ਰੇਰਨਾ ਅਤੇ ਮਾਰਗਦਰਸ਼ਨ ਸਦਕਾ ਮਰੀਜ਼ਾਂ ਦਾ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਇਲਾਜ ਕਰ ਰਹੇ ਹਾਂ। ਸ਼ਹਿਰ ਵਿਚ ਸਾਡੇ ਪਿਤਾ ਨੇ ਜੋ ਮਾਣ-ਸਤਿਕਾਰ ਅਤੇ ਵਿਸ਼ਵਾਸ ਕਮਾਇਆ ਹੈ, ਉਸ ਨੂੰ ਹੋਰ ਉੱਚਾ ਚੁੱਕਣ ਲਈ ਅਸੀਂ ਦਿਨ-ਰਾਤ ਮਿਹਨਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ‘ਤੇ ਬੇਹੱਦ ਖ਼ੁਸ਼ੀ ਅਤੇ ਮਾਣ ਮਹਿਸੂਸ ਹੁੰਦਾ ਹੈ ਕਿ ਪਿਤਾ ਵਲੋਂ ਦਿੱਤੀ ਗਈ ਸਹੀ ਸਿੱਖਿਆ ਅਤੇ ਸੰਸਕਾਰਾਂ ‘ਤੇ ਚੱਲਦਿਆਂ, ਸਾਡਾ ਸਾਰਾ ਪਰਿਵਾਰ ‘ਡਾ. ਪ੍ਰਦੀਪ ਸ਼ਰਮਾ ਹਸਪਤਾਲ’ ਦੀ ਛੱਤ ਹੇਠ ਇਕੱਠੇ ਹੋ ਕੇ ਲੋਕਾਂ ਦੀ ਸੇਵਾ ਕਰ ਰਿਹਾ ਹੈ।
ਸ਼ਹਿਰ ਦੇ ਨਾਮਵਰ ਸਮਾਜ ਸੇਵੀ ਅਤੇ ਕਾਲੋਨਾਈਜ਼ਰ ਸ੍ਰੀ ਸ਼ਸ਼ੀ ਚੋਪੜਾ ਦੇ ਸਪੁੱਤਰ ਦੀਕਸ਼ਿਤ ਚੋਪੜਾ ਨੇ ਪਿਤਾ ਦਿਵਸ ਦੇ ਸ਼ੁਭ ਮੌਕੇ ‘ਤੇ ਆਪਣੇ ਭਾਵ ਪ੍ਰਗਟ ਕਰਦਿਆਂ ਕਿਹਾ ਕਿ ਪਿਤਾ ਹੀ ਬੱਚੇ ਦਾ ਸੱਚਾ ਮਾਰਗ-ਦਰਸ਼ਕ ਅਤੇ ਪਹਿਲਾ ਅਧਿਆਪਕ ਹੁੰਦਾ ਹੈ। ਉਹ ਹਰ ਪਲ ਆਪਣੀ �ਲਾਦ ਨੂੰ ਗ਼ਲਤ ਰਾਹਾਂ ‘ਤੇ ਭਟਕਣ ਤੋਂ ਬਚਾਉਂਦਾ ਹੈ ਅਤੇ ਜੀਵਨ ਦੇ ਸਹੀ ਮਾਰਗ ‘ਤੇ ਤੁਰਨ ਲਈ ਪ੍ਰੇਰਿਤ ਕਰਦਾ ਹੈ। ਮੇਰੇ ਪਿਤਾ ਨੇ ਵੀ ਬਚਪਨ ਤੋਂ ਹੀ ਮੇਰੀ ਉਂਗਲ ਫੜ ਕੇ ਮੈਨੂੰ ਜ਼ਿੰਦਗੀ ਦੇ ਸਹੀ-ਗ਼ਲਤ ਦੀ ਪਛਾਣ ਕਰਵਾਈ ਅਤੇ ਸਹੀ ਰਸਤਾ ਦਿਖਾਇਆ ਹੈ। ਮੈਂ ਬੇਹੱਦ ਮਾਣ ਅਤੇ ਸੁਭਾਗ ਮਹਿਸੂਸ ਕਰਦਾ ਹਾਂ ਕਿ ਮੈਂ ਉਸ ਸ਼ਖ਼ਸੀਅਤ ਦਾ ਪੁੱਤਰ ਹਾਂ ਜਿਸ ਦਾ ਸ਼ਹਿਰ ਵਿਚ ਉੱਚਾ ਮੁਕਾਮ ਅਤੇ ਸਤਿਕਾਰ ਹੈ। ਅੱਜ ਮੈਂ ਉਨ੍ਹਾਂ ਦੇ ਆਦਰਸ਼ਾਂ ਅਤੇ ਦਿਖਾਏ ਗਏ ਮਾਰਗ ‘ਤੇ ਦ੍ਰਿੜ੍ਹਤਾ ਨਾਲ ਚੱਲਦਿਆਂ ਆਪਣੇ ਜੀਵਨ ਵਿਚ ਸਫਲਤਾ ਦੀਆਂ ਮੰਜ਼ਿਲਾਂ ਹਾਸਿਲ ਕਰ ਰਿਹਾ ਹਾਂ। ਮੈਂ ਭਵਿੱਖ ਵਿਚ ਹੋਰ ਮਿਹਨਤ ਤੇ ਲਗਨ ਨਾਲ ਕੰਮ ਕਰ ਕੇ ਆਪਣੇ ਪਿਤਾ ਦਾ ਨਾਂ ਅਤੇ ਸਨਮਾਨ ਹੋਰ ਵੀ ਉੱਚਾ ਕਰਾਂਗਾ।
3. ਪ੍ਰਸਿੱਧ ਉਦਯੋਗਪਤੀ ਅਤੇ ਕੌਂਸਲਰ ਐਡਵੋਕੇਟ ਰਾਜੀਵ ਗੁਪਤਾ ਦੇ ਪੁੱਤਰ ਪ੍ਰਥਮ ਗੁਪਤਾ, ਪੁੱਤਰ ਅਰਜੁਨ ਗੁਪਤਾ ਅਤੇ ਪੁੱਤਰੀ ਅਰਪਿਤਾ ਦਾ ਕਹਿਣਾ ਹੈ ਕਿ ਬਚਪਨ ਵਿਚ ਉਨ੍ਹਾਂ ਦੇ ਪਿਤਾ ਨੇ ਜੋ ਗਿਆਨ ਅਤੇ ਸੰਸਕਾਰ ਦਿੱਤੇ, ਉਹ ਨਾ ਕੇਵਲ ਪਰਿਵਾਰ ਵਿਚ ਬਲਕਿ ਜੀਵਨ ਭਰ ਹਰ ਪਰਿਸਥਿਤੀ ਵਿਚ ਉਨ੍ਹਾਂ ਦੇ ਕੰਮ ਆ ਰਿਹਾ ਹੈ। ਪ੍ਰਥਮ ਗੁਪਤਾ ਅਤੇ ਅਰਜੁਨ ਗੁਪਤਾ ਨੇ ਕਿਹਾ, ਪਾਪਾ ਨੇ ਸਾਨੂੰ ਹਮੇਸ਼ਾ ਮਿਹਨਤ, ਇਮਾਨਦਾਰੀ ਅਤੇ ਨਿਮਰਤਾ ਦਾ ਪਾਠ ਪੜ੍ਹਾਇਆ। ਕੁੱਝ ਵੀ ਕਰਨ ਤੋਂ ਪਹਿਲਾਂ ਅਤੇ ਜ਼ਿੰਦਗੀ ਦਾ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਅਸੀਂ ਉਨ੍ਹਾਂ ਦੀ ਸਲਾਹ ਜ਼ਰੂਰ ਲੈਂਦੇ ਹਾਂ।’ ਪੁੱਤਰੀ ਅਰਪਿਤਾ ਨੇ ਭਾਵੁਕ ਹੁੰਦਿਆਂ ਕਿਹਾ ਕਿ ‘ਲੋਕ ਕਹਿੰਦੇ ਹਨ ਧੀਆਂ ਪਰਾਈਆਂ ਹੁੰਦੀਆਂ ਹਨ ਪਰ ਪਾਪਾ ਲਈ ਮੈਂ ਅੱਜ ਵੀ ਉਨ੍ਹਾਂ ਦੀ ਛੋਟੀ ਬੱਚੀ ਹਾਂ। ਉਨ੍ਹਾਂ ਦੀ ਦਿੱਤੀ ਹਿੰਮਤ ਨਾਲ ਹੀ ਮੈਂ ਆਪਣੇ ਸੁਪਨੇ ਪੂਰੇ ਕਰ ਰਹੀ ਹਾਂ। ਬੇਟੀਆਂ ਦੇ ਸਭ ਤੋਂ ਵਧੀਆ ਦੋਸਤ ਉਨ੍ਹਾਂ ਦੇ ਪਿਤਾ ਹੀ ਹੁੰਦੇ ਹਨ । ਅਸੀਂ ਤਿੰਨੋਂ ਭੈਣ-ਭਰਾ ਉਨ੍ਹਾਂ ਦੇ ਦਿਖਾਏ ਰਸਤੇ ‘ਤੇ ਚੱਲ ਕੇ ਉਨ੍ਹਾਂ ਦਾ ਸਿਰ ਮਾਣ ਨਾਲ ਉੱਚਾ ਕਰਾਂਗੇ।’’
ਸਕੂਲ ਆਫ਼ ਐਮੀਨੈਂਸ ਬਰਨਾਲਾ ਦੇ ਪ੍ਰਿੰਸੀਪਲ ਸ੍ਰੀ ਹਰੀਸ਼ ਬਾਂਸਲ ਦੇ ਸਪੁੱਤਰ ਸੁਧਾਂਸ਼ੂ ਬਾਂਸਲ ਅਤੇ ਅਮੀਤੇਸ਼ ਬਾਂਸਲ ਨੇ ਪਿਤਾ ਦਿਵਸ ਦੇ ਮੌਕੇ ‘ਤੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਿਰਫ਼ ਸਕੂਲ ਦੇ ਵਿਦਿਆਰਥੀਆਂ ਦੇ ਹੀ ਨਹੀਂ, ਸਗੋਂ ਉਨ੍ਹਾਂ ਦੋਹਾਂ ਭਰਾਵਾਂ ਦੇ ਵੀ ਸਭ ਤੋਂ ਵੱਡੇ ਮਾਰਗਦਰਸ਼ਕ ਹਨ। ਉਨ੍ਹਾਂ ਨੇ ਹਰ ਕਦਮ ‘ਤੇ ਸਹੀ ਰਸਤਾ ਦਿਖਾਉਣ ਵਿਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਪਾਪਾ ਜੀ ਦਾ ਹਮੇਸ਼ਾ ਇਹੀ ਕਹਿਣਾ ਹੁੰਦਾ ਹੈ ਕਿ ਉਨ੍ਹਾਂ ਦੇ ਸਿਰਫ਼ ਦੋ ਪੁੱਤਰ ਹੀ ਨਹੀਂ, ਸਗੋਂ ਸਕੂਲ ਦਾ ਹਰੇਕ ਵਿਦਿਆਰਥੀ ਉਨ੍ਹਾਂ ਦਾ ਬੱਚਾ ਹੈ। ਉਹ ਸਕੂਲ ਵਿਚ ਵੀ ਅਤੇ ਘਰ ਵਿਚ ਵੀ ਸਾਨੂੰ ਅਨੁਸ਼ਾਸਨ, ਮਿਹਨਤ ਅਤੇ ਇਮਾਨਦਾਰੀ ਦਾ ਪਾਠ ਪੜ੍ਹਾਉਂਦੇ ਹਨ। ਅਸੀਂ ਜਦੋਂ ਵੀ ਅਸੀਂ ਕਿਸੇ ਦੁਬਿਧਾ ਵਿਚ ਹੁੰਦੇ ਹਾਂ, ਪਾਪਾ ਦਾ ਇੱਕ ਹੌਸਲਾ ਭਰਿਆ ਬੋਲ ਸਾਡੀ ਸਾਰੀ ਘਬਰਾਹਟ ਦੂਰ ਕਰ ਦਿੰਦਾ ਹੈ। ਉਨ੍ਹਾਂ ਦੀ ਸੋਚ ਕਰ ਕੇ ਹੀ ਅੱਜ ਸੈਂਕੜੇ ਬੱਚਿਆਂ ਦਾ ਭਵਿੱਖ ਰੌਸ਼ਨ ਹੋ ਰਿਹਾ ਹੈ। ਸਾਨੂੰ ਆਪਣੇ ਪਿਤਾ ‘ਤੇ ਮਾਣ ਹੈ।
ਪ੍ਰਸਿੱਧ ਸਮਾਜ ਸੇਵੀ ਸ: ਭਾਨ ਸਿੰਘ ਜੱਸੀ (ਜੱਸੀ ਪੇਧਨੀ) ਦੀ ਸਪੁੱਤਰੀ ਨਵਨੀਤ ਕੌਰ ਇੰਸਪੈਕਟਰ ਸਥਾਨਕ ਸਰਕਾਰਾਂ ਵਿਭਾਗ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਵਲੋਂ ਜਿੱਥੇ ਉਸ ਨੂੰ ਵਧੀਆ ਤਾਲੀਮ ਹਾਸਲ ਕਰਵਾਈ ਅਤੇ ਸਮਾਜ ਵਿਚ ਅੱਗੇ ਵੱਧਣ ਲਈ ਪੂਰੀ ਹੌਂਸਲਾਅਫ਼ਜਾਈ ਕੀਤੀ, ਉੱਥੇ ਉਹ ਪਿਛਲੇ 25 ਸਾਲਾਂ ਤੋਂ ਝੁੱਗੀ ਝੌਂਪੜੀਆਂ ਅਤੇ ਸਲੱਮ ਖੇਤਰਾਂ ਵਿਚ ਰਹਿਣ ਵਾਲੇ ਬੱਚਿਆਂ ਨੂੰ ਸਿੱਖਿਅਤ ਕਰ ਰਹੇ ਹਨ। ਜਿਨ੍ਹਾਂ ਉੱਪਰ ਨਾ ਕੇਵਲ ਮੈਨੂੰ ਬਲਕਿ ਪੂਰੇ ਪੰਜਾਬ ਨੂੰ ਵੀ ਮਾਣ ਹੈ। ਨਵਨੀਤ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਵਲੋਂ ਸ੍ਰੀ ਗੁਰੂ ਸਲੱਮ ਸੇਵਾ ਮਿਸ਼ਨ ਪੰਜਾਬ ਨਾਮ ਦੀ ਸੰਸਥਾ ਬਣਾਈ ਹੋਈ ਹੈ। ਜਿਸ ਦੀਆਂ ਬਰਨਾਲਾ, ਸ਼ੇਰਪੁਰ, ਫ਼ਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿਖੇ ਬ੍ਰਾਂਚਾਂ ਹਨ ਅਤੇ ਇਸ ਸੰਸਥਾ ਦੇ ਦੇਖਰੇਖ ਹੇਠ 1000 ਤੋਂ ਜ਼ਿਆਦਾ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾ ਰਹੀ ਹੈ। ਵੱਡੀ ਮਾਣ ਵਾਲੀ ਹੈ ਕਿ ਝੁੱਗੀਆਂ ਅਤੇ ਸਲੱਮ ਏਰੀਆ ਵਿਚ ਪੜ੍ਹ ਰਹੇ ਇਨ੍ਹਾਂ ਬੱਚਿਆਂ ਵਿਚੋਂ ਕਈ ਹੁਣ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੜ੍ਹ ਰਹੇ ਹਨ ਅਤੇ ਕਈ ਬੱਚੇ ਖੇਡਾਂ ਵਿਚ ਨੈਸ਼ਨਲ ਪੱਧਰ ‘ਤੇ ਖੇਡ ਕੇ ਤਗਮੇ ਹਾਸਲ ਕਰ ਚੁੱਕੇ ਹਨ। ਇਸ ਲਈ ਉਹ ਅਰਦਾਸ ਕਰਦੀ ਹੈ ਕਿ ਪ੍ਰਮਾਤਮਾ ਉਸ ਦੇ ਪਿਤਾ ਨੂੰ ਜ਼ਿੰਦਗੀ ਦੇ ਸਫ਼ਰ ਦੌਰਾਨ ਨਿਰੋਗ ਜੀਵਨ ਬਖ਼ਸ਼ੇ ਤਾਂ ਜੋ ਉਹ ਗ਼ਰੀਬ ਅਤੇ ਲੋੜਵੰਦ ਲੋਕਾਂ ਦੀ ਹੋਰ ਵੀ ਜ਼ਿਆਦਾ ਸੇਵਾ ਕਰ ਸਕਣ।
ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਸ੍ਰੀ ਤਰਲੋਚਨ ਬਾਂਸਲ ਦੇ ਸਪੁੱਤਰ ਐਡਵੋਕੇਟ ਸੰਗਮ ਬਾਂਸਲ ਦਾ ਕਹਿਣਾ ਹੈ ਕਿ ਪਿਤਾ ਹਰ ਹਾਲਤ ਵਿਚ ਹਰ ਸਮੇਂ ਆਪਣੇ ਬੱਚਿਆਂ ਲਈ ਸਖ਼ਤ ਮਿਹਨਤ ਕਰਦਾ ਹੈ। ਪਿਤਾ ਅੰਦਰੋਂ ਨਰਮ ਸੁਭਾਅ ਪਰ ਬੱਚਿਆਂ ਦੇ ਭਲੇ ਲਈ ਸਖ਼ਤੀ ਵੀ ਵਰਤਦਾ ਹੈ। ਬੱਚਿਆਂ ਦੀ ਸ਼ਖ਼ਸੀਅਤ ਉਸਾਰੀ ਲਈ ਪਿਤਾ ਦੇ ਯੋਗਦਾਨ ਦਾ ਧੰਨਵਾਦ ਕਰਨ ਲਈ ਪਿਤਾ ਦਾ ਸਨਮਾਨ ਕਰਨਾ ਬਣਦਾ ਹੈ। ਸੰਗਮ ਬਾਂਸਲ ਨੇ ਕਿਹਾ ਕਿ ਮੇਰੇ ਪਿਤਾ ਜਿੱਥੇ ਪਰਿਵਾਰ ਨਾਲ ਹਰ ਦੁੱਖ-ਸੁੱਖ, ਖ਼ੁਸ਼ੀ-ਗ਼ਮੀ, ਸਫਲਤਾ-ਅਸਫਲਤਾ ਸਮੇਂ ਮੋਹਰੀ ਹੋ ਕੇ ਖੜ੍ਹਦੇ ਹਨ ਉੱਥੇ ਸਾਡੀ ਹਰ ਪ੍ਰਾਪਤੀ ਨੂੰ ਆਪਣੇ ਨਾਲੋਂ ਜ਼ਿਆਦਾ ਸਫ਼ਲ ਬਣਾਉਣ ਲਈ ਫ਼ਰਜ਼ ਬਾਖ਼ੂਬੀ ਨਿਭਾਅ ਰਹੇ ਹਨ। ਜਿਸ ਕਰ ਕੇ ਉਹ ਅੱਜ ਇੱਕ ਵਿਸ਼ੇਸ਼ ਮੁਕਾਮ ‘ਤੇ ਹਨ। ਪਿਤਾ ਦੇ ਚਿਹਰੇ ‘ਤੇ ਹਮੇਸ਼ਾ ਮੁਸਕਰਾਹਟ, ਸ਼ਾਂਤੀ ਅਤੇ ਸੰਤੁਸ਼ਟੀ ਦੇਖਣ ਲਈ ਸਾਨੂੰ ਸੱਚੀ-ਸੁੱਚੀ ਅਤੇ ਇਮਾਨਦਾਰੀ ਨਾਲ ਮਿਹਨਤ ਕਰ ਕੇ ਪਿਤਾ ਦੇ ਸਾਡੇ ਪ੍ਰਤੀ ਲਏ ਸੁਪਨੇ ਸਾਕਾਰ ਕਰਨੇ ਚਾਹੀਦੇ ਹਨ। ਉਸ ਨੇ ਕਿਹਾ ਕਿ ਪਿਤਾ ਦਿਵਸ ਮਨਾਉਣ ਦਾ ਉਦੇਸ਼ ਸਾਡੇ ਜੀਵਨ ਵਿਚ ਰਿਸ਼ਤਿਆਂ ਦੀ ਮਹੱਤਤਾ ਨੂੰ ਦਰਸਾਉਣਾ ਹੈ। ਇਸ ਦਿਵਸ ਮੌਕੇ ਪਿਤਾ ਬਲੀਦਾਨ ਤਿਆਗ ਤੇ ਨਿਰਸਵਾਰਥ ਪਿਆਰ ਨੂੰ ਯਾਦ ਕੀਤਾ ਜਾਂਦਾ ਹੈ।
ਪਨੇਸਰ ਐਗਰੋਟੈੱਕ ਪ੍ਰਾਈਵੇਟ ਲਿਮਿ: ਹੰਡਿਆਇਆ ਦੇ ਐਮ.ਡੀ. ਜਗਜੀਤ ਸਿੰਘ ਪਨੇਸਰ ਦੇ ਪੁੱਤਰ ਅਮਨਦੀਪ ਸਿੰਘ ਪਨੇਸਰ ਨੇ ਕਿਹਾ ਕਿ ਮੇਰੇ ਪਿਤਾ ਨੇ ਛੋਟੀ ਉਮਰ ਵਿਚ ਹੀ ਕੰਮ ਸ਼ੁਰੂ ਕਰ ਕੇ ਕੰਪਨੀ ਨੂੰ ਪੈਰਾਂ ਸਿਰ ਖੜ੍ਹਾ ਕੀਤਾ। ਉਹ ਕੰਮ ਨਾਲ ਲਗਨ, ਮਿਹਨਤ, ਲਗਾ� ਪਹਿਲੇ ਦਿਨ ਤੋਂ ਕਰਦੇ ਹਨ ਤੇ ਸਾਨੂੰ ਵੀ ਪ੍ਰੇਰਨਾ ਦਿੰਦੇ ਹਨ। ਅਸੀਂ ਉਨ੍ਹਾਂ ਦੇ ਦੱਸੇ ਮਾਰਗ ‘ਤੇ ਚੱਲਦੇ ਹਾਂ। ਪਹਿਲਾਂ ਕੰਬਾਈਨਾਂ ਬਾਰੇ ਜਾਣਕਾਰੀ ਲੈ ਕੇ ਆਪਣੀ ਕੰਪਨੀ ਬਣਾ ਕੇ ਚਲਾਈ, ਸੁਭਾਅ ਪੱਖੋ ਨਿੱਘੇ ਤੇ ਮਿਲਣਸਾਰ ਇਨਸਾਨ ਹਨ। ਇਨ੍ਹਾਂ ਨੇ ਜ਼ੀਰੋ ਤੋਂ ਕੰਮ ਸ਼ੁਰੂ ਕਰ ਕੇ ਫ਼ਰਮ ‘ਤੇ ਕਰੋੜਾਂ ਰੁਪਏ ਦੀ ਟਰਨ ਤੱਕ ਲੈ ਕੇ ਗਏ। ਖੇਤੀਬਾੜੀ ਲਈ ਨਵੀਂ ਤਕਨੀਕ ਲਈ ਕੰਮ ਕਰਦੇ ਹਨ। ਕਿਸਾਨਾਂ ਦੀ ਖੇਤੀ ਵਿਚ ਘੱਟ ਖ਼ਰਚੇ ਨਾਲ ਵੱਧ ਆਮਦਨ ਕਰਨ ਬਾਰੇ ਤਤਪਰ ਰਹਿੰਦੇ ਹਨ। ਲਗਾਤਾਰ ਮਿਹਨਤ ਕਰ ਕੇ ਜਿੱਥੇ ਆਪਣਾ ਕਾਰੋਬਾਰ ਵਧਾਇਆ, ਉੱਥੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਕੇ ਆਪਣੇ ਪੈਰਾਂ ਸਿਰ ਖੜ੍ਹੇ ਕੀਤੇ। ਇਨ੍ਹਾਂ ਨੂੰ ਦੇਖ ਕੇ ਮੈਂ ਆਪ ਸੰਘਰਸ਼ ਕਰਨ ਲਈ ਆਪਣਾ ਜੀਵਨ ਤਿਆਰ ਕੀਤਾ। ਆਪਣੇ ਕਾਰੋਬਾਰ ਦੇ ਨਾਲ-ਨਾਲ ਸਮਾਜ ਸੇਵੀ ਕੰਮਾਂ ਵਿਚ ਵੀ ਬਣਦਾ ਯੋਗਦਾਨ ਪਾਉਣ ਵਾਲੇ ਨੇਕ ਇਨਸਾਨ ਹਨ।