16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਬਿਜਲੀ ਦਾ ਸਮਾਨ ਚੋਰੀ ਕਰਨ ਵਾਲੇ ਦੋ ਖ਼ਿਲਾਫ਼ ਮਾਮਲਾ ਦਰਜ

Ad Position 21
repet_subhas-goyals [Copy P29]
ਅਜੀਤ ਡੈਸਕ 19-07-2026
ਬਰਨਾਲਾ, 18 ਜੁਲਾਈ (ਰਾਜ ਪਨੇਸਰ)-ਪੁਲਿਸ ਵਲੋਂ ਸਥਾਨਕ ਪੁਰਾਣਾ ਸਿਨੇਮਾ ਨਜ਼ਦੀਕ ਇਕ ਬਿਜਲੀ ਦੇ ਸਮਾਨ ਦੇ ਗੋਦਾਮ ’ਚੋਂ ਸਮਾਨ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ-1 ਦੇ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਮੁੱਦਈ ਸੁਨੀਲ ਕਾਂਸਲ ਵਾਸੀ ਨੇੜੇ ਪੁਰਾਣਾ ਸਿਨੇਮਾ ਰੋਡ ਬਰਨਾਲਾ ਨੇ ਪੁਲਿਸ ਕੋਲ ਬਿਆਨ ਲਿਖਵਾਏ ਸਨ ਕਿ ਉਹ ਬਿਜਲੀ ਦਾ ਸਮਾਨ ਵੇਚਣ ਦਾ ਕੰਮ ਕਰਦਾ ਹੈ। ਉਸ ਦਾ ਗੋਦਾਮ ਪੁਰਾਣਾ ਸਿਨੇਮਾ ਕੋਲ ਸਥਿਤ ਹੈ। ਉਸ ਦੀ ਦੁਕਾਨ ’ਤੇ ਗੁਰਪ੍ਰੀਤ ਸਿੰਘ ਨਾਂਅ ਦਾ ਵਿਅਕਤੀ ਕੰਮ ਕਰਦਾ ਹੈ। ਕਾਫ਼ੀ ਸਮੇਂ ਤੋਂ ਗੋਦਾਮ ’ਚੋਂ ਸਮਾਨ ਘੱਟਦਾ ਜਾ ਰਿਹਾ ਸੀ। ਮੁੱਦਈ ਗੁਰਪ੍ਰੀਤ ਸਿੰਘ ਵਾਸੀ ਗੁਰਮਾ ’ਤੇ ਸ਼ੱਕ ਹੈ ਕਿ ਉਹ ਗੁਦਾਮ ਦੇ ਸਮਾਨ ਚੋਰੀ ਕਰ ਕੇ ਅੱਗੇ ਵੇਚਦਾ ਹੈ। ਪੜਤਾਲ ਕਰਨ ਉਪਰੰਤ ਪਤਾ ਲੱਗਿਆ ਹੈ ਕਿ ਗੁਰਪ੍ਰੀਤ ਸਿੰਘ ਆਪਣੇ ਸਾਥੀਆਂ ਨਾਲ ਮਿਲ ਕੇ ਇਹ ਚੋਰੀ ਕਰਦਾ ਹੈ ਤੇ ਅੱਗੇ ਕੁਲਵੰਤ ਸਿੰਘ ਵਾਸੀ ਰੂੜੇਕੇ ਕਲਾਂ ਨੂੰ ਸਸਤੇ ਭਾਅ ’ਚ ਵੇਚਦਾ ਹੈ। ਚੈਕ ਕਰਨ ’ਤੇ ਪਤਾ ਲੱਗਿਆ ਕਿ ਹੁਣ ਤੱਕ ਗੁਦਾਮ ’ਚੋਂ 20 ਲੱਖ ਰੁਪਏ ਦਾ ਸਮਾਨ ਚੋਰੀ ਹੋ ਚੁੱਕਿਆ ਸੀ। ਪੁਲਿਸ ਕਾਰਵਾਈ ਅਨੁਸਾਰ ਮੁੱਦਈ ਦੇ ਬਿਆਨਾਂ ਦੇ ਆਧਾਰ ’ਤੇ ਦੋ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਔਰਤ ਕਾਬੂ ਅਗਲੀ ਖ਼ਬਰ ਵਕੀਲਾਂ ਵਲੋਂ ਕੌਮੀ ਲੋਕ ਅਦਾਲਤ ਦਾ ਬਾਈਕਾਟ
Ad Position 24