05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਕੇਦਾਰਨਾਥ ਭਗਵਾਨ ਸ਼ਿਵ ਦਾ ਇਹ ਮੰਦਰ ਬਾਰ੍ਹਾਂ ਜਯੋਤਿਰਲਿੰਗਾਂ ਵਿਚੋਂ ਇੱਕ ਹੈ-ਕਾਂਵੜੀਏ

ਤਪਾ ਮੰਡੀ, 4 ਅਗਸਤ (ਪ੍ਰਵੀਨ ਗਰਗ)-ਦੇਵਭੂਮੀ ਉੱਤਰਾਖੰਡ ਦੀਆਂ ਵਾਦੀਆਂ ’ਚ ਸਥਿਤ ਕੇਦਾਰਨਾਥ ਧਾਮ ’ਚ ਭਗਵਾਨ ਸ਼ਿਵ ਦੇ ਦਰਸ਼ਨ ਕਰ ਕੇ ਮਨੁੱਖ ਨੂੰ ਸਾਰੇ ਪਾਪਾਂ ਤੋਂ ਮੁਕਤੀ ਮਿਲਦੀ ਹੈ। ਭਗਵਾਨ ਸ਼ਿਵ ਦਾ ਇਹ ਮੰਦਰ ਬਾਰਾਂ ਜਯੋਤਿਰਲਿੰਗਾਂ ਵਿਚੋਂ ਇੱਕ ਹੈ ਅਤੇ ਇਹ ਚਾਰ ਧਾਮ ਯਾਤਰਾ ਵਿਚ ਗਿਣੇ ਜਾਂਦੇ ਹਨ।

Ad Position 21
No active advertisement
ਅਜੀਤ ਡੈਸਕ 05-08-2026
ਤਪਾ ਮੰਡੀ, 4 ਅਗਸਤ (ਪ੍ਰਵੀਨ ਗਰਗ)-ਦੇਵਭੂਮੀ ਉੱਤਰਾਖੰਡ ਦੀਆਂ ਵਾਦੀਆਂ ’ਚ ਸਥਿਤ ਕੇਦਾਰਨਾਥ ਧਾਮ ’ਚ ਭਗਵਾਨ ਸ਼ਿਵ ਦੇ ਦਰਸ਼ਨ ਕਰ ਕੇ ਮਨੁੱਖ ਨੂੰ ਸਾਰੇ ਪਾਪਾਂ ਤੋਂ ਮੁਕਤੀ ਮਿਲਦੀ ਹੈ। ਭਗਵਾਨ ਸ਼ਿਵ ਦਾ ਇਹ ਮੰਦਰ ਬਾਰਾਂ ਜਯੋਤਿਰਲਿੰਗਾਂ ਵਿਚੋਂ ਇੱਕ ਹੈ ਅਤੇ ਇਹ ਚਾਰ ਧਾਮ ਯਾਤਰਾ ਵਿਚ ਗਿਣੇ ਜਾਂਦੇ ਹਨ। ਕੇਦਾਰਨਾਥ ਧਾਮ ਵੀ ਪੰਚ ਕੇਦਾਰ ’ਚ ਗਿਣਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਬਦਰੀਨਾਥ ਧਾਮ ਦੇ ਦਰਸ਼ਨ ਕੀਤੇ ਬਿਨਾਂ ਕੇਦਾਰਨਾਥ ਧਾਮ ਦੀ ਯਾਤਰਾ ਬੇਕਾਰ ਹੋ ਜਾਂਦੀ ਹੈ। ਇਸ ਸਬੰਧੀ ਸਮੁੱਚੀ ਜਾਣਕਾਰੀ ਤਪਾ ਤੋਂ ਚਾਰ ਧਾਮ ਦੀ ਯਾਤਰਾ ’ਤੇ ਗਏ ਸਮੂਹ ਕਾਂਵੜੀਆਂ ਨੇ ਫ਼ੋਨ ’ਤੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਹਿੰਦੂ ਧਰਮ ਵਿਚ ਚਾਰ ਧਾਮ ਯਾਤਰਾ ਦਾ ਬਹੁਤ ਧਾਰਮਿਕ ਮਹੱਤਵ ਮੰਨਿਆ ਜਾਂਦਾ ਹੈ। ਸ਼ਾਸਤਰਾਂ ਅਨੁਸਾਰ ਚਾਰ ਧਾਮ ਦੇ ਦਰਸ਼ਨ ਕਰਨ ਨਾਲ ਮਨੁੱਖ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ। ਅਜਿਹੇ ਮਨੁੱਖ ਨੂੰ ਪ੍ਰਾਣੀ ਸੰਸਾਰ ਵਿਚ ਮੁੜ ਜਨਮ ਨਹੀਂ ਲੈਣਾ ਪੈਂਦਾ, ਉਹ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਸ਼ਿਵ ਪੁਰਾਣ ਦੇ ਅਨੁਸਾਰ, ਜੋ ਵੀ ਕੇਦਾਰਨਾਥ ਜਯੋਤਿਰਲਿੰਗ ਦੇ ਦਰਸ਼ਨ ਅਤੇ ਪੂਜਾ ਕਰਨ ਤੋਂ ਬਾਅਦ ਪਾਣੀ ਦਾ ਸੇਵਨ ਕਰਦਾ ਹੈ, ਉਹ ਧਰਤੀ ‘ਤੇ ਦੁਬਾਰਾ ਜਨਮ ਨਹੀਂ ਲੈਂਦਾ। ਇਸ ਦੌਰਾਨ ਸਮੂਹ ਸ਼ਿਵ ਭਗਤਾਂ ਨੇ ਇਲਾਕੇ ਦੀ ਸੁੱਖ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਮਨੋਕਾਮਨਾ ਕੀਤੀ। ਇਸ ਮੌਕੇ ਨਰੇਸ਼ ਕੁਮਾਰ ਨੇਸੂ, ਅਨੀਸ਼ ਮੌੜ, ਪ੍ਰਵੀਨ ਸ਼ਰਮਾ , ਮੋਹਿਤ ਭੂਤ, ਦੇਵਾਂਸ਼ ਸਿੰਗਲਾ, ਰਜਿੰਦਰ ਭੁੱਟੋ, ਸਾਹਿਲ ਆਦਿ ਸ਼ਿਵ ਭਗਤ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅੱਧਾ ਘੰਟਾ ਪਈ ਬਰਸਾਤ ਨੇ ਮੰਡੀ ਨਿਵਾਸੀਆਂ ਨੂੰ ਕੀਤਾ ਹਾਲੋਂ ਬੇਹਾਲ ਅਗਲੀ ਖ਼ਬਰ ਐੱਲ.ਏ.ਡੀ.ਸੀ. ਪਾਲਿਸੀ ਵਾਪਸ ਲੈਣ ਦੇ ਭਰੋਸੇ ਮਗਰੋਂ ਵਕੀਲਾਂ ਨੇ ਹੜਤਾਲ ਕੀਤੀ ਸਮਾਪਤ
Ad Position 24
No active advertisement