02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਨਸ਼ੇੜੀਆਂ ਦਾ ਅੱਡਾ ਬਣ ਚੁੱਕੀ ਜਗ੍ਹਾ ਨੂੰ ਪੁਲਿਸ ਨੇ ਜੇ.ਸੀ.ਬੀ. ਮਸੀਨ ਨਾਲ ਢਹਾਇਆ

Ad Position 21
No active advertisement
ਅਜੀਤ ਡੈਸਕ 18-07-2026

ਬਰਨਾਲਾ, 17 ਜੁਲਾਈ (ਰਾਜ ਪਨੇਸਰ)-ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਿਸ ਵਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਸਿਟੀ-2 ਬਰਨਾਲਾ ਦੇ ਐਸ.ਐਚ.ਓ. ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਚਹਿਰੀ ਚੌਕ ਦੇ ਨਜ਼ਦੀਕ ਓਵਰਬ੍ਰਿਜ ਦੇ ਖੱਬੇ ਪਾਸੇ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਨੌਜਵਾਨ ਨਸ਼ਾ ਕਰਦੇ ਹਨ। ਅੱਜ ਵੀ ਇਸ ਜਗ੍ਹਾ ’ਤੇ ਬਣੇ ਕੋਠੇ ਵਿਚ ਦੋ ਨੌਜਵਾਨ ਬੈਠੇ ਨਸ਼ਾ ਕਰ ਰਹੇ ਸਨ। ਪੁਲਿਸ ਵਲੋਂ ਛਾਪੇਮਾਰੀ ਕਰਦਿਆਂ ਦੋਵਾਂ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਅੱਧ ਢਹੇ ਕੋਠੇ ਨੂੰ ਜੇ.ਸੀ.ਬੀ. ਮਸੀਨ ਦੀ ਮਦਦ ਨਾਲ ਪੂਰੀ ਤਰ੍ਹਾਂ ਢਾਹਿਆ ਗਿਆ ਤਾਂ ਜੋ ਕੋਈ ਵੀ ਨਸ਼ੇੜੀ ਇਸ ਦੀ ਆੜ ’ਚ ਲੁਕ ਕੇ ਨਸ਼ਾ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਉਹ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਨ ਕਿ ਕਿਸੇ ਵੀ ਅਜਿਹੀ ਜਗ੍ਹਾ ਦਾ ਪਤਾ ਲੱਗਦਾ ਹੈ ਜਿੱਥੇ ਨਸ਼ਾ ਵੇਚਿਆ ਜਾਂ ਨੌਜਵਾਨ ਨਸ਼ਾ ਕਰਦੇ ਹਨ ਤਾਂ ਸਿੱਧੇ ਤੌਰ ’ਤੇ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਉਸ ਵਿਅਕਤੀ ਦਾ ਨਾਂਅ ਗੁਪਤ ਰੱਖਿਆ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਲਿਖਤੀ ਰੂਪ ਵਿਚ ਨਾਜਾਇਜ਼ ਕਬਜ਼ੇ ਛੱਡਣ ਦਾ ਭਰੋਸਾ ਦੇਣ ਦੇ ਬਾਵਜੂਦ, ਪੰਚਾਇਤਾਂ ਅਤੇ ਸੰਬੰਧਿਤ ਵਿਭਾਗ ਪਿਛਲੇ 6 ਸਾਲਾਂ ਵਿਚ... ਅਗਲੀ ਖ਼ਬਰ ਪਿੰਡ ਰਾਏਸਰ ਪੰਜਾਬ ਵਿਖੇ ਮਜ਼ਦੂਰਾਂ ਵਲੋਂ ਟੈਂਕੀ ’ਤੇ ਤਿੰਨ ਦਿਨਾਂ ਤੋਂ ਚੱਲ ਰਿਹਾ ਧਰਨਾ ਅੱਜ ਹੋਇਆ ਸਮਾਪਤ
Ad Position 24
No active advertisement