ਧਨੌਲਾ, 26 ਜੁਲਾਈ (ਜਤਿੰਦਰ ਸਿੰਘ ਧਨੌਲਾ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ: ਕੇਵਲ ਸਿੰਘ ਢਿੱਲੋਂ 27 ਜੁਲਾਈ ਦੀ ਬਜਾਏ 28 ਜੁਲਾਈ ਨੂੰ ਮੈਰੀਲੈਂਡ ਧਨੌਲਾ ਪੁੱਜ ਰਹੇ ਹਨ। ਜਾਣਕਾਰੀ ਦਿੰਦਿਆਂ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਅਤੇ ਉੱਘੇ ਕਾਰੋਬਾਰੀ ਜੀਵਨ ਬਾਂਸਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਹੰਗਾਮੀ ਮੀਟਿੰਗ ਬੁਲਾ ਲਏ ਜਾਣ ਕਾਰਨ ਸ: ਢਿੱਲੋਂ ਨੂੰ ਪ੍ਰੋਗਰਾਮ ਤਬਦੀਲ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਸ: ਕੇਵਲ ਸਿੰਘ ਢਿੱਲੋਂ ਹੁਣ 28 ਜੁਲਾਈ ਨੂੰ ਮੈਰੀਲੈਂਡ ਪੈਲੇਸ ਧਨੌਲਾ ਵਿਖੇ ਸਵੇਰੇ 10:30 ਵਜੇ ਹਲਕਾ ਭਰ ਦੇ ਲੋਕਾਂ ਦੇ ਰੂਬਰੂ ਹੋਣਗੇ।