19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਨਿਰਜਲਾ ਇਕਾਦਸ਼ੀ ਮੌਕੇ ਸ਼ਹਿਰ ’ਚ ਕਈ ਥਾਵਾਂ ’ਤੇ ਛਬੀਲਾਂ ਲਗਾਈਆਂ

Ad Position 21
No active advertisement
ਅਜੀਤ ਡੈਸਕ 26-06-2026
ਮੂਨਕ, 25 ਜੂਨ (ਪ੍ਰਵੀਨ ਮਦਾਨ, ਕੇਵਲ ਸਿੰਗਲਾ) - ਅੱਜ ਸਥਾਨਕ ਸ਼ਹਿਰ ਵਿੱਚ ਨਿਰਜਲਾ ਇਕਾਦਸ਼ੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਸ਼ਹਿਰ ਵਿੱਚ ਕਈ ਥਾਵਾਂ ’ਤੇ ਠੰਢੇ ਮਿੱਠੇ ਪਾਣੀ ਦੀਆਂ ਛਬੀਲਾਂ, ਜਲ-ਜੀਰਾ ਅਤੇ ਹੋਰ ਕਈ ਤਰ੍ਹਾਂ ਦੇ ਸਟਾਲ ਲਗਾਏ ਗਏ। ਪੁਰਾਣੇ ਬੱਸ ਅੱਡੇ ਨੇੜੇ ਬਾਜ਼ਾਰ ਦੇ ਲੋਕਾਂ ਦੀ ਮਦਦ ਨਾਲ ਠੰਢੇ ਮਿੱਠੇ ਪਾਣੀ ਅਤੇ ਜਲ-ਜੀਰਾ ਦੇ ਸਟਾਲ ਲਗਾਏ ਗਏ। ਇਸ ਦੌਰਾਨ ਮੁਕੇਸ਼ ਗਰਗ, ਗਰਗ ਸਾਊਂਡ ਵਾਲੇ, ਮੁਕੇਸ਼ ਕੁਮਾਰ ਉਰਫ਼ ਮੁਖਾ, ਮਹਾਵੀਰ ਸੈਣੀ, ਭੀਮ ਸੈਨ ਮੋਦੀ, ਰਾਜੂ ਤਨੇਜਾ, ਸੰਜੇ ਕਪੂਰ, ਪ੍ਰਦੀਪ ਮੁੰਜਾਲ, ਦੀਪੂ, ਪ੍ਰਵੀਨ ਕੁਮਾਰ ਟਿੱਲੂ, ਸੰਜੀਵ ਮਦਾਨ, ਮਨੀ ਮੋਦੀ, ਸੁਖਵਿੰਦਰ ਸ਼ਰਮਾ, ਗੌਰਵ ਵਰਮਾ, ਰਾਜੂ ਮਦਾਨ, ਡਿੰਪਲ ਮੰਗਲ, ਦਿਵਯਾਸ਼ੂ ਮੰਗਲ, ਸਚਿਨ ਮਨਦੀਪ ਅਤੇ ਬਾਜ਼ਾਰ ਦੇ ਦੁਕਾਨਦਾਰਾਂ ਨੇ ਸੇਵਾ ਕੀਤੀ। ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਸਟਾਲ ਲਗਾਏ ਜਾਣ ਦੀ ਖ਼ਬਰ ਹੈ। ਇਸ ਦੌਰਾਨ ਸੇਵਾਦਾਰਾਂ ਵਲੋਂ ਨਿਰਜਲਾ ਏਕਾਦਸ਼ੀ ਦੇ ਤਿਉਹਾਰ ਮੌਕੇ ਮਿੱਠਾ ਪਾਣੀ ਅਤੇ ਠੰਢਾ ਜਲਜੀਰਾ ਦੇ ਕੇ ਗਰਮੀ ਤੋਂ ਰਾਹਤ ਦਿਵਾਈ ਗਈ।
Ad Position 22
No active advertisement
ਪਿਛਲੀ ਖ਼ਬਰ ਬੱਸ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤ ਅਗਲੀ ਖ਼ਬਰ ਬਿਜਲੀ ਬੋਰਡ ਦੇ ਠੇਕਾ ਮੁਲਾਜ਼ਮਾਂ ਨੇ ਕੀਤਾ ਰੋਸ ਪ੍ਰਦਰਸ਼ਨ
Ad Position 24