09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਗਊ ਭਗਤਾਂ ਨੇ ਗਊ ਸੇਵਾ, ਸੁਰੱਖਿਆ ਤੇ ਸਨਮਾਨ ਹਿਤ ਏ.ਡੀ.ਸੀ. ਨੂੰ ਸੌਂਪਿਆ ਮੰਗ-ਪੱਤਰ

Ad Position 21
No active advertisement
ਅਜੀਤ ਡੈਸਕ 28-07-2026
ਤਪਾ ਮੰਡੀ, 27 ਜੁਲਾਈ (ਪ੍ਰਵੀਨ ਗਰਗ)-ਸਮੁੱਚੇ ਭਾਰਤ ਅੰਦਰ ਮਹਾਨ ਸੰਤਾਂ ਤੇ ਗਊ ਭਗਤਾਂ ਵਲੋਂ ਗਊ ਮਾਤਾ ਨੂੰ ਰਾਸ਼ਟਰ-ਮਾਤਾ ਦਾ ਦਰਜਾ ਦਿਵਾਉਣ ਸਬੰਧੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਤਹਿਤ ਗਊ ਭਗਤਾਂ ਨੇ ਅੱਜ ਗਊ ਸੇਵਾ ਸੁਰੱਖਿਆ ਅਤੇ ਸਨਮਾਨ ਹਿਤ ਸਾਰੇ ਰਾਜਾਂ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਮੈਮੋਰੰਡਮ ਸੌਂਪੇ। ਇਸੇ ਪ੍ਰੋਗਰਾਮ ਦੀ ਕੜੀ ਨੂੰ ਮੁੱਖ ਰੱਖਦਿਆਂ ਅੱਜ ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਗਊ ਸੇਵਕ ਟਿੰਕੂ ਮਿੱਤਲ, ਵਿਪਨ ਗੁਪਤਾ ਵਲੋਂ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਮੁੱਖ ਮੰਤਰੀ ਪੰਜਾਬ ਅਤੇ ਗਵਰਨਰ ਪੰਜਾਬ ਦੇ ਨਾਂਅ ਏ.ਡੀ.ਸੀ. ਬਰਨਾਲਾ ਵਿਵੇਕ ਮੋਦੀ ਨੂੰ ਮੈਮੋਰੰਡਮ ਸੌਂਪੇ। ਉਪਰੰਤ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ ਨੇ ਕਿਹਾ ਕਿ ਮੈਮੋਰੰਡਮ ਦਾ ਮੁੱਖ ਕਾਰਨ ਗਊ ਮਾਤਾ ਨੂੰ ਰਾਸ਼ਟਰੀ ਦਰਜਾ ਮਿਲਣਾ ਚਾਹੀਦਾ ਹੈ ਕਿਉਂਕਿ ਗਊ ਸੁਰੱਖਿਆ ਲਈ ਕੇਂਦਰ ਸਰਕਾਰ ਵਲੋਂ ਸਖ਼ਤ ਕਾਨੂੰਨ ਬਣਾਇਆ ਜਾਣਾ ਸਮੇਂ ਦੀ ਮੁੱਖ ਲੋੜ ਹੈ। ਗਊ ਮਾਤਾ ਭਾਰਤੀ ਸੰਸਕ੍ਰਿਤੀ, ਆਸਥਾ ਅਤੇ ਖੇਤੀਬਾੜੀ ਨਾਲ ਡੂੰਘਾ ਸਬੰਧ ਰੱਖਦੀ ਹੈ। ਇਸ ਲਈ ਗਊ ਮਾਤਾ ਨੂੰ ਰਾਸ਼ਟਰੀ ਦਰਜਾ ਦੇ ਕੇ ਉਸ ਦੀ ਸੇਵਾ, ਸੰਭਾਲ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਬੇਸਹਾਰਾ ਗਊਆਂ ਦੀ ਸੰਭਾਲ, ਗਊਸ਼ਾਲਾਵਾਂ ਨੂੰ ਲੋੜੀਂਦੀ ਸਹਾਇਤਾ ਅਤੇ ਗਊ ਤਸਕਰੀ ’ਤੇ ਸਖ਼ਤ ਰੋਕ ਲਗਾਉਣ ਦੀ ਵੀ ਮੰਗ ਕੀਤੀ। ਏ.ਡੀ.ਸੀ. ਵਿਵੇਕ ਮੋਦੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਵਲੋਂ ਸੌਂਪੇ ਗਏ ਮੈਮੋਰੰਡਮ ਨੂੰ ਸਬੰਧਿਤ ਸਰਕਾਰ ਅਤੇ ਅਧਿਕਾਰੀਆਂ ਤੱਕ ਭੇਜ ਕੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਰਾਜਪਾਲ ਸ਼ਰਮਾ, ਪ੍ਰੇਮ ਚੰਦ ਰਾਏਸਰੀਆ, ਨਰੇਸ਼ ਕੁਮਾਰ, ਬੌਬੀ, ਨੀਲਮਣੀ ਸਮਾਧੀਆ ਆਦਿ ਗਊ ਸੇਵਕ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਚੀਮਾ-ਜੋਧਪੁਰ ਸਕੂਲ ਵਿਖੇ ਲੋੜਵੰਦ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ ਅਗਲੀ ਖ਼ਬਰ ਸ੍ਰੀ ਨਵ-ਦੁਰਗਾ ਜਾਗਰਣ ਕਮੇਟੀ ਵਲੋਂ 9ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ ਕਰਵਾਇਆ
Ad Position 24