07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਪ੍ਰਵਾਸੀ ਮਜ਼ਦੂਰ ਦੇ ਪੁੱਤਰ ਨੇ ਨੀਟ ਦੀ ਪ੍ਰੀਖਿਆ ਕੀਤੀ ਪਾਸ

Ad Position 21
No active advertisement
ਅਜੀਤ ਡੈਸਕ 20-07-2026
ਮਹਿਲ ਕਲਾਂ, 19 ਜੁਲਾਈ (ਤਰਸੇਮ ਸਿੰਘ ਗਹਿਲ, ਅਵਤਾਰ ਸਿੰਘ ਅਣਖੀ)-ਬਲਾਕ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਛੀਨੀਵਾਲ ਕਲਾਂ ਵਿਖੇ ਰਹਿੰਦੇ ਪ੍ਰਵਾਸੀ ਮਜ਼ਦੂਰ ਦੇ ਪੁੱਤਰ ਵਲੋਂ ਨੀਟ ਦੀ ਪ੍ਰੀਖਿਆ ਪਾਸ ਕੀਤੀ ਹੈ। ਹੋਣਹਾਰ ਵਿਦਿਆਰਥੀ ਚੰਦਨ ਕੁਮਾਰ ਪੁੱਤਰ ਦਿਨੇਸ਼ ਕੁਮਾਰ ਵਾਸੀ ਛੀਨੀਵਾਲ ਕਲਾਂ ਨੂੰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਕਲਾਂ ਤੇ ਸੀਨੀਅਰ ਕਾਂਗਰਸੀ ਆਗੂ ਪੰਚ ਨਿਰਭੈ ਸਿੰਘ ਢੀਂਡਸਾ ਅਤੇ ਅਧਿਕਾਰਤ ਸਰਪੰਚ ਗੁਰਮੀਤ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਸਨਮਾਨ ਕਰ ਕੇ ਨੌਜਵਾਨ ਦੀ ਹੌਸਲਾ ਅਫ਼ਜਾਈ ਕੀਤੀ ਗਈ। ਨੌਜਵਾਨ ਚੰਦਨ ਕੁਮਾਰ ਨੇ ਨੀਟ ਦੀ ਪ੍ਰੀਖਿਆ ਵਿਚੋਂ 607 ਅੰਕ ਪ੍ਰਾਪਤ ਕਰ ਕੇ ਪੂਰੇ ਭਾਰਤ ਵਿਚੋਂ 8023ਵਾਂ ਸਥਾਨ ਪ੍ਰਾਪਤ ਕਰ ਕੇ ਜ਼ਿਲ੍ਹੇ ਬਰਨਾਲੇ ਦਾ ਨਾਮ ਰੌਸ਼ਨ ਕੀਤਾ ਹੈ। ਕਿਸਾਨ ਆਗੂ ਜਗਸੀਰ ਸਿੰਘ ਛੀਨੀਵਾਲ ਕਲਾਂ ਨੇ ਦੱਸਿਆ ਕਿ ਹੋਣਹਾਰ ਵਿਦਿਆਰਥੀ ਚੰਦਨ ਕੁਮਾਰ ਦੇ ਪਿਤਾ ਲਗਭਗ ਪਿਛਲੇ ਤਿੰਨ ਦਹਾਕਿਆਂ ਤੋਂ ਪਿੰਡ ਛੀਨੀਵਾਲ ਕਲਾਂ ਵਿਖੇ ਪਰਿਵਾਰ ਸਮੇਤ ਰਹਿ ਰਹੇ ਹਨ ਅਤੇ ਇਸ ਦਾ ਪਿਤਾ ਮਿਹਨਤ ਮਜ਼ਦੂਰੀ ਕਰ ਕੇ ਪਰਿਵਾਰ ਦਾ ਪਾਲਨ ਪੋਸ਼ਣ ਕਰ ਰਿਹਾ ਹੈ। ਨੌਜਵਾਨ ਦੇ ਪਿਤਾ ਨੇ ਚੰਦਨ ਕੁਮਾਰ ਨੂੰ ਮਿਹਨਤ ਮਜ਼ਦੂਰੀ ਕਰ ਕੇ ਇਸ ਦੀ ਪੜ੍ਹਾਈ ਪੂਰੀ ਕਰਵਾਈ ਹੈ ਤੇ ਹੁਣ ਭਵਿੱਖ ਵਿਚ ਚੰਦਨ ਕੁਮਾਰ ਦਾ ਪਿੰਡ ਛੀਨੀਵਾਲ ਕਲਾਂ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਹਰ ਸੰਭਵ ਸਹਿਯੋਗ ਕੀਤਾ ਜਾਵੇਗਾ।
ਇਸ ਸਮੇਂ ਅਧਿਕਾਰਤ ਸਰਪੰਚ ਗੁਰਮੀਤ ਸਿੰਘ ਬਦਹੋਲ ਨੇ ਕਿਹਾ ਕਿ ਨੌਜਵਾਨ ਚੰਦਨ ਕੁਮਾਰ ਨੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਜਗਜੀਤ ਸਿੰਘ, ਕੌਰ ਸਿੰਘ ਬਲਾਕ ਸੰਮਤੀ ਮੈਂਬਰ, ਹੈਪੀ ਸਿੰਘ, ਹਰਮੇਲ ਸਿੰਘ, ਗੁਰਜੀਤ ਸਿੰਘ ਪੰਚ, ਏਕਮ ਸਿੰਘ ਪੰਚ, ਬੇਅੰਤ ਸਿੰਘ ਪੰਚ, ਗੁਰਸੇਵਕ ਸਿੰਘ ਪੰਚ, ਗੁਰਦੀਪ ਸਿੰਘ ਸੁਸਾਇਟੀ ਮੈਂਬਰ ਸਤਨਾਮ ਸਿੰਘ, ਲਛਮਣ ਸਿੰਘ ਸੁਸਾਇਟੀ ਮੈਂਬਰ, ਪਾਲਾ ਸਿੰਘ ਸੁਸਾਇਟੀ ਮੈਂਬਰ, ਨਿਰਭੈ ਸਿੰਘ ਢੀਂਡਸਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲੁੱਕ ਨਾ ਪੈਣ ਕਾਰਨ ਭਦੌੜ ਦੀਆਂ ਸੜਕਾਂ ਦੀ ਹਾਲਤ ਬਣੀ ਬਦ ਤੋਂ ਬਦਤਰ, ਆਮ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਖੇਤ ’ਚ ਕੰਮ ਕਰਦਿਆਂ ਸੱਪ ਦੇ ਡੰਗਣ ਨਾਲ ਮਜ਼ਦੂਰ ਔਰਤ ਦੀ ਮੌਤ
Ad Position 24