05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਬਰਨਾਲਾ-ਮਾਨਸਾ ਨੈਸ਼ਨਲ ਹਾਈਵੇ ’ਤੇ ਲੱਗੇ ਗੰਦਗੀ ਅਤੇ ਪੱਥਰਾਂ ਦੇ ਢੇਰ ਰਾਹਗੀਰਾਂ ਨੂੰ ਮੁਸ਼ਕਿਲਾਂ

Ad Position 21
No active advertisement
ਅਜੀਤ ਡੈਸਕ 21-07-2026
ਰੂੜੇਕੇ ਕਲਾਂ, 20 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਨੈਸ਼ਨਲ ਹਾਈਵੇ ’ਤੇ ਪਿਛਲੇ ਸਮੇਂ ਤੋਂ ਲੈ ਕੇ ਘਰਾਂ, ਦੁਕਾਨਾਂ ਦੀ ਰਹਿੰਦ ਖੂੰਹਦ, ਲਿਫ਼ਾਫ਼ਿਆਂ ਤੇ ਗੰਦਗੀ ਦੇ ਢੇਰਾਂ, ਇੱਟਾਂ, ਰੋੜਿਆਂ, ਪੱਥਰਾਂ ਦੇ ਢੇਰਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਗੰਦਗੀ ਦੇ ਢੇਰਾਂ ਵਿਚੋਂ ਹਰ ਸਮੇਂ ਫੈਲ ਰਹੀ ਗੰਦੀ ਬਦਬੂ ਤੇ ਪੈਦਾ ਹੋ ਰਹੇ ਹਾਨੀਕਾਰਕ ਮੱਛਰਾਂ ਤੇ ਮੱਖੀਆਂ ਕਾਰਨ ਰਾਹਗੀਰਾਂ ਤੇ ਇਲਾਕਾ ਨਿਵਾਸੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਨਾਲਾ ਮਾਨਸਾ ਨੈਸ਼ਨਲ ਹਾਈਵੇ 703 ’ਤੇ ਫੈਲੀ ਗੰਦਗੀ ਤੋਂ ਦੁਖੀ ਇਲਾਕਾ ਨਿਵਾਸੀਆਂ ਵਲੋਂ ਇਕੱਤਰ ਹੋ ਕੇ ਕਿਸਾਨ ਆਗੂਆਂ ਦੀ ਅਗਵਾਈ ਵਿਚ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਨ ਅਤੇ ਇਲਾਕੇ ਦੇ ਵਾਤਾਵਰਨ ਪ੍ਰੇਮੀਆਂ ਵਲੋਂ ਨੈਸ਼ਨਲ ਹਾਈਵੇ ਦੇ ਉੱਚ ਅਧਿਕਾਰੀਆਂ ਨੂੰ 13 ਜੁਲਾਈ 2026 ਨੂੰ ਲਿਖਤੀ ਦਰਖਾਸਤ ਦੇਣ ਦੇ ਬਾਵਜੂਦ ਸਬੰਧਿਤ ਵਿਭਾਗ ਦੇ ਅਧਿਕਾਰੀ ਗਹਿਰੀ ਨੀਂਦ ਸੁੱਤੇ ਨਜ਼ਰ ਆ ਰਹੇ ਹਨ। ਵਾਤਾਵਰਨ ਪ੍ਰੇਮੀਆਂ ਵਲੋਂ ਦਿੱਤੀ ਦਰਖਾਸਤ ’ਤੇ ਕਾਰਵਾਈ ਕਰਦਿਆਂ ਉੱਚ ਅਧਿਕਾਰੀਆਂ ਨੇ 20 ਜੁਲਾਈ ਤੱਕ ਮਾਰਗ ਦੀਆਂ ਸਾਈਡਾਂ ’ਤੇ ਫੈਲੀ ਗੰਦਗੀ ਦੀ ਸਫ਼ਾਈ ਕਰਵਾਉਣ ਦੇ ਆਦੇਸ਼ ਦਿੱਤੇ ਸਨ ਪ੍ਰੰਤੂ ਇਹ ਆਦੇਸ਼ ਸਿਰਫ਼ ਫਾਈਲਾਂ ਦਾ ਸ਼ਿੰਗਾਰ ਬਣ ਕੇ ਰਹਿ ਗਏ ਹਨ। ਪਰਨਾਲਾ ਉੱਥੇ ਦਾ ਉੱਥੇ ਹੈ। ਗੰਦਗੀ ਦੇ ਢੇਰਾਂ ਵਿਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਘਰਾਂ ਦੀ ਰਹਿੰਦ ਖੂੰਹਦ ਗੰਦਗੀ ਦੇ ਢੇਰ ਅਤੇ ਪੱਥਰ ਦੇ ਢੇਰਾਂ ਨੇ ਦੋ ਪਹੀਆ ਵਹੀਕਲਾਂ ਦੇ ਚੱਲਣ ਲਈ ਬਣਾਈ ਗਈ ਚਿੱਟੀ ਪੱਟੀ ਨੂੰ ਵੀ ਢਕਿਆ ਹੋਇਆ ਹੈ। ਜਿਸ ਕਰ ਕੇ ਨੈਸ਼ਨਲ ਹਾਈਵੇ ਦੀ ਪੱਟੀ ’ਤੇ ਪਏ ਗੰਦਗੀ ਦੇ ਢੇਰ ਅਤੇ ਪੱਥਰਾਂ ਦੇ ਢੇਰ ਸੜਕ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਇਲਾਕਾ ਨਿਵਾਸੀਆਂ ਤੇ ਰਾਹਗੀਰਾਂ ਨੂੰ ਸਮੱਸਿਆਵਾਂ ਨੇ ਘੇਰਿਆਂ ਹੋਇਆ ਹੈ ਨੈਸ਼ਨਲ ਹਾਈਵੇ ਦੇ ਅਧਿਕਾਰੀ ਮੂਕ ਦਰਸ਼ਕ ਬਣੇ ਹੋਏ ਹਨ।
ਵਣ ਰੇਂਜ ਅਫ਼ਸਰ ਬਰਨਾਲਾ ਨੇ ਨੈਸ਼ਨਲ ਹਾਈਵੇ ਦੇ ਉੱਚ ਅਧਿਕਾਰੀਆਂ ਨੂੰ ਲਿਖਿਆ ਪੱਤਰ
ਵਣ ਵਿਭਾਗ ਬਰਨਾਲਾ ਦੇ ਰੇਂਜ ਅਫ਼ਸਰ ਨੇ 9 ਜੁਲਾਈ 2026 ਨੂੰ ਪੱਤਰ ਨੰਬਰ 330 ਬੀ. ਰਾਹੀਂ ਨੈਸ਼ਨਲ ਹਾਈਵੇ ਦੇ ਉੱਚ ਅਧਿਕਾਰੀਆਂ ਨੂੰ ਲਿਖਿਆ ਸੀ ਕਿ ਉਕਤ ਨੈਸ਼ਨਲ ਹਾਈਵੇ ਨੰਬਰ 703 ਮਾਰਗ ਦੀ ਕਿਨਾਰੀ ਉੱਪਰ ਇੱਟਾਂ, ਰੋੜੇ, ਕੰਕਰੀਟ, ਘਰਾਂ ਦੁਕਾਨਾਂ ਦੀ ਰਹਿੰਦ, ਖੂੰਹਦ, ਮਲਬਾ, ਗੰਦਗੀ ਤੇ ਪਾਲੀਥੀਨ ਲਿਫ਼ਾਫ਼ਿਆਂ ਦੇ ਵੱਡੀ ਮਾਤਰਾ ਵਿਚ ਢੇਰ ਲੱਗੇ ਹੋਏ ਹਨ। ਇਲਾਕੇ ਵਿਚ ਜੋ ਸੜਕਾਂ ਬਣ ਰਹੀਆਂ ਹਨ ਉਨ੍ਹਾਂ ਦੀ ਉਸਾਰੀ ਲਈ ਪੱਥਰ ਵੱਡੀ ਮਾਤਰਾ ਵਿਚ ਮਾਰਗ ਦੀ ਕਿਨਾਰੀ ’ਤੇ ਸੁੱਟਿਆ ਹੋਇਆ ਹੈ। ਜਿਸ ਕਰ ਕੇ ਆਵਾਜਾਈ ਵਿਚ ਵਿਘਨ ਪੈ ਰਿਹਾ ਹੈ ਅਤੇ ਵਣ ਵਿਭਾਗ ਦਾ ਰਕਬਾ ਪ੍ਰਭਾਵਿਤ ਹੋ ਰਿਹਾ ਹੈ। ਹੰਡਿਆਇਆ ਚੌਕ ਤੋਂ ਪੱਖੋ ਕਲਾਂ ਤੱਕ ਸਫ਼ਾਈ ਕਰਵਾਈ ਜਾਵੇ।
ਕੀ ਕਹਿਣਾ ਹੈ ਅਧਿਕਾਰੀਆਂ ਦਾ:
ਜਦੋਂ ਇਸ ਸਬੰਧੀ ਨੈਸ਼ਨਲ ਹਾਈਵੇ ਦੇ ਐਕਸੀਅਨ ਨਵਦੀਪ ਸਿੰਗਲਾ ਨਾਲ ਫ਼ੋਨ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਫ਼ੋਨ ਸੁਣਨਾ ਹੀ ਮੁਨਾਸਬ ਨਹੀਂ ਸਮਝਿਆ। ਨੈਸ਼ਨਲ ਹਾਈਵੇ ਦੇ ਚੀਫ਼ ਇੰਜੀਨੀਅਰ ਅਰਸ਼ਦੀਪ ਸਿੰਘ ਨੇ ਕਿਹਾ ਕਿ ਇਸ ਸਬੰਧੀ ਐਕਸੀਅਨ ਨੂੰ ਆਦੇਸ਼ ਦੇ ਕੇ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਜੀ.ਰਾਮ.ਜੀ. ਸਕੀਮ ਅਧੀਨ ਰੁਜ਼ਗਾਰ ਦੀ ਗਾਰੰਟੀ ਹੋਵੇਗੀ-ਵਿਧਾਇਕ ਲਾਭ ਸਿੰਘ ਉਗੋਕੇ ਅਗਲੀ ਖ਼ਬਰ 62 ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਕਾਬੂ, ਦੋ ਵੱਖ-ਵੱਖ ਮਾਮਲੇ ਦਰਜ
Ad Position 24
No active advertisement