05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਅੱਧਾ ਘੰਟਾ ਪਈ ਬਰਸਾਤ ਨੇ ਮੰਡੀ ਨਿਵਾਸੀਆਂ ਨੂੰ ਕੀਤਾ ਹਾਲੋਂ ਬੇਹਾਲ

ਧਨੌਲਾ, 4 ਅਗਸਤ (ਜਤਿੰਦਰ ਸਿੰਘ ਧਨੌਲਾ)-ਰਾਤ ਅਤੇ ਸਵੇਰੇ ਪਈ ਅੱਧੇ-ਅੱਧੇ ਘੰਟੇ ਦੀ ਬਰਸਾਤ ਨੇ ਧਨੌਲਾ ਮੰਡੀ ਨੂੰ ਜਲ ਮਗਨ ਕਰ ਕੇ ਰੱਖ ਦਿੱਤਾ। ਰਾਤ ਮੀਂਹ ਪੈਣ ਤੋਂ ਲੈ ਕੇ ਸਾਰੀ ਮੰਡੀ ਅੰਦਰ ਡੇਢ ਤੋਂ ਢਾਈ ਫੁੱਟ ਤੱਕ ਪਾਣੀ ਜਮ੍ਹਾ ਹੋ ਗਿਆ।

Ad Position 21
No active advertisement
ਅਜੀਤ ਡੈਸਕ 05-08-2026
ਧਨੌਲਾ, 4 ਅਗਸਤ (ਜਤਿੰਦਰ ਸਿੰਘ ਧਨੌਲਾ)-ਰਾਤ ਅਤੇ ਸਵੇਰੇ ਪਈ ਅੱਧੇ-ਅੱਧੇ ਘੰਟੇ ਦੀ ਬਰਸਾਤ ਨੇ ਧਨੌਲਾ ਮੰਡੀ ਨੂੰ ਜਲ ਮਗਨ ਕਰ ਕੇ ਰੱਖ ਦਿੱਤਾ। ਰਾਤ ਮੀਂਹ ਪੈਣ ਤੋਂ ਲੈ ਕੇ ਸਾਰੀ ਮੰਡੀ ਅੰਦਰ ਡੇਢ ਤੋਂ ਢਾਈ ਫੁੱਟ ਤੱਕ ਪਾਣੀ ਜਮ੍ਹਾ ਹੋ ਗਿਆ। ਸੜ੍ਹਾਂਦ ਮਾਰਦਾ ਪਾਣੀ ਅਨੇਕਾਂ ਬਿਮਾਰੀਆਂ ਨੂੰ ਸੱਦਾ ਦਿੰਦਾ ਦਿਖਾਈ ਦਿੱਤਾ। ਨਵੀਂ ਚੁਣੀ ਕੌਂਸਲ ਦੇ ਪ੍ਰਧਾਨ ਵਲੋਂ ਭਾਵੇਂ ਨਿਕਾਸੀ ਲਈ ਕੁੱਝ ਵੱਖਰੇ ਪ੍ਰਬੰਧ ਕਰ ਕੇ ਛੇਤੀ ਨਿਕਾਸੀ ਕਰਨ ਦਾ ਯਤਨ ਕੀਤਾ ਗਿਆ। ਪ੍ਰੰਤੂ ਮੰਡੀ ਦੇ ਵਧੇ ਖੇਤਰਫਲ ਅੱਗੇ, ਕੀਤੇ ਪ੍ਰਬੰਧ ਨਿਗੂਣੇ ਸਾਬਤ ਹੋਏ। ਜ਼ਿਕਰਯੋਗ ਹੈ ਕਿ ਇੱਥੇ ਦੋ ਨਿਕਾਸੀ ਖੂਹ ਬਣੇ ਹੋਏ ਹਨ। ਇਕ ਨੂੰ ਸੀਵਰੇਜ ਨਿਕਾਸੀ ਖੂਹ ਅਤੇ ਦੂਜੇ ਨੂੰ ਬਰਸਾਤੀ ਸੀਵਰੇਜ ਖੂਹ ਨਾਲ ਜਾਣਿਆ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪ੍ਰਿੰਸੀਪਲ ਸਕੱਤਰ ਦਰਬਾਰਾ ਸਿੰਘ ਗੁਰੂ ਨੇ ਬਰਸਾਤੀ ਖੂਹ ਦਾ ਰਸਮੀ ਉਦਘਾਟਨ ਕੀਤਾ ਸੀ। ਪ੍ਰੰਤੂ ਬਰਸਾਤੀ ਖ਼ੂਬ ਪੰਜ ਦਿਨ ਕੰਮ ਕਰਨ ਤੋਂ ਬਾਅਦ ਕੌਂਸਲਰਾਂ ਦੀ ਆਪਸੀ ਫੁੱਟ ਦੀ ਭੇਟ ਚੜ ਗਿਆ ਤੇ ਹਮੇਸ਼ਾ ਲਈ ਬੰਦ ਕਰ ਦਿੱਤਾ ਗਿਆ। ਬਿਜਲੀ ਮੀਟਰ ਵੀ ਲਾਹ ਲਿਆ ਗਿਆ, ਸਟਾਰਟਰ ਮੋਟਰਾਂ ਵੀ ਖੋਹ ਲਈਆਂ ਗਈਆਂ ਪ੍ਰੰਤੂ ਨਿਕਾਸੀ ਖੂਹ ਹਾਲੇ ਵੀ ਬਰਕਰਾਰ ਹੈ। ਦੂਸਰੇ ਪਾਸੇ ਸੀਵਰੇਜ ਨਿਕਾਸੀ ਖੂਹ ਵਿਚ ਇਕ ਛੋਟੀ ਸਮਰੱਥਾ ਦਾ ਪੱਖਾ ਵੱਡੀ ਮੋਟਰ ਨਾਲ ਲਾ ਕੇ ਚਲਾਇਆ ਜਾ ਰਿਹਾ ਚਰਚਾ ਵਿਚ ਆਇਆ ਸੀ। ਨਗਰ ਕੌਂਸਲ ਦੇ ਪ੍ਰਧਾਨ ਵਲੋਂ ਵੱਖਰਾ ਪ੍ਰਬੰਧ ਕਰ ਕੇ ਵੀ ਪਾਣੀ ਛੇਤੀ ਨਿਕਾਸ ਕਰਨ ਲਈ ਯਤਨ ਕੀਤੇ ਗਏ। ਪ੍ਰੰਤੂ ਮੰਡੀ ਦੇ ਖੇਤਰਫਲ ਦੇ ਹਿਸਾਬ ਅਨੁਸਾਰ ਹਾਲੇ ਵੀ ਨਿਕਾਸੀ ਪ੍ਰਬੰਧ ਨਿਗੂਣੇ ਸਾਬਤ ਹੋਏ। ਕਿਉਂਕਿ ਅੱਧਾ ਅੱਧਾ ਘੰਟਾ ਪਈ ਬਰਸਾਤ ਦਾ ਪਾਣੀ ਦੋ ਦਿਨਾਂ ਵਿਚ ਮਸਾ ਨਿਕਾਸ ਹੋਇਆ ਜਦਕਿ ਹਾਲੇ ਵੀ ਮੰਡੀ ਭਰੀ ਖੜ੍ਹੀ ਹੈ। ਜਦਕਿ ਚਾਹੀਦਾ ਇਹ ਹੈ ਕਿ ਬਿਨਾਂ ਕਿਸੇ ਵੱਖਰੇ ਤਰੱਦਦ ਦੇ ਬਰਸਾਤੀ ਪਾਣੀ ਰੁਟੀਨ ਵਿਚ ਬਰਸਾਤ ਰੁਕਦੇ ਸਾਰ ਹੀ ਨਿਕਾਸ ਹੋਣਾ ਚਾਹੀਦਾ ਹੈ। ਮੰਡੀ ਦੇ ਸਿਰਕੱਢ ਆਗੂ ਸ: ਭੁਪਿੰਦਰ ਸਿੰਘ ਧਾਲੀਵਾਲ, ਦੁਰਗਾ ਮਾਤਾ ਮੰਦਿਰ ਦੇ ਮੁੱਖ ਸੇਵਾਦਾਰ ਜਗਦੀਪ ਦਾਸ, ਅਗਰਵਾਲ ਸਭਾ ਦੇ ਪ੍ਰਧਾਨ ਰਮਨ ਬਾਂਸਲ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਜੀਵਨ ਬਾਂਸਲ, ਵਪਾਰ ਮੰਡਲ ਧਨੌਲਾ ਦੇ ਪ੍ਰਧਾਨ ਰਮਨ ਕੁਮਾਰ ਨੇ ਡਿਪਟੀ ਕਮਿਸ਼ਨਰ ਬਰਨਾਲਾ ਪਾਸੋਂ ਮੰਗ ਕਰਦਿਆਂ ਆਖਿਆ ਕਿ ਮੰਡੀ ਅੰਦਰ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਤਾਂ ਕਿ ਲੋਕਾਂ ਨੂੰ ਨੇੜ ਭਵਿੱਖ ਵਿਚ ਫੈਲਣ ਵਾਲੀਆਂ ਮਹਾਮਾਰੀਆਂ ਦੇ ਪ੍ਰਕੋਪ ਤੋਂ ਬਚਾਇਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਕਾਲਾ ਢਿੱਲੋਂ ਨੇ ਵਿਧਾਨ ਸਭਾ ਵਿਚ ਵੱਡੇ ਪ੍ਰਾਈਵੇਟ ਹਸਪਤਾਲਾਂ ’ਚ ਇਲਾਜ ਦੇ ਰੇਟ ਤੈਅ ਕਰਨ ਦਾ ਮੁੱਦਾ ਚੁੱਕਿਆ ਅਗਲੀ ਖ਼ਬਰ ਕੇਦਾਰਨਾਥ ਭਗਵਾਨ ਸ਼ਿਵ ਦਾ ਇਹ ਮੰਦਰ ਬਾਰ੍ਹਾਂ ਜਯੋਤਿਰਲਿੰਗਾਂ ਵਿਚੋਂ ਇੱਕ ਹੈ-ਕਾਂਵੜੀਏ
Ad Position 24
No active advertisement