10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

191 ਦੇਸ਼ਾਂ ਦਾ ਸਫ਼ਰ ਕਰਨ ਵਾਲਾ ਭਾਰਤੀ ਸਾਈਕਲਿਸਟ ਸੋਮਨ ਦੇਬਨਾਥ ਪੁੱਜਿਆ ਬਰਨਾਲਾ

Ad Position 21
No active advertisement
ਅਜੀਤ ਡੈਸਕ 26-07-2026

ਬਰਨਾਲਾ, 25 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਸਾਈਕਲ ਸਿਰਫ਼ ਇਕ ਸਵਾਰੀ ਨਹੀਂ, ਸਗੋਂ ਇਕ ਮਿਸ਼ਨ ਹੈ, ਪੂਰੇ ਸੰਸਾਰ ਨਾਲ ਜੁੜਨ ਅਤੇ ਸੱਭਿਆਚਾਰਕ ਵਿਚਾਰ-ਵਟਾਂਦਰੇ ਦਾ ਸਬੱਬ ਅਤੇ ਜਰੀਆ ਹੈ। ਇਹ ਕਹਿਣਾ ਹੈ 44 ਸਾਲ ਦੇ ਕੋਲਕਾਤਾ ਵਾਸੀ ਸੋਮਨ ਦੇਬਨਾਥ ਦਾ ਜੋ ਕਿ 191 ਦੇਸ਼ਾਂ ਦਾ ਸਫ਼ਰ ਕਰ ਚੁੱਕਿਆ ਹੈ ਅਤੇ ਹੁਣ ਕਰੀਬ 20 ਸਾਲਾਂ ਮਗਰੋਂ ਮੁੜ ਭਾਰਤ ਦੇ ਸਾਰੇ ਰਾਜਾਂ ਦੇ ਸਫ਼ਰ ਉੱਤੇ ਹੈ। ਉਹ ਪੰਜਾਬ ਦੇ ਸਫ਼ਰ ਦੌਰਾਨ ਜ਼ਿਲ੍ਹਾ ਬਰਨਾਲਾ ਪੁੱਜਿਆ ਅਤੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਡਿਪਟੀ ਕਮਿਸ਼ਨਰ ਨੇ ਸੋਮਨ ਦੇਬਨਾਥ ਦੇ ਪ੍ਰੇਰਨਾਦਾਇਕ ਅਤੇ ਵਿਲੱਖਣ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਮੁਹਿੰਮਾਂ ਸਮਾਜ ਵਿਚ ਸਕਾਰਾਤਮਿਕ ਸੋਚ ਨੂੰ ਪ੍ਰਫੁੱਲਿਤ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਦੇਸ਼ ਨਿਰਮਾਣ ਅਤੇ ਸਮਾਜ ਸੇਵਾ ਲਈ ਪ੍ਰੇਰਿਤ ਕਰਦੀਆਂ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸੋਮਨ ਦੇਬਨਾਥ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ 10,000 ਦੇ ਚੈੱਕ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਵੀ ਕੀਤਾ। ਸੋਮਨ ਦੇਬਨਾਥ ਨੇ ਦੱਸਿਆ ਕਿ ਉਹ ਆਪਣੇ ਸਫ਼ਰ ਰਾਹੀਂ ‘ਰੀਯੂਨੀਅਨ ਭਾਰਤ–ਵਨ ਟਰੀ, ਵਨ ਲਾਈਫ਼, ਇੰਡੀਅਨ ਯੂਥ ਐਂਡ ਸਪੋਰਟਸ’ ਦਾ ਸੁਨੇਹਾ ਦੇ ਰਹੇ ਹਨ। ਇਸ ਸੁਨੇਹੇ ਨਾਲ ਉਹ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਠੀਕਰੀਵਾਲਾ, ਸਕੂਲ ਆਫ਼ ਐਮੀਨੈਂਸ ਬਰਨਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਧਨੌਲਾ) ਦੇ ਬੱਚਿਆਂ ਦੇ ਰੂ-ਬ-ਰੂ ਹੋਏ ਅਤੇ ਵਿਦਿਆਰਥੀਆਂ ਨੂੰ ਪੌਦੇ ਲਗਾਉਣ ਅਤੇ ਖੇਡਾਂ ਨਾਲ ਜੁੜਨ ਦਾ ਸੱਦਾ ਦਿੱਤਾ। ਸੋਮਨ ਦੇਬਨਾਥ ਨੇ ਦੱਸਿਆ ਕਿ ਓਹਨਾਂ ਨੇ ਕਰੀਬ 20 ਸਾਲ ਪਹਿਲਾਂ ਭਾਰਤ ਦਾ ਰਾਜਾਂ ਦੇ ਸਫ਼ਰ ਤੋਂ ਸ਼ੁਰੂਆਤ ਕੀਤੀ ਸੀ ਅਤੇ ਐਚਆਈਵੀ ਏਡਜ਼ ਤੋਂ ਬਚਾਅ ਦਾ ਸੁਨੇਹਾ ਦਿੱਤਾ ਸੀ। ਇਸ ਮਗਰੋਂ ਉਨ੍ਹਾਂ 7 ਮਹਾਦੀਪਾਂ ਅਤੇ 191 ਦੇਸ਼ਾਂ ਦਾ ਸਫ਼ਰ ਕੀਤਾ ਅਤੇ ਹੁਣ ਮੁੜ ਭਾਰਤ ਦੌਰੇ ਉੱਤੇ ਹਨ। ਉਹ ਜੰਮੂ ਕਸ਼ਮੀਰ ਤੋਂ ਹੁੰਦੇ ਹੋਏ ਪੰਜਾਬ ਦਾਖਲ ਹੋਏ ਤੇ ਸੂਬੇ ਦੇ ਵੱਖ ਵੱਖ ਜ਼ਿਲਿ੍ਹਆਂ ਦਾ ਸਫ਼ਰ ਕਰ ਰਹੇ ਹਨ। ਉਨ੍ਹਾਂ ਦਾ ਪੰਜਾਬ ਵਿਚ ਈਕੋ ਹਾਊਸ ਬਣਾਉਣ ਦਾ ਸੁਪਨਾ ਹੈ ਜਿੱਥੇ ਉਨ੍ਹਾਂ ਵਰਗੇ ਸਫ਼ਰਾਂ ਦੇ ਪਾਂਧੀ ਰਹਿ ਸਕਣ।

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਦਾ ਹਾਲ ਜਾਣਨ ਬਰਨਾਲਾ ਪਹੁੰਚੇ ਭਾਰਤੀਯ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ ਦਰਸ਼ਨ ਕਾਂਗੜਾ ਅਗਲੀ ਖ਼ਬਰ ਮਦਰ ਟੀਚਰ ਸਕੂਲ ਦੇ ਸਾਬਕਾ ਵਿਦਿਆਰਥੀ ਤੋਸ਼ਿਤ ਕਪਿਲਾ ਨੇ ਕਲੈਟ-2026 ਦੀ ਪ੍ਰੀਖਿਆ ’ਚ ਆਲ ਇੰਡੀਆ 599ਵਾਂ ਰੈਂਕ ਕੀਤਾ ਹਾ...
Ad Position 24