ਬਰਨਾਲਾ, 14 ਜੁਲਾਈ (ਅਸ਼ੋਕ ਭਾਰਤੀ)-ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਲੜਕੇ) ਵਿਖੇ ਰੋਜ਼ਗਾਰ ਮੇਲੇ ਲਗਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਦੱਸਿਆ ਕਿ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਵਲੋਂ ਪੀ.ਐਮ ਅਜੈ ਸਕੀਮ ਤਹਿਤ ਪਲੰਬਰ ਅਤੇ ਇਲੈਕਟਰੀਸ਼ਨ ਦਾ ਕਿੱਤਾ ਮੁਖੀ ਕੋਰਸ ਕਰਨ ਵਾਲੇ ਐੱਸ.ਸੀ. ਵਿਦਿਆਰਥੀਆਂ ਲਈ ਟੂਲ ਕਿੱਟਾਂ ਭੇਜੀਆਂ ਗਈਆਂ ਸਨ, ਜਿਨ੍ਹਾਂ ਦੀ ਵੰਡ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਲੈਕਟਰੀਸ਼ਨ ਦੀਆਂ 22 ਅਤੇ ਪਲੰਬਰ ਦੀਆਂ 13 ਕਿੱਟਾਂ ਦੀ ਵੰਡ ਕੀਤੀ ਗਈ ਹੈ। ਪ੍ਰਿੰਸੀਪਲ ਸ੍ਰੀ ਪ੍ਰਗਟ ਰਾਮ ਨੇ ਦੱਸਿਆ ਕਿ ਇਸ ਮੇਲੇ ਵਿਚ ਸਵਰਾਜ ਮੋਹਿੰਦਰਾ ਐਂਡ ਮੋਹਿੰਦਰਾ ਮੋਹਾਲੀ, ਗੋਦਰੇਜ ਕੰਪਨੀ ਮੋਹਾਲੀ, ਕੰਗਾਰੂ ਇੰਡਸਟਰੀਜ਼ ਲੁਧਿਆਣਾ, ਟਰਾਈਡੈਂਟ ਗਰੁੱਪ ਬਰਨਾਲਾ, ਆਈ.ਓ.ਐਲ ਕੰਪਨੀ ਬਰਨਾਲਾ, ਸਟੈਂਡਰਡ ਕੰਬਾਇਨਜ਼ ਬਰਨਾਲਾ, ਸ੍ਰੀ ਬਾਲਾ ਜੀ ਇੰਡਸਟਰੀਜ਼ ਬਰਨਾਲਾ, ਪੀ.ਆਰ.ਟੀ.ਸੀ ਬਰਨਾਲਾ, ਗੋਲਡਨ ਬਟੀਕ ਐਂਡ ਆਰਟ ਟਰੇਨਿੰਗ ਸੈਂਟਰ ਬਰਨਾਲਾ ਆਦਿ ਕੰਪਨੀਆਂ ਨੇ ਭਾਗ ਲਿਆ ਜਿਸ ਵਿਚ ਸੰਸਥਾ ਵਿਚੋਂ ਟਰੇਨਿੰਗ ਲੈ ਚੁੱਕੇ 550 ਸਿਖਿਆਰਥੀਆਂ ਨੇ ਭਾਗ ਲਿਆ। ਕੰਪਨੀਆਂ ਵਲੋਂ ਸਿਖਿਆਰਥੀਆਂ ਨੂੰ ਸਕਿੱਲ ਡਿਵੈਲਪਮੈਂਟ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਸ: ਗੁਰਿੰਦਰਜੀਤ ਸਿੰਘ, ਸ੍ਰੀ ਆਜਦਵਿੰਦਰ ਸਿੰਘ ਟਰੇਨਿੰਗ ਪਲੇਸਮੈਂਟ ਅਫ਼ਸਰ, ਸ੍ਰੀ ਵਰਿੰਦਰ ਸਿੰਘ ਐਪ੍ਰੇਟਸ਼ਿਪ ਇੰਚਾਰਜ ਅਤੇ ਸਮੂਹ ਸਟਾਫ਼ ਹਾਜ਼ਰ ਸੀ।