10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਐਕਸਪਲੋਰ ਅਕੈਡਮੀ ਵਿਖੇ ਕੰਪਿਊਟਰ ਡਲਿਵਰਡ ਆਇਲੈਟਸ ਅਤੇ ਕੰਪਿਊਟਰ ਦੇ ਬੈਚ 30 ਤੋਂ

Ad Position 21
No active advertisement
ਅਜੀਤ ਡੈਸਕ 26-07-2026
ਬਰਨਾਲਾ, 25 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਐਕਸਪਲੋਰ ਆਈਲੈਟਸ ਅਕੈਡਮੀ ਬਰਨਾਲਾ ਵਿਖੇ ਮਿਤੀ 30 ਜੁਲਾਈ ਤੋਂ ਉੱਚ ਪੱਧਰੀ ਪੜ੍ਹਾਈ ਅਤੇ ਵਰਕ ਪਰਮਿਟ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਲਈ ਕੰਪਿਊਟਰ ਡਲਿਵਰਡ ਆਈਲੈਟਸ (ਅਕੈਡਮਿਕ ਅਤੇ ਜੀ.ਟੀ.) ਦੇ ਬੈਚ ਤੇ ਕੰਪਿਊਟਰ ਕਲਾਸਾਂ ਵਿਚ ਬੇਸਿਕ ਅਤੇ ਅਡਵਾਂਸ ਸਾਰੇ ਤਰ੍ਹਾਂ ਦੇ ਕੰਪਿਊਟਰ ਕੋਰਸਾਂ ਦੀ ਕੋਚਿੰਗ ਦੇ ਬੈਚ ਸ਼ੁਰੂ ਕੀਤੇ ਜਾ ਰਹੇ ਹਨ, ਜਿਸ ਵਿਚ ਸਿਰਫ਼ 25 ਵਿਦਿਆਰਥੀਆਂ ਨੂੰ ਟਰੇਨਿੰਗ ਦਿੱਤੀ ਜਾਵੇਗੀ। ਇਸ ਸਬੰਧੀ ਐਕਸਪਲੋਰ ਅਕੈਡਮੀ ਦੇ ਮੈਨੇਜਿੰਗ ਡਾਇਰੈਕਟਰ ਲਵਜਿੰਦਰ ਧਾਲੀਵਾਲ ਜੋ ਕਿ ਬ੍ਰਿਟਿਸ਼ ਕੌਂਸਿਲ ਅਤੇ ਆਈ. ਡੀ. ਪੀ. ਵਲੋਂ ਸਰਟੀਫਾਈਡ ਅਤੇ ਓਵਰਆਲ 8.5 ਬੈਂਡ ਪ੍ਰਾਪਤ ਆਈਲੈਟਸ ਟਰੇਨਰ ਹਨ ਨੇ ਦੱਸਿਆ ਕਿ ਅਗਸਤ ਤੋਂ ਬਾਅਦ ਆਈ.ਡੀ.ਪੀ. ਵਲੋਂ ਪੈੱਨ ਅਤੇ ਪੇਪਰ ਬੇਸਡ ਆਇਲੈਟਸ ਬੰਦ ਕਰ ਕੇ ਇਸ ਦੀ ਜਗ੍ਹਾ ’ਤੇ ਕੰਪਿਊਟਰ ਡਲਿਵਰਡ ਆਈਲੈਟਸ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਸੰਸਥਾ ਵਲੋਂ ਵਿਦਿਆਰਥੀਆਂ ਦੇ ਇੰਗਲਿਸ਼ ਲੈਵਲ ਦੇ ਅਨੁਸਾਰ ਨਵੀਂ ਮਾਸਟਰ ਕਲਾਸ ਤਕਨੀਕ ਰਾਹੀਂ ਤਿਆਰੀ ਕਰਵਾਈ ਜਾਵੇਗੀ ਤਾਂ ਜੋ ਵਿਦਿਆਰਥੀ ਘੱਟ ਸਮੇਂ ਵਿਚ ਵਧੀਆ ਬੈਂਡ ਸਕੋਰ ਪ੍ਰਾਪਤ ਕਰ ਸਕਣ। ਇਸ ਦੇ ਨਾਲ ਹੀ ਕੰਪਿਊਟਰ ਕੋਚਿੰਗ ਲਈ ਵੀ ਤਜਰਬੇਕਾਰ ਅਧਿਆਪਕਾਂ ਦੁਆਰਾ ਕੋਰਸਾਂ ਦੀ ਬੇਸਿਕ ਸਿਖਲਾਈ ਦੇ ਨਾਲ ਪ੍ਰੈਕਟੀਕਲ ਸਕਿੱਲ ਅਤੇ ਟਾਈਪਿੰਗ ਪ੍ਰੈਕਟਿਸ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਆਰੀਆਭੱਟਾ ਗਰੁੱਪ ਆਫ਼ ਇੰਸਟੀਚਿਊਟਸ ਬਰਨਾਲਾ ਵਿਖੇ ਵਿਸ਼ਵ ਪੱਧਰੀ ਸਪੋਰਟਸ ਕੰਪਲੈਕਸ ਦਾ ਨਿਰਮਾਣ ਸ਼ੁਰੂ ਅਗਲੀ ਖ਼ਬਰ ਸਫ਼ਾਈ ਸੇਵਕਾਂ ਦਾ ਹਾਲ ਜਾਣਨ ਬਰਨਾਲਾ ਪਹੁੰਚੇ ਭਾਰਤੀਯ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ ਦਰਸ਼ਨ ਕਾਂਗੜਾ
Ad Position 24