10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਸਫ਼ਾਈ ਸੇਵਕਾਂ ਦਾ ਹਾਲ ਜਾਣਨ ਬਰਨਾਲਾ ਪਹੁੰਚੇ ਭਾਰਤੀਯ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ ਦਰਸ਼ਨ ਕਾਂਗੜਾ

Ad Position 21
No active advertisement
ਅਜੀਤ ਡੈਸਕ 26-07-2026
ਬਰਨਾਲਾ, 25 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਬੀਤੇ ਦਿਨੀਂ ਆਪਣੀ ਜਾਇਜ਼ ਹੱਕੀ ਮੰਗਾਂ ਲਈ ਬਰਨਾਲਾ ਵਿਖੇ ਸੰਘਰਸ਼ ਕਰ ਰਹੇ ਨਿਹੱਥੇ ਸਫ਼ਾਈ ਸੇਵਕਾਂ ’ਤੇ ਡੀ.ਐਸ.ਪੀ ਅਤੇ ਐਸ.ਐਚ.ਓ ਵਲੋਂ ਕੀਤੇ ਗਏ ਅੰਨੇ੍ਹਵਾਹ ਲਾਠੀਚਾਰਜ ਨਾਲ ਪੂਰੇ ਭਾਰਤ ਹੀ ਨਹੀਂ ਸਗੋਂ ਦੇਸ਼ ਵਿਦੇਸ਼ ਤੋਂ ਵਾਲਮਿਕੀ ਸਮਾਜ ਦੀ ਜਥੇਬੰਦੀਆਂ ਵਿਚ ਵੱਡੇ ਪੱਧਰ ’ਤੇ ਰੋਸ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀਯ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ ਅਤੇ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਰਸ਼ਨ ਸਿੰਘ ਕਾਂਗੜਾ ਨੇ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਸਫ਼ਾਈ ਸੇਵਕ ਮਹਿਲਾਵਾਂ ਦਾ ਹਾਲ ਜਾਣਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਿਰਫ਼ ਡੀ.ਐਸ.ਪੀ. ਨੂੰ ਸਸਪੈਂਡ ਕਰਨ ਨਾਲ ਮਾਮਲਾ ਹੱਲ ਨਹੀਂ ਹੋਵੇਗਾ। ਭਾਰਤੀਯ ਅੰਬੇਡਕਰ ਮਿਸ਼ਨ ਸਮੇਤ ਸਮੁੱਚੀ ਵਾਲਮਿਕੀ ਕੌਮ ਦੇ ਆਗੂਆਂ ਦੀ ਇੱਕੋ ਇੱਕ ਮੰਗ ਹੈ ਕਿ ਡੀ.ਐਸ.ਪੀ. ਸਤਵੀਰ ਸਿੰਘ ਅਤੇ ਐਸ.ਐਚ.ਓ ਲਖਵਿੰਦਰ ਸਿੰਘ ਨੂੰ 28 ਜੁਲਾਈ ਤੱਕ ਨੌਕਰੀ ਤੋਂ ਬਰਖ਼ਾਸਤ ਕਰਨ ਅਤੇ ਐਸ.ਐਸ.ਪੀ ਬਰਨਾਲਾ ਦਾ ਤੁਰੰਤ ਤਬਾਦਲਾ ਕੀਤਾ ਜਾਵੇ ਤਾਂ ਜੋ ਭਵਿੱਖ ਅੰਦਰ ਕੋਈ ਵੀ ਪੁਲਿਸ ਅਧਿਕਾਰੀ ਅਜਿਹਾ ਕਰਨ ਤੋਂ ਪਹਿਲਾਂ 100 ਬਾਰ ਸੋਚੇ।
Ad Position 22
No active advertisement
ਪਿਛਲੀ ਖ਼ਬਰ ਐਕਸਪਲੋਰ ਅਕੈਡਮੀ ਵਿਖੇ ਕੰਪਿਊਟਰ ਡਲਿਵਰਡ ਆਇਲੈਟਸ ਅਤੇ ਕੰਪਿਊਟਰ ਦੇ ਬੈਚ 30 ਤੋਂ ਅਗਲੀ ਖ਼ਬਰ 191 ਦੇਸ਼ਾਂ ਦਾ ਸਫ਼ਰ ਕਰਨ ਵਾਲਾ ਭਾਰਤੀ ਸਾਈਕਲਿਸਟ ਸੋਮਨ ਦੇਬਨਾਥ ਪੁੱਜਿਆ ਬਰਨਾਲਾ
Ad Position 24