02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਸ਼ਹਿਣਾ ਦੀ ਮੇਲਾ ਬਸਤੀ ਵਿਚ ਗੰਦੇ ਪਾਣੀ ਦੇ ਨਿਕਾਸ ਦਾ ਪੰਚਾਇਤ ਨੇ ਬੀੜਾ ਚੁੱਕਿਆ

Ad Position 21
No active advertisement
ਅਜੀਤ ਡੈਸਕ 18-07-2026
ਸ਼ਹਿਣਾ, 17 ਜੁਲਾਈ (ਸੁਰੇਸ਼ ਗੋਗੀ)-ਸ਼ਹਿਣਾ ਦੀ ਮੇਲਾ ਬਸਤੀ ਵਜੋਂ ਜਾਣੀ ਜਾਂਦੀ ਇਕ ਅਤੇ ਦੋ ਨੰਬਰ ਵਾਰਡ ਦੀ ਸਾਂਝੀ ਬਸਤੀ ਵਿਚ ਗੰਦੇ ਪਾਣੀ ਦਾ ਢੁਕਵਾਂ ਨਿਕਾਸ ਨਾ ਹੋਣ ਕਾਰਨ ਸਥਾਨਕ ਵਾਸੀ ਅਤੇ ਲੰਘਣ ਵਾਲੇ ਲੋਕ ਕਾਫ਼ੀ ਪ੍ਰੇਸ਼ਾਨ ਸਨ। ਸ਼ਹਿਣਾ ਪੰਚਾਇਤ ਵਲੋਂ ਉਕਤ ਬਸਤੀ ਦੇ ਗੰਦੇ ਪਾਣੀ ਦੇ ਨਿਕਾਸ ਲਈ ਬੀੜਾ ਚੁੱਕਿਆ। ਸਰਪੰਚ ਨਾਜਮ ਸਿੰਘ ਫ਼ੌਜੀ ਨੇ ਦੱਸਿਆ ਕਿ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਦੇ ਇਹ ਮਸਲਾ ਧਿਆਨ ਵਿਚ ਲਿਆਂਦਾ ਗਿਆ। ਉਨ੍ਹਾਂ ਤੁਰੰਤ ਇਸ ਸਬੰਧੀ ਫ਼ੰਡ ਜਾਰੀ ਕਰਦਿਆਂ ਅਤੇ ਨਾਲ ਦੀ ਨਾਲ ਕੰਮ ਸ਼ੁਰੂ ਕਰਨ ਦਾ ਆਦੇਸ਼ ਦਿੱਤਾ। ਸਰਪੰਚ ਨਾਜਮ ਸਿੰਘ ਨੇ ਦੱਸਿਆ ਕਿ ਬਸਤੀ ਤੋਂ ਫਿਰਨੀ ਤੱਕ ਸੀਮਿੰਟ ਦੀਆਂ ਪਾਈਪਾਂ ਪਾ ਕੇ ਅੰਡਰ ਗਰਾਉਂਡ ਗੰਦੇ ਪਾਣੀ ਨੂੰ ਖਾਲ਼ੇ ਵਿਚ ਪਾਇਆ ਜਾਵੇਗਾ। ਜਿਸ ਦਾ ਨਿਕਾਸ ਛੱਪੜ ਵਿਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ਦਾ ਨਿਕਾਸ ਹੋਣ ਨਾਲ ਜਿੱਥੇ ਉਪਰੋਕਤ ਲਾਂਘਾ ਸਾਫ਼ ਸੁਥਰਾ ਹੋ ਗਿਆ, ਉੱਥੇ ਬਸਤੀ ਵਾਸੀਆਂ ਨੂੰ ਵੀ ਗੰਦੇ ਪਾਣੀ ਤੋਂ ਨਿਜਾਤ ਮਿਲੀ। ਇਸ ਮੌਕੇ ਵਾਰਡ ਪੰਚ ਰਾਣੀ ਕੌਰ, ਪੰਚ ਰੂਪਾ ਸਿੰਘ ਤੇ ਸਮੂਹ ਬਸਤੀ ਵਾਸੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਸ਼ੇਸ਼ ਗਹਿਰੀ ਸੁਧਾਈ ਤਹਿਤ ਸਾਰੇ ਪੋਲਿੰਗ ਬੂਥਾਂ ਉੱਤੇ 19 ਨੂੰ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ-ਜ਼ਿਲ੍ਹਾ ਚੋਣ ਅਫ਼ਸਰ ਅਗਲੀ ਖ਼ਬਰ ਪਿੰਡ ਵਿਧਾਤੇ ਵਿਖੇ ਸੰਤ ਮਹਾਂਪੁਰਸ਼ਾਂ ਦੇ ਬਰਸੀ ਸਮਾਗਮਾਂ ਮੌਕੇ ਗਰਮੀ ਦੇ ਬਾਵਜੂਦ ਸੰਗਤ ਦਾ ਉਮੜਿਆ ਜਨ ਸੈਲਾਬ
Ad Position 24
No active advertisement