ਭਦੌੜ, 15 ਜੁਲਾਈ (ਵਿਨੋਦ ਕਲਸੀ, ਰਜਿੰਦਰ ਬੱਤਾ)-ਭਦੌੜ ਦੇ ਆਸ ਪਾਸ ਲੁੱਟ-ਖੋਹ ਦੀ ਇਕ ਵਾਰਦਾਤ ਨੂੰ ਪੁਲਿਸ ਨੇ ਸਮੇਂ ਸਿਰ ਕਾਰਵਾਈ ਕਰਦੇ ਹੋਏ ਨਾਕਾਮ ਕਰ ਦਿੱਤਾ। ਪੁਲਿਸ ਨੂੰ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਭਦੌੜ ਅਨਾਜ ਮੰਡੀ ਵਿਚ ਕੁੱਝ ਵਿਅਕਤੀ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਲੁੱਟ ਖੋਹ ਕਰਨ ਦੀਆਂ ਸਕੀਮਾਂ ਘੜ ਰਹੇ ਹਨ। ਪੁਲਿਸ ਗਸ਼ਤ ਦੌਰਾਨ ਮੌਕੇ ’ਤੇ ਪਹੁੰਚਣ ਕਾਰਨ ਮੁਲਜ਼ਮ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਾ ਹੋ ਸਕੇ। ਪੁਲਿਸ ਨੇ ਮੌਕੇ ਤੋਂ ਸੱਕੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਹਥਿਆਰ ਅਤੇ ਹੋਰ ਸਮਾਨ ਬਰਾਮਦ ਕੀਤਾ। ਮੁਲਜ਼ਮਾਂ ਦੀ ਪਹਿਚਾਣ ਨਿਰਮਲ ਸਿੰਘ ਉਰਫ਼ ਨਿੰਮਾ ਪੁੱਤਰ ਸਤਿਨਾਮ ਸਿੰਘ, ਮਨਦੀਪ ਸਿੰਘ ਉਰਫ਼ ਦੀਪੀ ਪੁੱਤਰ ਮਲਕੀਤ ਸਿੰਘ, ਜਸਵਿੰਦਰ ਸਿੰਘ ਉਰਫ਼ ਕਾਕਾ ਪੁੱਤਰ ਧੰਨਾ ਸਿੰਘ, ਗੁਰਜੀਤ ਸਿੰਘ ਉਰਫ਼ ਗੀਤਾ ਪੁੱਤਰ ਕੁਲਦੀਪ ਸਿੰਘ, ਜੱਗਾ ਸਿੰਘ ਪੁੱਤਰ ਕਰਨੈਲ ਸਿੰਘ, ਗੁਰਦੀਪ ਸਿੰਘ ਉਰਫ਼ ਦੀਪੂ ਪੁੱਤਰ ਧੀਰ ਸਿੰਘ, ਗੋਰਾ ਸਿੰਘ ਪੁੱਤਰ ਚਰਨਾ ਸਿੰਘ ਵਾਸੀਅਨ ਆਲੀਕੇ ਨੂੰ ਕਾਬੂ ਕਰ ਕੇ ਮੁਕੱਦਮਾ ਦਰਜ ਕੀਤਾ ਗਿਆ ਹੈ।