02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਪਿੰਡ ਵਿਧਾਤੇ ਵਿਖੇ ਸੰਤ ਮਹਾਂਪੁਰਸ਼ਾਂ ਦੇ ਬਰਸੀ ਸਮਾਗਮਾਂ ਮੌਕੇ ਗਰਮੀ ਦੇ ਬਾਵਜੂਦ ਸੰਗਤ ਦਾ ਉਮੜਿਆ ਜਨ ਸੈਲਾਬ

Ad Position 21
No active advertisement
ਅਜੀਤ ਡੈਸਕ 18-07-2026
ਟੱਲੇਵਾਲ, 17 ਜੁਲਾਈ (ਸੋਨੀ ਚੀਮਾ)-ਪਿੰਡ ਵਿਧਾਤੇ ਡੇਰਾ ਨਹਿਰ ਵਾਲਾ ਵਿਖੇ ਮਹਾਨ ਤਪੱਸਵੀ ਪਰਮਯੋਗੀ ਤਿਆਗ ਦੀ ਮੂਰਤ ਸ੍ਰੀਮਾਨ 1008 ਸਿੱਧ ਬਾਬਾ ਸਤਨਾਮ ਦਾਸ ਦਿਗੰਬਰੀ ਦੀ ਸਾਲਾਨਾ 97ਵੀਂ ਬਰਸੀ ਅਤੇ ਸ੍ਰੀਮਾਨ 108 ਸਿੱਧ ਬਾਬਾ ਕਰਤਾਰ ਦਾਸ ਜੀ ਦੀ 18ਵੀਂ ਬਰਸੀ ਦੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਮੁੱਖ ਸੇਵਾਦਾਰ ਮਹੰਤ ਰਮੇਸਵਰ ਮੁਨੀ ਵਿਧਾਤੇ ਵਾਲਿਆਂ ਅਗਵਾਈ ਵਿਚ ਕਰਵਾਇਆ ਗਿਆ, ਜਿੱਥੇ ਉਕਤ ਸਮਾਗਮਾਂ ਦੇ ਤਿੰਨੇ ਦਿਨ ਗਰਮੀ ਦੇ ਬਾਵਜੂਦ ਸੰਗਤਾਂ ਦਾ ਭਾਰੀ ਜਨ ਸੈਲਾਬ ਉਮੜਿਆ। ਇਸ ਦੌਰਾਨ ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ੳੁੱਘੇ ਕਵੀਸ਼ਰ ਸੋਮਨਾਥ ਰੋਡਿਆਂ ਵਾਲਿਆਂ ਦੇ ਜੱਥੇ ਨੇ ਸੰਗਤਾਂ ਨੂੰ ਪ੍ਰਸੰਗ ਸੁਣਾ ਕੇ ਨਿਹਾਲ ਕੀਤਾ। ਇਸ ਦੌਰਾਨ ਸ੍ਰੀ ਮਹੰਤ ਬਾਬਾ ਅਮਰਦਾਸ ਕੋਟਫੱਤਾ, ਮਹੰਤ ਗਿਆਨ ਸਰੂਪ ਗੁਰੂਸਰ, ਮਹੰਤ ਵਿਵੇਕਾਨੰਦ ਪ੍ਰਧਾਨ, ਮਹੰਤ ਦਰਬਾਰਾ ਦਾਸ ਰਾਮ, ਮਹੰਤ ਗੰਗਾ ਦਾਸ ਕੋਠਾ ਗੁਰੂ, ਮਹੰਤ ਕਰਨ ਦਾਸ ਜੰਗੀਆਣਾ, ਮਹੰਤ ਨੌਮੀਂ ਦਾਸ ਪੱਖੋਕੇ, ਮਹੰਤ ਗੁਰਮੇਲ ਦਾਸ ਬਰਨਾਲਾ, ਮਹੰਤ ਭਿਰਗੂ ਦਾਸ ਮੁੂੁੰਮ, ਸੰਤ ਕਪਿਲ ਮੁਨੀ ਵਿਧਾਤੇ, ਮਹੰਤ ਕ੍ਰਿਸ਼ਨ ਦਾਸ ਭੀਖੀ, ਮਹੰਤ ਭਿਰਗੂ ਦਾਸ ਮੂੰਮ, ਮਹੰਤ ਰਵੀ ਪ੍ਰਕਾਸ਼ ਰਾਉਕੇ, ਮਹੰਤ ਚੰਦਰਮਾ ਦਾਸ ਰਾਉਕੇ, ਮਹੰਤ ਪ੍ਰੀਤਮ ਸਿੰਘ, ਮਹੰਤ ਸਤਨਾਮ ਦਾਸ ਖੁੱਡੀ, ਮਹੰਤ ਕ੍ਰਿਸ਼ਨ ਦਾਸ ਤੋਂ ਇਲਾਵਾ ਨਿਰਵਾਣ ਮੰਡਲ ਦੇ ਸਾਧੂ ਮਹਾਤਮਾਂ, ਗੁਰਮੇਲ ਸਿੰਘ ਮੌੜ ਕਾਂਗਰਸੀ ਆਗੂ, ਸੁਖਵਿੰਦਰ ਸਿੰਘ ਧਾਲੀਵਾਲ, ਸੇਵਕ ਸਿੰਘ, ਜਗਸੀਰ ਸਿੰਘ, ਦਲਜੀਤ ਸਿੰਘ, ਲਾਲੀ ਸਿੰਘ, ਰੁਪਿੰਦਰ ਕੁਮਾਰ ਬੱਬੂ ਮਿੱਤਲ ਆੜ੍ਹਤੀਆ, ਬਲਵੰਤ ਸਿੰਘ ਕਾਲਾ ਆੜ੍ਹਤੀਆ, ਅੰਗਰੇਜ਼ ਸਿੰਘ, ਜੱਸੀ ਸਿੰਘ ਆਦਿ ਤੋਂ ਇਲਾਵਾ ਹੋਰ ਧਾਰਮਿਕ ਅਤੇ ਸਿਆਸੀ ਆਗੂਆਂ ਨੇ ਹਾਜ਼ਰੀ ਲਗਵਾਈ। ਤਿੰਨੇ ਦਿਨ ਦਾਲ, ਰੋਟੀ, ਖੀਰ, ਜਲੇਬੀਆਂ, ਬਰੈਡ ਪਕੌੜੇ, ਬਾਲੋਸਾਹੀ, ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ।
Ad Position 22
No active advertisement
ਪਿਛਲੀ ਖ਼ਬਰ ਸ਼ਹਿਣਾ ਦੀ ਮੇਲਾ ਬਸਤੀ ਵਿਚ ਗੰਦੇ ਪਾਣੀ ਦੇ ਨਿਕਾਸ ਦਾ ਪੰਚਾਇਤ ਨੇ ਬੀੜਾ ਚੁੱਕਿਆ ਅਗਲੀ ਖ਼ਬਰ ਸਰਕਾਰੀ ਖਾਲ ਢਾਹੇ ਜਾਣ ਦੇ ਦੋਸ਼ਾਂ ਉਪਰੰਤ ਔਰਤ ਸਮੇਤ 4 ਵਿਅਕਤੀਆਂ ’ਤੇ ਪਰਚਾ ਦਰਜ
Ad Position 24
No active advertisement