09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦੇ 29ਵੇਂ ਯਾਦਗਾਰੀ ਸਮਾਗਮ ਸੰਬੰਧੀ ਭਰਵੀਂ ਇਕੱਤਰਤਾ

Ad Position 21
No active advertisement
ਅਜੀਤ ਡੈਸਕ 28-07-2026
ਮਹਿਲ ਕਲਾਂ, 27 ਜੁਲਾਈ (ਅਵਤਾਰ ਸਿੰਘ ਅਣਖੀ)-ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦਾ 29ਵਾਂ ਯਾਦਗਾਰੀ ਸਮਾਗਮ 12 ਅਗਸਤ ਮੰਡੀ ਮਹਿਲ ਕਲਾਂ ਵਿਖੇ ਇਨਕਲਾਬੀ ਜੋਸ਼ ਨਾਲ ਮਨਾਉਣ ਦੀਆਂ ਤਿਆਰੀਆਂ ਦੀ ਠੋਸ ਵਿਉਂਤਬੰਦੀ ਲਈ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਦੀ ਵਧਵੀਂ ਮੀਟਿੰਗ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ਮਰਦ, ਔਰਤਾਂ ਨੇ ਸ਼ਮੂਲੀਅਤ ਕੀਤੀ। ਆਗੂਆਂ ਮਨਜੀਤ ਸਿੰਘ ਧਨੇਰ, ਅਮਰਜੀਤ ਕੌਰ, ਰਾਜਪਾਲ ਕੌਰ, ਪ੍ਰੇਮ ਪਾਲ ਕੌਰ, ਗੁਰਮੀਤ ਸੁਖਪੁਰਾ, ਹਰਜਿੰਦਰ ਕੌਰ ਨੇ ਕਿਹਾ ਕਿ ਲੱਖਾਂ ਲੋਕਾਂ ਦੀ ਸਰਗਰਮ ਸ਼ਮੂਲੀਅਤ ਕਾਰਨ ਜ਼ਬਰ ਜ਼ੁਲਮ ਖ਼ਿਲਾਫ਼ ਲੋਕ ਟਾਕਰੇ ਦਾ ਐਲਾਨਨਾਮਾ ਮਹਿਲ ਕਲਾਂ ਲੋਕ ਘੋਲ’ 29ਵੇਂ ਸਾਲ ਵਿਚ ਦਾਖ਼ਲ ਹੋ ਗਿਆ ਹੈ। ਇਹ ਲੋਕ ਘੋਲ ਅਨੇਕਾਂ ਮੋੜਾਂ ਨੂੰ ਸਰ ਕਰਦਾ ਹੋਇਆ ਵਿਗਿਆਨਕ ਵਿਚਾਰਧਾਰਾ ਅਤੇ ਦਰੁਸਤ ਅਗਵਾਈ ਸਦਕਾ ਨਵੀਆਂ ਪੁਲਾਂਘਾਂ ਪੁੱਟ ਰਿਹਾ ਹੈ। ਇਹ ਮਹਿਲ ਕਲਾਂ ਲੋਕ ਘੋਲ ਦਾ ਹਕੀਕੀ ਵਿਗਿਆਨ ਹੈ। ਆਗੂ ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਗੁਰਮੇਲ ਸਿੰਘ ਠੁੱਲੀਵਾਲ, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਡਾ: ਅਮਰਜੀਤ ਸਿੰਘ ਕਾਲਸਾਂ, ਜਗਮੀਤ ਸਿੰਘ ਨੇ ਕਿਹਾ ਕਿ ਸਾਡੇ ਮੁਲਕ ’ਚ ਨਿੱਕੀਆਂ ਬੱਚੀਆਂ ਨੂੰ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਬਣਾ ਕੇ ਕਤਲ ਕੀਤਾ ਜਾ ਰਿਹਾ ਹੈ, ਤਾਂ ਇਸੇ ਸਮੇਂ ਕੌਮਾਂਤਰੀ ਪੱਧਰ ’ਤੇ ਅਮਰੀਕੀ-ਇਜ਼ਰਾਈਲੀ ਧਾੜਵੀਆਂ ਵਲੋਂ ਇਰਾਨ ਖ਼ਿਲਾਫ਼ ਵਿੱਢੀ ਨਹੱਕੀ ਜੰਗ ਵਿਚ ਮੀਨਾਬ ਸਕੂਲ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਹ ਤਸਵੀਰ ਦਾ ਇੱਕ ਪਾਸਾ ਹੈ। ਦੂਜੇ ਪਾਸੇ ਬੱਬਰ ਅਕਾਲੀ ਲਹਿਰ ਦੀ ਅਮੀਰ ਵਿਰਾਸਤ ਸਾਡੇ ਲਈ ਰਾਹ ਦਰਸਾਵਾ ਹੈ। ਇਸ ਵਿਚਾਰ ਚਰਚਾ ਵਿਚ ਭਾਗ ਲੈਂਦਿਆਂ ਕੁਲਵੀਰ ਸਿੰਘ ਔਲਖ, ਸਿਕੰਦਰ ਸਿੰਘ ਮਹਿਲ ਖ਼ੁਰਦ, ਕੁਲਵੰਤ ਸਿੰਘ ਭਦੌੜ, ਲਖਵੀਰ ਸਿੰਘ, ਸੁਖਪ੍ਰੀਤ ਸਿੰਘ, ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ ਅਮਰੀਕੀ-ਇਜ਼ਰਾਈਲੀ ਹਮਲੇ ਦੌਰਾਨ ਮੀਨਾਬ (ਇਰਾਨ) ਵਿਚ ਮਾਰੀਆਂ ਗਈਆਂ ਬੱਚੀਆਂ ਅਤੇ ਅਧਿਆਪਕਾਵਾਂ ਨੂੰ ਸਮਰਪਿਤ ਕਰਦਿਆਂ, ਬੱਬਰ ਅਕਾਲੀ ਲਹਿਰ ਦਾ ਸ਼ਤਾਬਦੀ ਵਰ੍ਹਾ ਹੋਣ ਕਰਕੇ ਇਸ ਦੇ ਜੁਝਾਰੂ ਵਿਰਸੇ ਨੂੰ ਬੁਲੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਆਗੂਆਂ ਪਰਮਜੀਤ ਕੌਰ ਸ਼ਹਿਣਾ, ਗੁਰਦੇਵ ਸਿੰਘ ਮਾਂਗੇਵਾਲ, ਗੁਰਮੇਲ ਸਿੰਘ ਠੁੱਲੀਵਾਲ, ਪ੍ਰੇਮ ਪਾਲ ਕੌਰ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਯਾਦਵਿੰਦਰ ਠੀਕਰੀਵਾਲ, ਸੋਹਣ ਸਿੰਘ ਮਹਿਲ ਕਲਾਂ, ਨਿਰਪਾਲ ਸਿੰਘ ਜਲਾਲਦੀਵਾਲ, ਅਜਮੇਰ ਸਿੰਘ ਕਾਲਸਾਂ, ਬਲਵੰਤ ਸਿੰਘ ਬਰਨਾਲਾ, ਜਗਦੀਸ਼ ਸਿੰਘ ਨਾਈਵਾਲਾ, ਸੁਰਜੀਤ ਕੌਰ ਕਿਸ਼ਨਗੜ੍ਹ, ਮੱਖਣ ਸਿੰਘ ਭੈਣੀ ਬਾਘਾ, ਭੋਲਾ ਸਿੰਘ ਛੰਨਾ, ਪ੍ਰਦੀਪ ਮੁਸਾਹਿਬ, ਬਾਬੂ ਸਿੰਘ ਖੁੱਡੀ ਕਲਾਂ, ਹਰਚਰਨ ਸਿੰਘ ਚਹਿਲ, ਸੁਖਵਿੰਦਰ ਕੌਰ, ਸਰਬਜੀਤ ਸਿੰਘ ਧੂਰਕੋਟ, ਰਜਿੰਦਰ ਸਿੰਘ ਖ਼ਿਆਲੀ, ਮਜ਼ੀਦ ਖਾਂ, ਸੰਦੀਪ ਸਿੰਘ ਦੱਧਾਹੂਰ, ਨਿਰਭੈ ਸਿੰਘ ਨਿਹਾਲੂਵਾਲ, ਵਰਿੰਦਰ ਦੀਵਾਨਾ, ਮਨਪ੍ਰੀਤ ਕੌਰ, ਨਿਰਮਲ ਚੁਹਾਣਕੇ, ਪਰਮਜੀਤ ਸਿੰਘ ਦਰਦੀ ਨੇ ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲ ਕਲਾਂ ਦੀ ਮੀਟਿੰਗ ਵਿਚ ਵਧ ਚੜ੍ਹ ਕੇ ਸ਼ਾਮਿਲ ਹੋਣ ’ਤੇ ਧੰਨਵਾਦ ਕੀਤਾ। ਜ਼ਿਲ੍ਹੇ ਦੇ ਸਮੁੱਚੇ ਪਿੰਡਾਂ ਵਿਚ 1 ਅਗਸਤ ਤੋਂ 11 ਅਗਸਤ ਤੱਕ ਹਰ ਰੋਜ਼ 2-3 ਪਿੰਡਾਂ ਵਿਚ ਮੀਟਿੰਗਾਂ ਕਰਨ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਦੌਰਾਨ ਮੋਦੀ ਹਕੂਮਤ ਵਲੋਂ ‘ਸਤਲੁਜ’ ਫ਼ਿਲਮ ਤੇ ਲਾਈ ਪਾਬੰਦੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਪ੍ਰਚਾਰ ਮੁਹਿੰਮ ਲਈ 29ਵੇਂ ਯਾਦਗਾਰੀ ਸਮਾਗਮ ਦਾ ਰੰਗਦਾਰ ਵੱਡ ਆਕਾਰੀ ਪੋਸਟਰ ਅਤੇ ਸਟਿੱਕਰ ਜਾਰੀ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੇ ਸਿੱਖਿਆ ਤੇ ਸਿਹਤ ਮੰਤਰੀ ਅਸਤੀਫ਼ਾ ਦੇਣ-ਐਡਵੋਕੇਟ ਰਾਹੀ ਅਗਲੀ ਖ਼ਬਰ ਸਰਬੋਤਮ ਅਕੈਡਮੀ ਸਕੂਲ ਖੁੱਡੀ ਕਲਾਂ ਵਿਖੇ ਆਰਟ ਐਕਟੀਵਿਟੀ ਕਰਵਾਈ
Ad Position 24