06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਇਲਾਕੇ ’ਚ ਬੇਸਹਾਰਾ ਪਸ਼ੂਆਂ ਦੀ ਭਰਮਾਰ ਬਣ ਰਹੀ ਹੈ ਹਾਦਸਿਆਂ ਦਾ ਕਾਰਨ

ਤਪਾ ਮੰਡੀ, 6 ਅਗਸਤ (ਪ੍ਰਵੀਨ ਗਰਗ)- ਇਲਾਕੇ ਅੰਦਰ ਬੇਸਹਾਰਾ ਪਸ਼ੂਆਂ ਦੀ ਭਰਮਾਰ ਇਸ ਕਦਰ ਵਧਦੀ ਜਾ ਰਹੀ ਹੈ ਕਿ ਜ਼ਿਆਦਾਤਰ ਦੋ ਪਹੀਆ ਵਾਹਨ ਚਾਲਕ ਇਨ੍ਹਾਂ ਪਸ਼ੂ ਕਾਰਨ ਹਾਸਿਆਂ ਦਾ ਸ਼ਿਕਾਰ ਹੋ ਰਹੇ ਹਨ ਜਿਸ ਵੱਲ ਸੂਬਾ ਸਰਕਾਰ ਅਤੇ ਸਬੰਧਿਤ ਵਿਭਾਗ ਦਾ ਕੋਈ ਵੀ ਧਿਆਨ ਨਹੀਂ ਹੈ ਕਿ ਉਹ ਬੇਸਹਾਰਾ ਪਸ਼ੂਆਂ ਦੇ ਕੋਈ ਵੀ ਪੁਖ਼ਤਾ ਪ੍ਰਬੰਧ ਕਰ ਸਕਣ। ਅਕਸਰ ਹੀ ਇਲਾਕੇ ਦੀਆਂ ਸੜਕਾਂ ਦੇ ਕਿਨਾਰਿਆਂ ਤੇ ਇਹ ਬੇਸਹਾਰਾ ਪਸੂ ਬੈਠੇ ਹੋਏ ਦਿਖਾਈ ਦਿੰਦੇ ਹਨ, ਜੋ ਰਾਤ ਦੇ ਸਮੇਂ ’ਚ ਦਿਖਾਈ ਹੀ ਨਹੀਂ ਦਿੰਦੇ ਜਿਨ੍ਹਾਂ ਕਾਰਨ ਹਾਦਸਾ ਵਾਪਰ ਜਾਂਦਾ ਹੈ।

Ad Position 21
No active advertisement
ਤਪਾ ਦੀ ਗਊਸ਼ਾਲਾ ਰੋਡ ’ਤੇ ਇਕੱਠੇ ਹੋਏ ਬੇਸਹਾਰਾ ਪਸ਼ੂਆਂ ਦਾ ਇਕ ਝੁੰਡ। ਤਸਵੀਰ : ਪ੍ਰਵੀਨ ਗਰਗ 07-08-2026
ਤਪਾ ਮੰਡੀ, 6 ਅਗਸਤ (ਪ੍ਰਵੀਨ ਗਰਗ)- ਇਲਾਕੇ ਅੰਦਰ ਬੇਸਹਾਰਾ ਪਸ਼ੂਆਂ ਦੀ ਭਰਮਾਰ ਇਸ ਕਦਰ ਵਧਦੀ ਜਾ ਰਹੀ ਹੈ ਕਿ ਜ਼ਿਆਦਾਤਰ ਦੋ ਪਹੀਆ ਵਾਹਨ ਚਾਲਕ ਇਨ੍ਹਾਂ ਪਸ਼ੂ ਕਾਰਨ ਹਾਸਿਆਂ ਦਾ ਸ਼ਿਕਾਰ ਹੋ ਰਹੇ ਹਨ ਜਿਸ ਵੱਲ ਸੂਬਾ ਸਰਕਾਰ ਅਤੇ ਸਬੰਧਿਤ ਵਿਭਾਗ ਦਾ ਕੋਈ ਵੀ ਧਿਆਨ ਨਹੀਂ ਹੈ ਕਿ ਉਹ ਬੇਸਹਾਰਾ ਪਸ਼ੂਆਂ ਦੇ ਕੋਈ ਵੀ ਪੁਖ਼ਤਾ ਪ੍ਰਬੰਧ ਕਰ ਸਕਣ। ਅਕਸਰ ਹੀ ਇਲਾਕੇ ਦੀਆਂ ਸੜਕਾਂ ਦੇ ਕਿਨਾਰਿਆਂ ਤੇ ਇਹ ਬੇਸਹਾਰਾ ਪਸੂ ਬੈਠੇ ਹੋਏ ਦਿਖਾਈ ਦਿੰਦੇ ਹਨ, ਜੋ ਰਾਤ ਦੇ ਸਮੇਂ ’ਚ ਦਿਖਾਈ ਹੀ ਨਹੀਂ ਦਿੰਦੇ ਜਿਨ੍ਹਾਂ ਕਾਰਨ ਹਾਦਸਾ ਵਾਪਰ ਜਾਂਦਾ ਹੈ। ਕਈ-ਕਈ ਵਾਰ ਇਹ ਪਸ਼ੂ ਆਪਸ ਵਿਚ ਇਸ ਕਦਰ ਭਿੜਦੇ ਹਨ, ਜੋ ਹਾਦਸਿਆਂ ਦਾ ਕਾਰਨ ਬਣਦੇ ਹਨ। ਇਲਾਕੇ ਦੀਆਂ ਮੁੱਖ ਸੜਕਾਂ, ਗਲੀਆਂ, ਮੁਹੱਲਿਆਂ, ਬਾਜ਼ਾਰਾਂ ਅਤੇ ਲਿੰਕ ਰੋਡਾਂ ’ਤੇ ਦਿਨ-ਰਾਤ ਘੁੰਮਦੇ ਇਨ੍ਹਾਂ ਪਸ਼ੂਆਂ ਦੇ ਝੁੰਡਾਂ ਦੇ ਝੁੰਡ ਵੇਖੇ ਜਾ ਸਕਦੇ ਹਨ, ਜਿਨ੍ਹਾਂ ਕਾਰਨ ਕਈ ਕਈ ਵਾਰ ਬੱਚੇ ਵੀ ਗਲੀਆਂ ’ਚ ਖੇਡਣ ਤੋਂ ਘਬਰਾਉਂਦੇ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਕਈ ਵਾਰ ਬੇਸਹਾਰਾ ਪਸ਼ੂਆਂ ਨਾਲ ਟਕਰਾਉਣ ਕਾਰਨ ਲੋਕ ਜ਼ਖ਼ਮੀ ਹੋ ਚੁੱਕੇ ਹਨ। ਨਾਗਰਿਕਾਂ ਨੇ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਬੇਸਹਾਰਾ ਪਸ਼ੂਆਂ ਨੂੰ ਸੜਕਾਂ ਤੋਂ ਹਟਾ ਕੇ ਗਊਸ਼ਾਲਾਵਾਂ ਜਾਂ ਹੋਰ ਸੁਰੱਖਿਅਤ ਥਾਵਾਂ ’ਤੇ ਭੇਜਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ, ਤਾਂ ਜੋ ਹਾਦਸਿਆਂ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਵਾਈ. ਐੱਸ. ਪਬਲਿਕ ਸਕੂਲ ਵਿਖੇ ‘ਐਕਸਪ੍ਰੈਸ਼ਨਜ਼-2026’ ਸਮਾਗਮ ਕਰਵਾਇਆ ਅਗਲੀ ਖ਼ਬਰ ਬਾਬਾ ਗਾਂਧਾ ਸਿੰਘ ਸਕੂਲ ਦੇ ਵਿਦਿਆਰਥੀ ਨੇ ਨੈਤਿਕ ਸਿੱਖਿਆ ਪ੍ਰੀਖਿਆ ’ਚੋਂ ਪਹਿਲਾ ਸਥਾਨ ਕੀਤਾ ਹਾਸਲ ਅਨਾਜ ਮੰਡੀ ’ਚ ਲੱਗ...
Ad Position 24
No active advertisement