06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਸੁਰੇਸ਼ ਕੁਮਾਰ ਕਾਲਾ ਤਾਜੋਕੇ ਤੀਜੀ ਵਾਰ ਬਣੇ ਆੜ੍ਹਤੀਆ ਐਸੋਸੀਏਸ਼ਨ ਦੇ ਸਰਬਸੰਮਤੀ ਨਾਲ ਪ੍ਰਧਾਨ

Ad Position 21
No active advertisement
ਅਜੀਤ ਡੈਸਕ 27-07-2026
ਤਪਾ ਮੰਡੀ, 26 ਜੁਲਾਈ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਸਥਾਨਕ ਕੱਚਾ ਆੜ੍ਹਤੀਆ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਸ੍ਰੀ ਗੀਤਾ ਭਵਨ ਵਿਖੇ ਹੋਈ ਜਿਸ ਵਿਚ ਵੱਡੀ ਗਿਣਤੀ ਵਿਚ ਆੜ੍ਹਤੀਆਂ ਵਲੋਂ ਸ਼ਮੂਲੀਅਤ ਕੀਤੀ ਗਈ ਅਤੇ ਸਰਬਸੰਮਤੀ ਨਾਲ ਸਮੂਹ ਆੜ੍ਹਤੀਆਂ ਵਲੋਂ ਸੁਰੇਸ਼ ਕੁਮਾਰ ਕਾਲਾ ਤਾਜੋਕੇ ਨੂੰ ਤੀਜੀ ਵਾਰ ਪ੍ਰਧਾਨ ਚੁਣਿਆ ਗਿਆ। ਇਸ ਸਮੇਂ ਪ੍ਰਧਾਨ ਸੁਰੇਸ਼ ਕੁਮਾਰ ਤਾਜੋਕੇ ਨੇ ਕਿਹਾ ਕਿ ਕਿਸੇ ਵੀ ਆੜ੍ਹਤੀਏ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਆੜ੍ਹਤੀਆਂ ਦੇ ਹੱਕਾਂ ਦੀ ਰਾਖੀ ਕਰਨੀ ਮੇਰਾ ਮੁੱਢਲਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਆੜ੍ਹਤੀਏ ਨੂੰ ਕੋਈ ਸਰਕਾਰੀ ਅਦਾਰੇ ਦਾ ਅਧਿਕਾਰੀ ਤੰਗ ਪ੍ਰੇਸ਼ਾਨ ਕਰਦਾ ਹੈ ਉਸ ਨਾਲ ਚਟਾਨ ਵਾਂਗੂੰ ਖੜਿਆ ਜਾਵੇਗਾ। ਇਸ ਮੌਕੇ ਆੜ੍ਹਤੀਆ ਸੁਸ਼ੀਲ ਕੁਮਾਰ ਭੂਤ ਨੇ ਕਿਹਾ ਕਿ ਤੀਜੀ ਵਾਰ ਪ੍ਰਧਾਨ ਬਣੇ ਸੁਰੇਸ਼ ਕੁਮਾਰ ਕਾਲਾ ਦਾ ਪਿਛਲਾ ਕਾਰਜਕਾਲ ਆੜ੍ਹਤੀਆਂ ਲਈ ਬਹੁਤ ਹੀ ਸ਼ਲਾਘਾਯੋਗ ਰਿਹਾ। ਉਨ੍ਹਾਂ ਉਮੀਦ ਕੀਤੀ ਕਿ ਨਵ-ਨਿਯੁਕਤ ਪ੍ਰਧਾਨ ਸੁਰੇਸ਼ ਕਾਲਾ ਆੜ੍ਹਤੀਆਂ ਦੇ ਹਰ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਨਗੇ। ਇਸ ਮੌਕੇ ਮਦਨ ਲਾਲ ਮੰਨੀ ਸੇਠ, ਸੁਸ਼ੀਲ ਕੁਮਾਰ ਸ਼ੀਲਾ ਭੂਤ, ਤਰਸੇਮ ਲਾਲ ਮਹਿਤਾ, ਸੰਜੀਵ ਟਾਂਡਾ, ਤਰਸੇਮ ਢਿੱਲਵਾਂ, ਜੋਨੀ ਸਿੰਗਲਾ, ਬੁੱਧ ਰਾਮ ਕਾਲਾ, ਜੀਵਨ ਢਿੱਲਵਾਂ, ਬੱਬੂ ਕੁਮਾਰ, ਮੱਖਣ ਸੁਨਾਮੀਆ, ਬੂਟਾ ਵੇਦ, ਰਾਧਾ ਧੂਰਕੋਟੀਆ, ਨੋਨੀ ਉੱਗੋਕੇ ਤੋਂ ਇਲਾਵਾ ਆੜ੍ਹਤੀਏ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਕਿਸਾਨੀ ਅਤੇ ਆਰਥਿਕਤਾ ਲਈ ਲੈਂਡ ਪੂਲਿੰਗ ਨੀਤੀ ਅਤੇ ਭਾਰਤ-ਅਮਰੀਕਾ ਵਪਾਰ ਸਮਝੌਤਾ ਵੱਡਾ ਖਤਰਾ-ਭਿੰਦਾ ਘਟੌੜਾ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਸ਼ਹਿਣਾ ਦੀ ਹੋਈ ਮੀਟਿੰਗ
Ad Position 24
No active advertisement