14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਪਿੰਡ ਬਖ਼ਤਗੜ੍ਹ ਸਕੂਲ ਵਿਚ ਰਾਏ ਪਰਿਵਾਰ ਨੇ ਆਰ.ਓ ਸਿਸਟਮ ਲਗਵਾਇਆ

ਟੱਲੇਵਾਲ, 13 ਅਗਸਤ (ਸੋਨੀ ਚੀਮਾ)-ਪਿੰਡ ਬਖਤਗੜ੍ਹ ਦੇ ਸ਼ਹੀਦ ਧਰਮਵੀਰ ਕੁਮਾਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿੰਡ ਨਾਲ ਸਬੰਧਿਤ ਰਾਏ ਪਰਿਵਾਰ ਦੇ ਕੇਵਲ ਸਿੰਘ ਰਾਏ, ਸੋਹਣ ਸਿੰਘ ਰਾਏ, ਮਲਕੀਤ ਕੌਰ ਮਾਨ ਤੋਂ ਇਲਾਵਾ ਸਮੂਹ ਪਰਿਵਾਰ ਵਲੋਂ ਸਵ: ਗੁਰਦੇਵ ਸਿੰਘ ਰਾਏ ਦੀ ਯਾਦ ਵਿਚ ਅਲਕਲਾਈਨ ਆਰ. ਓ ਸਿਸਟਮ ਅਤੇ ਵਾਟਰ ਕੂਲਰ ਭੇਟ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 14-08-2026
ਟੱਲੇਵਾਲ, 13 ਅਗਸਤ (ਸੋਨੀ ਚੀਮਾ)-ਪਿੰਡ ਬਖਤਗੜ੍ਹ ਦੇ ਸ਼ਹੀਦ ਧਰਮਵੀਰ ਕੁਮਾਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿੰਡ ਨਾਲ ਸਬੰਧਿਤ ਰਾਏ ਪਰਿਵਾਰ ਦੇ ਕੇਵਲ ਸਿੰਘ ਰਾਏ, ਸੋਹਣ ਸਿੰਘ ਰਾਏ, ਮਲਕੀਤ ਕੌਰ ਮਾਨ ਤੋਂ ਇਲਾਵਾ ਸਮੂਹ ਪਰਿਵਾਰ ਵਲੋਂ ਸਵ: ਗੁਰਦੇਵ ਸਿੰਘ ਰਾਏ ਦੀ ਯਾਦ ਵਿਚ ਅਲਕਲਾਈਨ ਆਰ.ਓ ਸਿਸਟਮ ਅਤੇ ਵਾਟਰ ਕੂਲਰ ਭੇਟ ਕੀਤਾ ਗਿਆ। ਇਸ ਮੌਕੇ ਰਾਏ ਪਰਿਵਾਰ ਦੇ ਆਗੂਆਂ ਨੇ ਦੱਸਿਆ ਕਿ ਉਕਤ ਅਲਕੇਲਾਈਨ ਆਰ.ਓ ਸਿਸਟਮ ਅਤੇ ਵਾਟਰ ਕੂਲਰ ਦੇ ਚੰਗੇ ਪਾਣੀ ਨਾਲ ਸਕੂਲ ਦੇ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਬਿਹਤਰ ਹੋਵੇਗਾ। ਇਸ ਮੌਕੇ ਰਾਏ ਪਰਿਵਾਰ ਦੇ ਸੋਹਣ ਸਿੰਘ ਰਾਏ ਅਤੇ ਕੇਵਲ ਸਿੰਘ ਰਾਏ ਨੇ ਕਿਹਾ ਕਿ ਸਾਨੂੰ ਆਪਣੇ ਦਾਨ ਦਾ ਮੂੰਹ ਸਕੂਲਾਂ ਵੱਲ ਮੋੜਨ ਦੀ ਵੀ ਲੋੜ ਹੈ ਕਿਉਂਕਿ ਸਕੂਲ ਹੀ ਸਮਾਜ ਦੀ ਬੁਨਿਆਦ ਹੁੰਦੇ ਹਨ। ਇਸ ਮੌਕੇ ਪ੍ਰਿੰਸੀਪਲ ਦਵਿੰਦਰ ਸਿੰਘ ਅਤੇ ਸਕੂਲ ਅਧਿਆਪਕਾਂ ਵਲੋਂ ਸਮਾਜ ਸੇਵੀ ਪਰਿਵਾਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰਪੰਚ ਨਿਰਮਲ ਸਿੰਘ ਨਿੰਮਾ, ਚਰਨਜੀਤ ਸਿੰਘ, ਲਵਦੀਪ ਸਿੰਘ ਚੀਮਾ, ਮੁਖਤਿਆਰ ਸਿੰਘ, ਜਗਤਾਰ ਸਿੰਘ, ਬਹਾਦਰ ਸਿੰਘ, ਲੈਕ: ਸੁਖਵੀਰ ਸਿੰਘ, ਗੁਰਮੀਤ ਸਿੰਘ, ਹਰਵੀਰ ਸਿੰਘ, ਮਨਜੀਤ ਸਿੰਘ, ਲਵਲੀਨ ਸਿੰਘ, ਗੁਰਮੇਲ ਸਿੰਘ, ਜਗਸੀਰ ਸਿੰਘ, ਪੁਨੀਤ ਸਿੰਘ, ਸ੍ਰੀਮਤੀ ਅਨੁਰਾਧਾ, ਜਸਪ੍ਰੀਤ ਕੌਰ, ਮਿਸ. ਨੀਤੂ, ਮਿਸ.ਗੁਰਪ੍ਰੀਤ ਕੌਰ, ਚਰਨਜੀਤ ਸਿੰਘ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਵਿਖੇ ਲੜਕੀਆਂ ਲਈ ‘ਹੈਲਥ ਐਂਡ ਵੈਲਨੈੱਸ’ ਵਿਸ਼ੇ ਸੰਬੰਧੀ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਕ੍ਰਿਕਟ ਖਿਡਾਰੀਆਂ ਦੀ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੋਣ ਮਾਤਾ ਚਾਮੁ...
Ad Position 24