16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਇਕ ਵਿਅਕਤੀ ਦੀ ਮੌਤ

Ad Position 21
repet_subhas-goyals [Copy P29]
ਅਜੀਤ ਡੈਸਕ 05-07-2026
ਭਦੌੜ, 4 ਜੁਲਾਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਇੱਥੋਂ ਦੇ ਬਰਨਾਲਾ-ਬਾਜਾਖਾਨਾ ਰੋਡ ’ਤੇ ਬਾਅਦ ਦੁਪਹਿਰ 3 ਵਜੇ ਦੇ ਕਰੀਬ ਇਕ ਮੋਟਰਸਾਈਕਲ ਸਵਾਰ ਦੀ ਅਣਪਛਾਤੇ ਵਾਹਨ ਨਾਲ ਟੱਕਰ ਹੋ ਜਾਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ ਉੱਪਰ ਮੌਤ ਹੋ ਗਈ ਹੈ। ਥਾਣਾ ਮੁਖੀ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਤਕਰੀਬਨ 3:30 ਵਜੇ ਦੇ ਕਰੀਬ ਇਕ ਫ਼ੋਨ ਆਇਆ ਕਿ ਬਾਜਾਖਾਨਾ ਰੋਡ ’ਤੇ ਇਕ ਸੜਕ ਹਾਦਸਾ ਹੋਇਆ ਹੈ। ਜਦੋਂ ਮੌਕੇ ਉੱਪਰ ਜਾ ਕੇ ਦੇਖਿਆ ਤਾਂ ਮੋਟਰਸਾਈਕਲ ਸਵਾਰ ਦੀ ਮੌਤ ਹੋ ਚੁੱਕੀ ਸੀ ਜਿਸ ਦੀ ਪਛਾਣ ਬਲਵਿੰਦਰ ਸਿੰਘ (40) ਵਾਸੀ ਨੈਣੇਵਾਲਾ ਰੋਡ ਭਦੌੜ ਵਜੋਂ ਹੋਈ ਜੋ ਪੇਂਟਰ ਦਾ ਕੰਮ ਕਰਦਾ ਸੀ, ਜੋ ਆਪਣਾ ਕੰਮ ਖ਼ਤਮ ਕਰ ਕੇ ਆਪਣੇ ਪਲਟੀਨਾ ਮੋਟਰਸਾਈਕਲ ਉੱਪਰ ਪਿੰਡ ਜੰਗੀਆਣਾ ਤੋਂ ਭਦੌੜ ਵੱਲ ਨੂੰ ਆ ਰਿਹਾ ਸੀ ਤੇ ਜਿਸ ਦੀ ਭਦੌੜ ਅਤੇ ਜੰਗੀਆਣਾ ਦੇ ਵਿਚਕਾਰ ਕਿਸੇ ਅਣਪਛਾਤੇ ਵਾਹਨ ਦੇ ਨਾਲ ਟੱਕਰ ਹੋਣ ਜਾਣ ਕਾਰਨ ਮੌਤ ਹੋ ਗਈ। ਭਦੌੜ ਪੁਲਿਸ ਵਲੋਂ ਖ਼ਬਰ ਲਿਖੇ ਜਾਣ ਤੱਕ ਅਣਪਛਾਤੇ ਵਾਹਨ ਦੀ ਪਛਾਣ ਕਰਨ ਲਈ ਆਸ ਪਾਸ ਦੇ ਕੈਮਰਿਆਂ ਨੂੰ ਦੇਖਿਆ ਜਾ ਰਿਹਾ ਸੀ।
Ad Position 22
No active advertisement
ਪਿਛਲੀ ਖ਼ਬਰ ਮੁਅੱਤਲ ਕੀਤੇ ਛੀਨੀਵਾਲ ਕਲਾਂ ਦੇ ਸਰਪੰਚ ਨੂੰ ਬਹਾਲ ਕਰਨ ਦੀ ਮੰਗ ਅਗਲੀ ਖ਼ਬਰ ਮੀਂਹ ਪੈਣ ਨਾਲ ਪੁਲ ਦੇ ਨਾਲ ਲਗਾਈਆਂ ਮਿੱਟੀ ਦੀਆਂ ਢਿੱਗਾਂ ਡਿਗੀਆਂ
Ad Position 24