02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਦੋ ਰੋਜ਼ਾ ਵਣ ਮਹਾਂਉਤਸਵ ਸਮਾਗਮ ਸ਼ੁਰੂ

Ad Position 21
No active advertisement
ਅਜੀਤ ਡੈਸਕ 18-07-2026
ਰੂੜੇਕੇ ਕਲਾਂ, 17 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਵਲੋਂ ਦੋ ਰੋਜ਼ਾ ਵਣ ਮਹਾਂਉਤਸਵ ਸਮਾਗਮ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਡਾਇਰੈਕਟਰ ਸਾਗਰਜੀਤ ਸਿੰਘ ਖੀਪਲ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ੁਰੂ ਹੋਇਆ। ਸਮਾਗਮ ਦੇ ਮੁੱਖ ਮਹਿਮਾਨ ਸਵਰਨ ਸਿੰਘ ਰੇਂਜ ਅਫ਼ਸਰ ਬਰਨਾਲਾ, ਜਗਸੀਰ ਸਿੰਘ ਬਲਾਕ ਅਫ਼ਸਰ ਬਰਨਾਲਾ ਨੇ ਸੰਸਥਾ ਵਿਖੇ ਬੂਟੇ ਲਾ ਕੇ ਸਮਾਗਮ ਦਾ ਉਦਘਾਟਨ ਕੀਤਾ। ਸਮਾਗਮ ਦੌਰਾਨ ਹਾਜ਼ਰ ਜ਼ਿਲ੍ਹਾ ਬਰਨਾਲਾ, ਬਠਿੰਡਾ, ਮਾਨਸਾ ਨਾਲ ਸਬੰਧਿਤ ਵਿਦਿਆਰਥੀਆਂ ਦੇ ਮਾਪਿਆਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਰੇਂਜ ਅਫ਼ਸਰ ਬਰਨਾਲਾ ਸਵਰਨ ਸਿੰਘ ਨੇ ਕਿਹਾ ਕਿ ਮਨੁੱਖ ਤੇ ਰੁੱਖਾਂ ਦਾ ਸਦੀਆਂ ਪੁਰਾਣਾ ਰਿਸ਼ਤਾ ਹੈ। ਮਨੁੱਖ ਦੇ ਰੁੱਖ ਪਰਿਵਾਰਕ ਮੈਂਬਰ ਹਨ। ਮਨੁੱਖਾਂ ਦਾ ਜੀਵਨ ਰੁੱਖਾਂ ਕਰ ਕੇ ਹੀ ਸੁਰੱਖਿਅਤ ਹੈ। ਜੇਕਰ ਵਾਯੂ-ਮੰਡਲ ਵਿਚ ਆਕਸੀਜਨ ਗੈਸ ਦੀ ਮਾਤਰਾ ਪੂਰੀ ਹੋਵੇਗੀ ਤਾਂ ਮਨੁੱਖ ਨੂੰ ਬਿਮਾਰੀਆਂ ਦਾ ਟਾਕਰਾ ਕਰਨ ਦੀ ਸ਼ਕਤੀ ਮਿਲਦੀ ਹੈ। ਆਕਸੀਜਨ ਗੈਸ ਜੋ ਕਿ ਮਨੁੱਖ ਨੂੰ ਸਾਹ ਲੈਣ ਲਈ ਲੋੜੀਂਦੀ ਹੈ ਵਾਯੂ-ਮੰਡਲ ਵਿਚ ਰੁੱਖ ਛੱਡਦੇ ਹਨ। ਪੰਜਾਬ ਦੀ ਧਰਤੀ ’ਤੇ ਰੁੱਖਾਂ ਦੀ ਗਿਣਤੀ ਘਟਣ ਕਾਰਨ ਵਾਯੂ-ਮੰਡਲ ਵਿਚ ਆਕਸੀਜਨ ਗੈਸ ਦੀ ਮਾਤਰਾ ਬਹੁਤ ਘੱਟ ਰਹੀ ਹੈ। ਜਿਸ ਕਰ ਕੇ ਮਨੁੱਖ ਦੀ ਸਿਹਤ ਭਿਆਨਕ ਬਿਮਾਰੀਆਂ ਦੀ ਲਪੇਟ ਵਿਚ ਆ ਰਹੀ ਹੈ। ਪੰਜਾਬ ਦੇ ਵਸਨੀਕ ਹਰ ਇਕ ਮਨੁੱਖ ਨੂੰ ਇਕ ਬੂਟਾ ਲਾ ਕੇ ਉਸ ਦੀ ਸੰਭਾਲ ਕਰਨੀ ਚਾਹੀਦੀ ਹੈ। ਪਹਿਲਾ ਖੜ੍ਹੇ ਹਰੇ ਭਰੇ ਰੁੱਖਾਂ ਦੀ ਨਜਾਇਜ਼ ਕਟਾਈ ਅਤੇ ਨੁਕਸਾਨ ਕਰਨਾ ਮਹਾਂਪਾਪ ਹੈ। ਸੰਸਥਾ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਫੁੱਲਦਾਰ, ਫਲਦਾਰ, ਛਾਂਦਾਰ 25 ਕਿਸਮਾਂ ਦੇ ਬੂਟੇ ਮੁਫ਼ਤ ਵੰਡ ਕੇ ਸੰਭਾਲ ਕਰਨ ਦੀ ਸਹੁੰ ਚੁਕਾਈ ਗਈ। ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਡਾਇਰੈਕਟਰ ਸਾਗਰਜੀਤ ਸਿੰਘ ਖੀਪਲ ਦੀ ਅਗਵਾਈ ਵਿਚ ਮੁੱਖ ਮਹਿਮਾਨ ਰੇਂਜ ਅਫ਼ਸਰ ਸਵਰਨ ਸਿੰਘ, ਬਲਾਕ ਅਫ਼ਸਰ ਬਰਨਾਲਾ ਜਗਸੀਰ ਸਿੰਘ ਤੇ ਹੋਰ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਾਕ ਅਫ਼ਸਰ ਜਗਰਾਜ ਸਿੰਘ, ਦਰੋਗ਼ਾ ਸਰਬਜੀਤ ਕੌਰ, ਦਰੋਗ਼ਾ ਕੁਲਦੀਪ ਸਿੰਘ, ਭੋਲਾ ਸਿੰਘ ਮੇਟ, ਜੱਗਾ ਸਿੰਘ, ਥੰਮ੍ਹਣ ਖ਼ਾਨ ਰੂੜੇਕੇ ਕਲਾਂ, ਚਾਨਣ ਸਿੰਘ, ਮਹਿੰਦਰ ਸਿੰਘ ਮਹਿਤਾ, ਗੁਰਿੰਦਰਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਇਲਾਕਾ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੇਰਾ ਬਾਬਾ ਟੇਕ ਦਾਸ ਵਿਖੇ ਸੰਤ ਬਾਬਾ ਮਾਧਵਾ ਨੰਦ ਦੀ 28ਵੀਂ ਸਾਲਾਨਾ ਬਰਸੀ ਮਨਾਈ ਅਗਲੀ ਖ਼ਬਰ ਡੇਅਰੀ ਵਿਕਾਸ ਵਿਭਾਗ ਵਲੋਂ ਐੱਸ.ਸੀ. ਲਾਭਪਾਤਰੀਆਂ ਲਈ 2 ਹਫ਼ਤੇ ਦਾ ਮੁਫ਼ਤ ਸਿਖਲਾਈ ਕੋਰਸ 3 ਅਗਸਤ ਤੋਂ
Ad Position 24
No active advertisement