05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਸ਼ਹਿਰ ਵਿਚ ਭਗਵਾਨ ਸ੍ਰੀ ਜਗਨਨਾਥ ਜੀ ਦੀ ਭਵਿਆ ਰੱਥ ਯਾਤਰਾ ਕੱਢੀ

Ad Position 21
No active advertisement
ਅਜੀਤ ਡੈਸਕ 21-07-2026
ਬਰਨਾਲਾ, 20 ਜੁਲਾਈ (ਨਰਿੰਦਰ ਅਰੋੜਾ)-ਬਰਨਾਲਾ ਸ਼ਹਿਰ ਵਿਚ ਭਗਤੀ, ਸ਼ਰਧਾ ਅਤੇ ਉਤਸ਼ਾਹ ਦੇ ਮਾਹੌਲ ਵਿਚ ਭਗਵਾਨ ਸ਼੍ਰੀ ਜਗਨਨਾਥ ਜੀ ਦੀ ਭਵਿਆ ਰੱਥ ਯਾਤਰਾ ਸ਼ਾਂਤੀ ਹਾਲ ਤੋਂ ਧੂਮਧਾਮ ਨਾਲ ਕੱਢੀ ਗਈ। ਯਾਤਰਾ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਦਿਆਂ ਭਗਵਾਨ ਦੇ ਜੈਕਾਰਿਆਂ ਨਾਲ ਪੂਰੇ ਸ਼ਹਿਰ ਨੂੰ ਭਗਤੀਮਈ ਰੰਗ ਵਿਚ ਰੰਗ ਦਿੱਤਾ। ਇਸਕਾਨ ਬਰਨਾਲਾ ਦੇ ਪ੍ਰਧਾਨ ਭਗਤ ਵਤਸਲ ਗੋਰਦਾਸ ਅਤੇ ਇਸਕਾਨ ਲੁਧਿਆਣਾ ਦੇ ਪ੍ਰਧਾਨ ਨਰੋਤਮਾਨੰਦ ਦਾਸ ਨੇ ਦੱਸਿਆ ਕਿ ਰੱਥ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਭਗਵਾਨ ਸ਼੍ਰੀ ਜਗਨਨਾਥ ਜੀ, ਭਾਈ ਬਲਦੇਵ ਅਤੇ ਭੈਣ ਸੁਭਦਰਾ ਦੀ ਵਿਧੀਵਤ ਵਿਸ਼ੇਸ਼ ਪੂਜਾ-ਅਰਚਨਾ ਕੀਤੀ ਗਈ। ਇਸ ਉਪਰੰਤ ਮਹਾਂ ਆਰਤੀ ਕੀਤੀ ਗਈ ਅਤੇ ਸ਼ਰਧਾ ਭਾਵਨਾ ਨਾਲ 108 ਪ੍ਰਕਾਰ ਦੇ ਖਾਣ-ਪੀਣ ਵਾਲੇ ਪਦਾਰਥਾਂ ਦਾ ਭੋਗ ਅਰਪਿਤ ਕੀਤਾ ਗਿਆ। ਇਸ ਤੋਂ ਬਾਅਦ ਭਗਵਾਨ ਜੀ ਨੂੰ ਸੁਸੱਜਿਤ ਰੱਥ ਵਿਚ ਬਿਰਾਜਮਾਨ ਕਰ ਕੇ ਰੱਥ ਯਾਤਰਾ ਦਾ ਆਗਾਜ਼ ਕੀਤਾ ਗਿਆ। ਰੱਥ ਯਾਤਰਾ ਸ਼ਾਂਤੀ ਹਾਲ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਵੱਖ-ਵੱਖ ਇਲਾਕਿਆਂ ਵਿਚੋਂ ਲੰਘੀ ਯਾਤਰਾ ਦੌਰਾਨ ਢੋਲ-ਨਗਾਰਿਆਂ, ਮ੍ਰਿਦੰਗ, ਝਾਂਝਾਂ ਅਤੇ ਹਰਿ-ਨਾਮ ਸੰਕੀਰਤਨ ਨਾਲ ਪੂਰਾ ਮਾਹੌਲ ਭਗਤੀਮਈ ਬਣਿਆ ਰਿਹਾ। ਸ਼ਰਧਾਲੂ ‘ਜੈ ਜਗਨਨਾਥ’ ਦੇ ਜੈਕਾਰਿਆਂ ਨਾਲ ਨੱਚਦੇ-ਗਾਉਂਦੇ ਰੱਥ ਦੇ ਨਾਲ-ਨਾਲ ਚੱਲਦੇ ਰਹੇ। ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਨੇ ਰੱਸੇ ਨਾਲ ਰੱਥ ਨੂੰ ਖਿੱਚ ਕੇ ਆਪਣੀ ਸ਼ਰਧਾ ਪ੍ਰਗਟਾਈ, ਜਿਸ ਨੂੰ ਹਿੰਦੂ ਧਰਮ ਵਿਚ ਬਹੁਤ ਹੀ ਪੁੰਨ ਦਾ ਕਾਰਜ ਮੰਨਿਆ ਜਾਂਦਾ ਹੈ। ਯਾਤਰਾ ਦੌਰਾਨ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵਲੋਂ ਰੱਥ ਦਾ ਫੁੱਲਾਂ ਦੀ ਵਰਖਾ ਕਰ ਕੇ ਨਿੱਘਾ ਸਵਾਗਤ ਕੀਤਾ ਗਿਆ। ਸ਼ਰਧਾਲੂਆਂ ਦੀ ਸੇਵਾ ਲਈ ਥਾਂ-ਥਾਂ ’ਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ, ਫਲ, ਪ੍ਰਸਾਦ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਦੇ ਲੰਗਰ ਵੀ ਲਗਾਏ ਗਏ, ਜਿਨ੍ਹਾਂ ਦਾ ਹਜ਼ਾਰਾਂ ਲੋਕਾਂ ਨੇ ਲਾਭ ਉਠਾਇਆ। ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਮੇਅਰ ਹਸਨਪ੍ਰੀਤ ਭਾਰਦਵਾਜ, ਜ਼ਿਲ੍ਹਾ ਪ੍ਰਧਾਨ ਭਾਜਪਾ ਨਰਿੰਦਰ ਗਰਗ ਨੀਟਾ ਨੇ ਵੀ ਰੱਥ ਯਾਤਰਾ ਵਿਚ ਸ਼ਮੂਲੀਅਤ ਕਰਦਿਆਂ ਭਗਵਾਨ ਸ਼੍ਰੀ ਜਗਨਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸ਼ਰਧਾਲੂਆਂ ਨੂੰ ਇਸ ਪਵਿੱਤਰ ਮੌਕੇ ਦੀਆਂ ਵਧਾਈਆਂ ਦਿੱਤੀਆਂ। ਆਯੋਜਕਾਂ ਨੇ ਕਿਹਾ ਕਿ ਭਗਵਾਨ ਸ਼੍ਰੀ ਜਗਨਨਾਥ ਜੀ ਦੀ ਰੱਥ ਯਾਤਰਾ ਦਾ ਮੁੱਖ ਉਦੇਸ਼ ਸਮਾਜ ਵਿਚ ਭਾਈਚਾਰਾ, ਆਪਸੀ ਸਾਂਝ, ਸ਼ਾਂਤੀ, ਸਦਭਾਵਨਾ ਅਤੇ ਧਾਰਮਿਕ ਏਕਤਾ ਦਾ ਸੰਦੇਸ਼ ਦੇਣਾ ਹੈ। ਉਨ੍ਹਾਂ ਦੱਸਿਆ ਕਿ ਪੂਰੀ ਯਾਤਰਾ ਦਾ ਪ੍ਰਬੰਧ ਸਥਾਨਕ ਕਮੇਟੀ ਅਤੇ ਸੈਂਕੜੇ ਸੇਵਾਦਾਰਾਂ ਦੇ ਸਹਿਯੋਗ ਨਾਲ ਸੁਚਾਰੂ ਢੰਗ ਨਾਲ ਕੀਤਾ ਗਿਆ। ਇਸ ਮੌਕੇ ਪਿਆਰਾ ਲਾਲ ਰਾਏਸਰ, ਮਨਿੰਦਰ, ਰਜਤ ਬਾਂਸਲ ਲੱਕੀ, ਮੋਨੂ ਗੋਇਲ, ਡਿੰਪਲ ਕੁਮਾਰ ਦਮਨ, ਵਰੁਣ ਬੱਤਾ, ਰੁਕਮਣੀ ਚੰਦਰਿਕਾ ਦੇਵੀ, ਨੀਤੂ ਖੁਰਾਨਾ, ਨਾਰਾਇਣ ਪ੍ਰੀਆ, ਕਰੁਣਾ ਮੋਦੀ, ਅੰਜੂ ਸਿੰਗਲਾ, ਦਿਵਿਆ, ਨੈਨਾ, ਗਿਫਟੀ, ਸੁਰੇਖਾ, ਅੰਜੂ ਚੌਹਾਨ, ਸਮੇਤ ਹੋਰ ਅਨੇਕਾਂ ਸ਼ਰਧਾਲੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਮਹੂਰੀ ਅਧਿਕਾਰ ਸਭਾ ਬਰਨਾਲਾ ਦਾ ਇਜਲਾਸ 26 ਨੂੰ ਅਗਲੀ ਖ਼ਬਰ ਗ੍ਰਾਮ ਪੰਚਾਇਤ ਛੀਨੀਵਾਲ ਕਲਾਂ ਦੇ ਪੰਚਾਂ ਦਾ ਵਫ਼ਦ ਐੱਸ.ਡੀ.ਐੱਮ. ਤਪਾ ਨੂੰ ਮਿਲਿਆ
Ad Position 24
No active advertisement