16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਮੀਂਹ ਪੈਣ ਨਾਲ ਪੁਲ ਦੇ ਨਾਲ ਲਗਾਈਆਂ ਮਿੱਟੀ ਦੀਆਂ ਢਿੱਗਾਂ ਡਿਗੀਆਂ

Ad Position 21
repet_subhas-goyals [Copy P29]
ਅਜੀਤ ਡੈਸਕ 05-07-2026

ਹੰਡਿਆਇਆ, 4 ਜੁਲਾਈ (ਗੁਰਜੀਤ ਸਿੰਘ ਖੁੱਡੀ)-ਓਵਰਬ੍ਰਿਜ ਦੇ ਨਾਲ ਲਗਾਈ ਮਿੱਟੀ ਮੀਂਹ ਪੈਣ ਨਾਲ ਡਿੱਗ ਗਈ। ਜਿਸ ਕਾਰਨ ਵੱਡਾ ਨੁਕਸਾਨ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਕੌਮੀ ਮਾਰਗ ਨੰਬਰ 703 ਬਰਨਾਲਾ-ਮੋਗਾ ਉੱਪਰ ਖੁੱਡੀ ਕਲਾਂ-ਬਰਨਾਲਾ ਨੂੰ ਆਉਣ-ਜਾਣ ਵਾਲਾ ਓਵਰਬ੍ਰਿਜ ਥੋੜੇ੍ਹ ਸਾਲ ਪਹਿਲਾਂ ਬਣਾਇਆ ਗਿਆ ਸੀ। ਪੁਲ ਦੇ ਆਸੇ ਪਾਸੇ ਦੋਵੇਂ ਸਾਈਡ ਮਿੱਟੀ ਲਾ ਕੇ ਪੁਲ ਨੂੰ ਰੋਕਿਆ ਗਿਆ ਹੈ ਪਰ ਬੀਤੇ ਦਿਨੀਂ ਮੀਂਹ ਪੈਣ ਨਾਲ ਮਿੱਟੀ ਦੀਆਂ ਦੂਰ ਤੱਕ ਢਿੱਗਾਂ ਡਿੱਗ ਗਈਆਂ ਜਿਸ ਦੇ ਨਾਲ ਡਰ ਹੈ ਕਿ ਓਵਰਬ੍ਰਿਜ ਦਾ ਕੋਈ ਨੁਕਸਾਨ ਨਾ ਹੋ ਜਾਵੇ। ਇਸ ਸਬੰਧੀ ਰਵਿੰਦਰ ਸਿੰਘ ਰੰਮੀ ਢਿੱਲੋਂ, ਅਜੈਬ ਸਿੰਘ ਸਿੱਧੂ, ਭਗਤ ਸਿੰਘ ਔਲਖ, ਨੈਬ ਸਿੰਘ ਨੇ ਡਿਪਟੀ ਕਮਿਸ਼ਨਰ ਬਰਨਾਲਾ ਤੋਂ ਮੰਗ ਕੀਤੀ ਕਿ ਪੁੱਲ ਨੇੜਿਉਂ ਡਿੱਗੀ ਮਿੱਟੀ ਦੀ ਸਹੀ ਤਰੀਕੇ ਨਾਲ ਮੁਰੰਮਤ ਕਰਾਈ ਜਾਵੇ।

Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਇਕ ਵਿਅਕਤੀ ਦੀ ਮੌਤ ਅਗਲੀ ਖ਼ਬਰ ਧਰਮਿੰਦਰ ਸਿੰਘ ਧੰਨਾ ਨਗਰ ਕੌਂਸਲ ਧਨੌਲਾ ਦੇ ਪ੍ਰਧਾਨ ਬਣੇ
Ad Position 24