05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਜੀ.ਰਾਮ.ਜੀ. ਸਕੀਮ ਅਧੀਨ ਰੁਜ਼ਗਾਰ ਦੀ ਗਾਰੰਟੀ ਹੋਵੇਗੀ-ਵਿਧਾਇਕ ਲਾਭ ਸਿੰਘ ਉਗੋਕੇ

Ad Position 21
No active advertisement
ਅਜੀਤ ਡੈਸਕ 21-07-2026
ਸ਼ਹਿਣਾ, 20 ਜੁਲਾਈ (ਸੁਰੇਸ਼ ਗੋਗੀ)-ਬਲਾਕ ਦਫ਼ਤਰ ਸ਼ਹਿਣਾ ਵਿਖੇ ਇਲਾਕੇ ਦੇ ਸਰਪੰਚਾਂ ਤੇ ਪੰਚਾਇਤੀ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਜੀ.ਰਾਮ.ਜੀ ਸਕੀਮ ਪਾਰਦਰਸ਼ੀ ਢੰਗ ਨਾਲ ਲਾਗੂ ਹੋਵੇਗੀ। ਜਿਸ ਤਹਿਤ ਮਜ਼ਦੂਰ ਵਰਗ ਦੇ ਔਰਤਾਂ ਤੇ ਵਿਅਕਤੀਆਂ ਦੇ ਰੁਜ਼ਗਾਰ ਦੀ ਗਾਰੰਟੀ ਹੋਵੇਗੀ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਨਰੇਗਾ ਦਾ ਕੰਮ ਬੰਦ ਪਿਆ ਹੋਣ ਕਾਰਨ ਪਿੰਡਾਂ ਦੇ ਮਜ਼ਦੂਰ ਵਰਗ ਜਿੱਥੇ ਪਰੇਸ਼ਾਨ ਹਨ, ੳੁੱਥੇ ਪੰਚਾਇਤਾਂ ਵੀ ਨਰੇਗਾ ਦੇ ਕੰਮ ਸ਼ੁਰੂ ਕਰਨ ਵਿਚ ਅਸਮਰਥ ਸਨ। ਉਨ੍ਹਾਂ ਸਮੂਹ ਪੰਚਾਇਤਾਂ ਨੂੰ ਕਿਹਾ ਕਿ ਜੀ.ਰਾਮ.ਜੀ ਸਕੀਮ ਤਹਿਤ ਪਿੰਡਾਂ ਵਿਚ ਕੰਮ ਸ਼ੁਰੂ ਕੀਤਾ ਜਾਵੇ। ਜਿਸ ਨਾਲ ਮਜ਼ਦੂਰ ਵਰਗ ਨੂੰ ਲਾਭ ਮਿਲੇ। ਹਲਕਾ ਵਿਧਾਇਕ ਨੇ ਕਿਹਾ ਕਿ ਸਰਕਾਰ ਪਿੰਡਾਂ ਵਿਚ ਗਰਾਂਟਾਂ ਦੇ ਵਧੇਰੇ ਗੱਫੇ ਦੇ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਪਿੰਡਾਂ ਵਿਚ ਸਰਕਾਰੀ ਕੰਮ ਸ਼ੁਰੂ ਹੋਣ ਵਾਲੇ ਹਨ ਅਤੇ ਪਿੰਡਾਂ ਦੇ ਸਮੂਹ ਮਜ਼ਦੂਰਾਂ ਨੂੰ ਪਿੰਡਾਂ ਵਿਚ ਹੀ ਕੰਮ ਮਿਲੇਗਾ। ਲਾਭ ਸਿੰਘ ਉਗੋਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਨਵੀਆਂ ਸਕੀਮਾਂ ਤਹਿਤ ਕੰਮ ਕਰ ਰਹੀ ਹੈ। ਜਿਸ ਦਾ ਕਿ ਸਭ ਵਰਗ ਦੇ ਲੋਕਾਂ ਨੂੰ ਫ਼ਾਇਦਾ ਹੋਵੇ। ਇਸ ਮੌਕੇ ਜਗਰਾਜ ਸਿੰਘ ਬੀ.ਡੀ.ਪੀ.ਓ ਸ਼ਹਿਣਾ, ਅਵਤਾਰ ਸਿੰਘ ਪੰਚਾਇਤ ਅਫ਼ਸਰ, ਲਵਦੀਪ ਸਿੰਘ ਭਗਤਪੁਰਾ ਬਲਾਕ ਪ੍ਰਧਾਨ, ਚੇਅਰਮੈਨ ਤਰਸੇਮ ਸਿੰਘ, ਹਰਚਰਨ ਸਿੰਘ ਮਾਨ ਹਲਕਾ ਕੁਆਰਡੀਨੇਟਰ, ਬਲਜੀਤ ਸਿੰਘ ਗਿੱਲ ਪ੍ਰਧਾਨ ਪੰਚਾਇਤ ਯੂਨੀਅਨ, ਸਰਪੰਚ ਮਲਕੀਤ ਸਿੰਘ ਮੌੜ ਨਾਭਾ, ਰਾਮ ਸਿੰਘ ਦਿਉਲ ਸਰਪੰਚ ਉਗੋਕੇ, ਬਲਜਿੰਦਰ ਸਿੰਘ ਸਰਪੰਚ ਸੁਖਪੁਰਾ, ਸਰਬਜੀਤ ਸਿੰਘ ਸਰਪੰਚ ਨਿੰਮਵਾਲਾ ਮੌੜ, ਜਿੰਦਰਪਾਲ ਸਰਪੰਚ ਧਰਮਪੁਰਾ, ਕੁਲਵੰਤ ਰਾਮ ਸਰਪੰਚ ਭਗਤਪੁਰਾ, ਨਾਜਮ ਸਿੰਘ ਸਰਪੰਚ ਸ਼ਹਿਣਾ, ਅੰਗਰੇਜ਼ ਸਿੰਘ ਸਰਪੰਚ ਨਾਨਕਪੁਰਾ, ਪਰਦੀਪ ਕੌਰ ਸਰਪੰਚ ਜਗਜੀਤਪੁਰਾ, ਗੁਰਜੰਟ ਸਿੰਘ ਦਰਾਜ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲੀਗਲ ਏਡ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ’ਚ ਵਕੀਲਾਂ ਦੀ ਅਣਮਿਥੇ ਸਮੇਂ ਦੀ ਹੜਤਾਲ ਜਾਰੀ, ਭੁੱਖ ਹੜਤਾਲ ਵੀ ਕੀਤੀ ਸ਼ੁਰੂ ਅਗਲੀ ਖ਼ਬਰ ਬਰਨਾਲਾ-ਮਾਨਸਾ ਨੈਸ਼ਨਲ ਹਾਈਵੇ ’ਤੇ ਲੱਗੇ ਗੰਦਗੀ ਅਤੇ ਪੱਥਰਾਂ ਦੇ ਢੇਰ ਰਾਹਗੀਰਾਂ ਨੂੰ ਮੁਸ਼ਕਿਲਾਂ
Ad Position 24
No active advertisement