02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਡੇਰਾ ਬਾਬਾ ਟੇਕ ਦਾਸ ਵਿਖੇ ਸੰਤ ਬਾਬਾ ਮਾਧਵਾ ਨੰਦ ਦੀ 28ਵੀਂ ਸਾਲਾਨਾ ਬਰਸੀ ਮਨਾਈ

Ad Position 21
No active advertisement
ਅਜੀਤ ਡੈਸਕ 18-07-2026
ਬਰਨਾਲਾ, 17 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਡੇਰਾ ਬਾਬਾ ਟੇਕ ਦਾਸ ਸੰਘੇੜਾ ਵਿਖੇ ਸੰਤ ਬਾਬਾ ਮਾਧਵਾ ਨੰਦ ਜੀ ਦੀ 28ਵੀਂ ਸਾਲਾਨਾ ਬਰਸੀ ਸ਼ਰਧਾ, ਸਤਿਕਾਰ ਅਤੇ ਧਾਰਮਿਕ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਰਾਗੀ ਭਾਈ ਬਹਾਦਰ ਸਿੰਘ ਸੰਘੇੜਾ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਕਵੀਸ਼ਰੀ ਜਥਿਆਂ ਨੇ ਗੁਰੂ ਮਹਿਮਾ ਦਾ ਗਾਇਨ ਕੀਤਾ। ਸਾਧੂ-ਸੰਤ ਮਹਾਤਮਾਵਾਂ ਵਲੋਂ ਸ਼ੰਖ, ਰਣਸਿੰਘੇ ਅਤੇ ਨਗਾਰੇ ਵਜਾ ਕੇ ਗੁਰਮਰਿਆਦਾ ਅਨੁਸਾਰ ਆਰਤੀ ਕੀਤੀ ਗਈ ਅਤੇ ਕਰੀਬ 100 ਸਾਧੂ-ਸੰਤ ਮਹਾਤਮਾਵਾਂ ਨੇ ਹਾਜ਼ਰੀ ਭਰੀ। ਸੰਤ ਪਰਸ਼ੋਤਮ ਦਾਸ (ਮਾਨਸਾ ਖ਼ੁਰਦ), ਸ਼ਿਵ ਮੱਠ ਧਾਮ ਬਰਨਾਲਾ ਦੇ ਸੰਚਾਲਕ ਸੰਤ ਸ਼ਰਨ ਦਾਸ, ਬਹਾਦਰਪੁਰ ਦੇ ਵੈਦ ਸ਼ਿੰਦਰਪਾਲ ਜੀ ਅਤੇ ਸੰਤ ਪਰਮੇਸ਼ਵਰਾ ਨੰਦ ਧੂਰਕੋਟ ਵਾਲਿਆਂ ਨੇ ਗੁਰਮਤਿ ਅਤੇ ਅਧਿਆਤਮਿਕ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਡੇਰੇ ਦੀ ਗੁਰੂ-ਚੇਲਾ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਖੁਸ਼ਮਨ ਮੁਨੀ ਨੂੰ ਡੇਰੇ ਦਾ ਉੱਤਰਾਧਿਕਾਰੀ ਨਾਮਜ਼ਦ ਕੀਤਾ ਗਿਆ। ਡੇਰਾ ਬਾਬਾ ਟੇਕ ਦਾਸ ਵਲੋਂ ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ, ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸੰਤ ਬਾਬਾ ਮਾਧਵਾ ਨੰਦ ਜੀ ਦੇ ਅਨਮੋਲ ਬਚਨਾਂ ’ਤੇ ਆਧਾਰਿਤ ਕਵਿਤਾ ਜਿਸ ਨੂੰ ਉੱਘੇ ਲੇਖਕ ਮਨਜੀਤ ਸਿੰਘ ਸਾਗਰ ਨੇ ਕਲਮਬੱਧ ਕੀਤਾ ਹੈ ਯਾਦਗਾਰੀ ਚਿੰਨ੍ਹ ਵਜੋਂ ਭੇਟ ਕੀਤੀ ਗਈ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਕਰਮਜੀਤ ਸਿੰਘ ਬਿੱਲੂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ। ਅੰਤ ਵਿਚ ਸੰਤ ਸੁਖਦੇਵ ਮੁਨੀ ਨੇ ਪਿੰਡ ਵਾਸੀਆਂ, ਸੰਗਤਾਂ ਅਤੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਬੀ.ਵੀ.ਐਮ ਇੰਟਰਨੈਸ਼ਨਲ ਸਕੂਲ ਵਿਖੇ ਕੁਇਜ਼ ਮੁਕਾਬਲੇ ਕਰਵਾਏ ਅਗਲੀ ਖ਼ਬਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਦੋ ਰੋਜ਼ਾ ਵਣ ਮਹਾਂਉਤਸਵ ਸਮਾਗਮ ਸ਼ੁਰੂ
Ad Position 24
No active advertisement