07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਲੁੱਕ ਨਾ ਪੈਣ ਕਾਰਨ ਭਦੌੜ ਦੀਆਂ ਸੜਕਾਂ ਦੀ ਹਾਲਤ ਬਣੀ ਬਦ ਤੋਂ ਬਦਤਰ, ਆਮ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 20-07-2026
ਭਦੌੜ, 19 ਜੁਲਾਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਇਕ ਕਹਾਵਤ ਹੈ ਕਿ ਘਰ ਦੇ ਭਾਗ ਬਨੇਰੇ ਤੋਂ ਹੀ ਪਤਾ ਲੱਗ ਜਾਂਦੇ ਹਨ। ਇਸੇ ਤਰ੍ਹਾਂ ਕਿਸੇ ਇਲਾਕੇ ਦੀਆਂ ਸੜਕਾਂ ਹੀ ਉਸ ਇਲਾਕੇ ਦੀ, ਉਸ ਇਲਾਕੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਤੇ ਉਸ ਇਲਾਕੇ ਦੇ ਰਾਜਨੀਤਿਕ ਆਗੂਆਂ ਦੀ ਕਹਾਣੀ ਬਿਆਨ ਕਰ ਦਿੰਦੀਆਂ ਹਨ ਇਹ ਸਤਰਾਂ ਕਸਬਾ ਭਦੌੜ ਉਪਰ ਬਹੁਤ ਫਬ ਦੀਆਂ ਹਨ ਜਿਸ ਦੀਆਂ ਉੱਖੜੀਆਂ ਸੜਕਾਂ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨੇ ਪੰਜਾਬ ਸਰਕਾਰ ਦੁਆਰਾ ਭੇਜੀਆਂ ਗਰਾਂਟਾਂ ਨਾਲ ਬਰਨਾਲਾ-ਬਾਜਾਖਾਨਾ ਰੋਡ ਮੇਨ ਕਲੇਰਾਂ ਦੇ ਡਿਗ ਤੱਕ, ਤਿੰਨ ਕੋਣੀ ਤੋਂ ਲੈ ਕੇ ਮੱਝੂਕੇ ਰੋਡ ਤੱਕ, ਨਗਰ ਕੌਂਸਲ ਭਦੌੜ ਤੋਂ ਲੈ ਕੇ ਵਿਧਾਤਾ ਰੋਡ ਤੱਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਤੋਂ ਲੈ ਕੇ ਮਾ: ਰਣਧੀਰ ਸਿੰਘ ਕੋਠੀ ਤੱਕ, ਪੰਜਾਬ ਫ਼ਰਨੀਚਰ ਹਾਊਸ ਤੋਂ ਲੈ ਕੇ ਤਲਵੰਡੀ ਰੋਡ ਧਾਰਾ ਵਾਲੇ ਪੁਲ ਤੱਕ, ਮਾਨਾ ਵਾਲੇ ਸਕੂਲ ਤੋਂ ਲੈ ਕੇ ਬਾਜਾਖਾਨਾ ਰੋਡ ਤੱਕ, ਸਰਕਾਰੀ ਸਕੂਲ ਲੜਕੇ ਤੋਂ ਲੈ ਕੇ ਸ਼ਿਵ ਮੰਦਰ ਪੱਥਰਾਂ ਵਾਲੀ ਸਮੇਤ ਸੜਕਾਂ ਦਾ ਕੰਮ ਜਲਦ ਸ਼ੁਰੂ ਕਰਵਾ ਕੇ ਇੱਕ ਮਹੀਨੇ ਅੰਦਰ ਪੂਰਾ ਕਰਨ ਦੇ ਵਾਅਦੇ ਤਾਂ ਕੀਤੇ ਸਨ। ਪਰ ਸੜਕਾਂ ਉਪਰ ਵੱਟੇ ਪਾਇਆ ਨੂੰ ਤਕਰੀਬਨ 4 ਮਹੀਨਿਆਂ ਦਾ ਸਮਾਂ ਲੰਘ ਚੁੱਕਿਆ ਹੈ ਪਰ ਲੁੱਕ ਪਾਉਣ ਦੀ ਵਾਰੀ ਅਜੇ ਤੱਕ ਨਹੀਂ ਆਈ, ਉੱਖੜੇ ਵੱਟਿਆਂ ਨੇ ਕਾਰਨ ਆਮ ਲੋਕਾਂ ਤੇ ਖ਼ਾਸਕਰ ਬਜ਼ੁਰਗਾਂ ਦਾ ਤੁਰਨਾ, ਵਹੀਕਲਾਂ ਦਾ ਖੱਡਿਆਂ ਵਿਚ ਡਿੱਗਣ ਕਾਰਨ ਆਰਥਿਕ ਨੁਕਸਾਨ ਹੋ ਰਿਹਾ ਹੈ ਉੱਥੇ ਬੀਤੇ ਕੱਲ੍ਹ ਸਿੰਗਲਾ ਆਇਰਨ ਸਟੋਰ ਦਾ ਕਿਸੇ ਹੈਵੀ ਵਹੀਕਲ ਦੇ ਟਾਇਰ ਵਿਚੋਂ ਨਿਕਲੇ ਵੱਟੇ ਨੇ ਸ਼ੀਸ਼ੇ ਤੋੜ ਦਿੱਤੇ ਹਨ। ਇਸ ਸਬੰਧੀ ਕਾਂਗਰਸ ਦੇ ਬਲਾਕ ਪ੍ਰਧਾਨ ਰਾਜਵੀਰ ਸਿੰਗਲਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ, ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਪ੍ਰਧਾਨ ਅਮਨਿੰਦਰ ਗੋਲਡੀ ਭੁੱਲਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਭਾਈ ਉਕਾਂਰ ਸਿੰਘ ਬਰਾੜ ਨੇ ਕਿਹਾ ਕਿ ਇਨ੍ਹਾਂ ਸੜਕਾਂ ਨੂੰ ਬਣਦਾ ਦੇਖ ਕੇ ਲੋਕਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਪ੍ਰੰਤੂ ਲੋਕਾਂ ਦੀ ਖ਼ੁਸ਼ੀ ਨੂੰ ਹੁਣ ਗ੍ਰਹਿਣ ਲੱਗਿਆ ਜਾਪ ਰਿਹਾ ਹੈ ਕਿਉਂਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਬਿਹਤਰ ਸੜਕਾਂ ਬਣਾਉਣ ਜੋ ਵਾਅਦੇ ਕੀਤੇ ਸਨ ਹੁਣ ਉਹ ਪੂਰੀ ਤਰ੍ਹਾਂ ਠੁੱਸ ਜਾਪ ਰਹੇ ਹਨ ਸੜਕਾਂ ਉਪਰ ਲੁੱਕ ਪਾਉਣ ਲਈ ਕਈ ਵਾਰ ਸਫ਼ਾਈ ਤਾਂ ਕੀਤੀ ਹੈ ਪਰ ਉਨ੍ਹਾਂ ਨੂੰ ਲੁੱਕ ਅਜੇ ਤੱਕ ਨਸੀਬ ਨਹੀਂ ਹੋਈ ਜਿਸ ਕਾਰਨ ਭਦੌੜ ਸਮੇਤ ਬਾਹਰੋਂ ਆਉਂਦੇ ਲੋਕਾਂ ਨੂੰ ਸੜਕਾਂ ਦੀ ਮਾੜੀ ਹਾਲਤ ਕਾਰਨ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਗੁਰੂ ਘਰਾਂ ਨੂੰ ਜਾਂਦੀਆਂ ਸੜਕਾਂ ਉਪਰ ਸ਼ਰਧਾਲੂਆਂ ਨੂੰ ਬਹੁਤ ਪ੍ਰੇਸ਼ਾਨੀ ਆ ਰਹੀ ਹੈ। ਉਕਤ ਆਗੂਆਂ ਅਤੇ ਆਮ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਆਉਂਦੇ ਦਿਨਾਂ ਵਿਚ ਭਾਰੀ ਮੀਂਹ ਪੈਂਦੇ ਹਨ। ਇਹ ਸੜਕਾਂ ਦੀ ਮਾੜੀ ਹਾਲਤ ਕੋਈ ਜਾਨੀ ਨੁਕਸਾਨ ਵੀ ਕਰ ਸਕਦੀ ਹੈ ਜਿਸ ਵੱਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਧਿਆਨ ਦੇਣ ਦੀ ਸਖ਼ਤ ਲੋੜ ਹੈ ਤਾਂ ਜੋ ਰਾਹਗੀਰਾਂ ਦਾ ਸਫ਼ਰ ਸੁਖਾਲਾ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਚੌਂਕੀ ਸਿਟੀ ਤਪਾ ਵਿਖੇ ਕੁਲਵੰਤ ਸਿੰਘ ਨੇ ਬਤੌਰ ਸਿਟੀ ਇੰਚਾਰਜ ਅਹੁਦਾ ਸੰਭਾਲਿਆ ਅਗਲੀ ਖ਼ਬਰ ਪ੍ਰਵਾਸੀ ਮਜ਼ਦੂਰ ਦੇ ਪੁੱਤਰ ਨੇ ਨੀਟ ਦੀ ਪ੍ਰੀਖਿਆ ਕੀਤੀ ਪਾਸ
Ad Position 24