10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਨਗਰ ਪੰਚਾਇਤ ਖਨੌਰੀ ਦੇ ਸਫ਼ਾਈ ਕਰਮਚਾਰੀਆਂ ਵਲੋਂ ਕੰਮ ਛੋੜ ਹੜਤਾਲ ਸੱਤਵੇਂ ਦਿਨ ਵੀ ਰਹੀ ਜਾਰੀ

Ad Position 21
No active advertisement
ਅਜੀਤ ਡੈਸਕ 15-07-2026
ਖਨੌਰੀ, 14 ਜੁਲਾਈ (ਬਲਵਿੰਦਰ ਸਿੰਘ ਥਿੰਦ) - ਨਗਰ ਪੰਚਾਇਤ ਖਨੌਰੀ ਦੇ ਸਫਾਈ ਕਰਮਚਾਰੀਆਂ ਵਲੋਂ ਪਿਛਲੇ ਸੱਤ ਦਿਨਾਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਜਦੋਂ ਪੱਤਰਕਾਰਾਂ ਦੀ ਟੀਮ ਨਗਰ ਪੰਚਾਇਤ ਖਨੌਰੀ ਦੇ ਦਫ਼ਤਰ ਵਿਖੇ ਪਹੁੰਚੀ ਤਾਂ ਦੇਖਿਆ ਕਿ ਨਗਰ ਪੰਚਾਇਤ ਖਨੌਰੀ ਦੇ ਸਮੂਹ ਕਰਮਚਾਰੀ ਦਫਤਰ ਦੇ ਗੇਟ ਮੂਹਰੇ ਧਰਨਾ ਦੇ ਕੇ ਬੈਠੇ ਹੋਏ ਸਨ ਅਤੇ ਉਨਾਂ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ। ਉਥੇ ਮੌਜੂਦ ਨਗਰ ਪੰਚਾਇਤ ਖਨੌਰੀ ਦੀ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰੋਬਿਨ ਕੁਮਾਰ ਨਾਲ ਗੱਲਬਾਤ ਕਰਨ ਤੇ ਉਹਨਾਂ ਦੱਸਿਆ ਕਿ ਸਾਡੇ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਅਤੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ਤੇ ਪਹਿਲਾਂ ਵੀ 6 ਮਈ ਤੋਂ ਪੂਰੇ ਪੰਜਾਬ ਭਰ ਦੇ ਵਿੱਚ ਅਣਮਿਥੇ ਸਮੇਂ ਦੀ ਹੜਤਾਲ ਸ਼ੁਰੂ ਕੀਤੀ ਗਈ ਸੀ, ਜੋ ਕਿ 21 ਮਈ ਤੱਕ ਚੱਲੀ ਸੀ ਅਤੇ 21 ਮਈ ਨੂੰ ਪੰਜਾਬ ਸਰਕਾਰ ਨੇ ਇੱਕ ਮਹੀਨੇ ਦਾ ਸਮਾਂ ਸਾਡੀ ਯੂਨੀਅਨ ਦੇ ਨੁਮਾਇੰਦਿਆਂ ਤੋਂ ਲਿਆ ਸੀ ਕਿ ਤੁਹਾਡੀਆਂ ਮੰਗਾਂ ਪੂਰੀਆਂ ਕਰ ਦਿਤੀਆਂ ਜਾਣਗੀਆਂ ਪਰ ਸਰਕਾਰ ਵਲੋਂ ਸਾਡੀਆਂ ਮੰਗਾਂ ਤੇ ਅਜੇ ਤੱਕ ਵੀ ਕੋਈ ਗੌਰ ਨਾ ਕਰਨ ਕਰਕੇ ਹੁਣ ਦੁਬਾਰਾ ਸਾਡੇ ਵਲੋਂ 8 ਜੁਲਾਈ ਤੋਂ ਕੰਮ ਛੋੜ ਹੜਤਾਲ ਸ਼ੁਰੂ ਕੀਤੀ ਗਈ ਹੈ ਅਤੇ ਇਹ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਅਤੇ ਜਦੋਂ ਤੱਕ ਸਰਕਾਰ ਕੋਈ ਨੋਟਿਸ ਜਾਰੀ ਨਹੀਂ ਕਰਦੀ। ਪ੍ਰਧਾਨ ਰੋਬਿਨ ਕੁਮਾਰ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਜਲਦ ਤੋਂ ਜਲਦ ਸਫਾਈ ਕਰਮਚਾਰੀਆਂ, ਸੀਵਰਮੈਨਾਂ, ਡਰਾਈਵਰਾਂ ,ਮਾਲੀ, ਬੇਲਦਾਰਾਂ, ਚੌਂਕੀਦਾਰਾਂ ਸਮੇਤ ਜਿੰਨੇ ਵੀ ਮੁਲਾਜ਼ਮਾਂ ਦਾ ਤੁਸੀਂ ਵਾਅਦਾ ਕੀਤਾ ਤੇ ਜਿਹੜਾ ਕੈਬਨਿਟ ਦੇ ਵਿੱਚ ਪਾਸ ਕੀਤਾ ਗਿਆ ਉਹ ਜਲਦ ਤੇ ਜਲਦ ਨੋਟਫਿਕੇਸ਼ਨ ਜਾਰੀ ਕੀਤਾ ਜਾਵੇ ਨਹੀਂ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦ ਪੰਜਾਬ ਦੇ ਸਮੁੰਹ ਸਫਾਈ ਕਰਮਚਾਰੀ ਕੋਈ ਨਾ ਕੋਈ ਵੱਡਾ ਐਕਸ਼ਨ ਕਰਨ ਦੇ ਲਈ ਮਜਬੂਰ ਹੋਣਗੇ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਵਾਈਸ ਪ੍ਰਧਾਨ ਬਲਵੀਰ ਸਿੰਘ, ਸਲਾਹਕਾਰ ਕਸ਼ਮੀਰ ਸਿੰਘ, ਕੈਸ਼ੀਅਰ ਵਿਜੇ ਕੁਮਾਰ, ਅਵਤਾਰ ਸਾਗਰ, ਸੁਖਵਿੰਦਰ, ਰਾਜੂ, ਵਾਂਗੂ ਰਾਮ, ਮੇਹਰ, ਰਾਜੇ, ਸੁਸੀਲ, ਰਿੰਕੂ, ਤਲਵਿੰਦਰ, ਸੰਜੇ, ਸੁਖਚੈਨ, ਬਲਵਿੰਦਰ, ਵਿੱਕੀ, ਰਾਜਕੁਮਾਰ, ਸੁਭਾਸ ਚੰਦ, ਨਿਰਮਲਾ, ਕਮਲਾ, ਕ੍ਰਿਸ਼ਨਾ, ਸੰਤੋ ਰਾਣੀ, ਰਾਣੀ, ਭੋਲੀ, ਸੀਲਾ ਦੇਵੀ, ਗੁੱਡੀ ਦੇਵੀ, ਸਰੋਜ, ਰੋਸ਼ਨੀ, ਸੁਨੀਤਾ, ਮਨਜੂ, ਪੰਮੀ, ਰਾਮਰਤੀ, ਸੰਜੀਵ ਅਤੇ ਹੋਰ ਕਈ ਮੁਲਾਜ਼ਮ ਸਾਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਹਮੀਦੀ ਦੇ ਨਹਿਰੀ ਪਾਈਪ ਲਾਈਨ ਪ੍ਰੋਜੈਕਟ ਲਈ ਸਰਵੇ ਸ਼ੁਰੂ, ਮੀਡੀਆ ਵਲੋਂ ਪ੍ਰਮੁੱਖਤਾ ਨਾਲ ਮਾਮਲਾ ਉਠਾਏ ਜਾਣ ਤੋਂ ਬਾਅ... ਅਗਲੀ ਖ਼ਬਰ ਵਾਹ ਨੀ ਸਰਕਾਰੇ ਤੇਰੇ ਰੰਗ ਨਿਆਰੇ: ਇਕ ਪਾਸੇ ਸੀਵਰੇਜ ਦਾ ਗੰਦਾ ਪਾਣੀ ਤੇ ਦੂਜੇ ਪਾਸੇ ਹੁਣ ਵਾਟਰ ਸਪਲਾਈ ਦੇ ਗੰਦੇ ਪਾਣ...
Ad Position 24