15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਏਸ਼ੀਆ ਦੀ ਸਭ ਤੋਂ ਵੱਡੀ ਪਸ਼ੂ ਮੰਡੀ ਲਈ 70 ਲੱਖ ਰੁਪਏ ਖ਼ਰਚ ਕੇ ਬਣਾਇਆ ਜਾਵੇਗਾ ਦਾਰਸ਼ਨਿਕ ਪਸ਼ੂ ਹਸਪਤਾਲ- ਮੀਤ ਹੇਅਰ

ਧਨੌਲਾ, 16 ਅਗਸਤ (ਜਤਿੰਦਰ ਸਿੰਘ ਧਨੌਲਾ)-ਸ਼੍ਰੋਮਣੀ ਅਕਾਲੀ ਦਲ ਨੇ ਵੀ ਲੰਬਾ ਸਮਾਂ ਰਾਜਭਾਗ ਮਾਣਿਆ ਅਤੇ ਕਾਂਗਰਸ ਪਾਰਟੀ ਨੇ ਵੀ ਪ੍ਰੰਤੂ 1936 ਤੋਂ ਬਾਅਦ, ਏਸ਼ੀਆ ਦੀ ਸਭ ਤੋਂ ਵੱਡੀ ਪਸ਼ੂ ਮੰਡੀ ਧਨੌਲਾ ਨੂੰ ਸਰਕਾਰੀ ਹਸਪਤਾਲ 70 ਲੱਖ ਰੁਪਏ ਖ਼ਰਚ ਕੇ ਆਮ ਆਦਮੀ ਪਾਰਟੀ ਨੇ ਬਣਾ ਕੇ ਦੇਣ ਦਾ ਤਹੱਈਆ ਕੀਤਾ। ਇਹ ਪ੍ਰਗਟਾਵਾ ਸੰਸਦ ਮੈਂਬਰ ਸਰਦਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਡੰਗਰਾਂ ਵਾਲੇ ਹਸਪਤਾਲ ਦਾ ਰਸਮੀ ਤੌਰ ’ਤੇ ਨੀਂਹ ਪੱਥਰ ਰੱਖਣ ਉਪਰੰਤ ਗੱਲਬਾਤ ਕਰਦਿਆਂ ਕੀਤਾ।

Ad Position 21
No active advertisement
ਅਜੀਤ ਡੈਸਕ 17-08-2026
ਧਨੌਲਾ, 16 ਅਗਸਤ (ਜਤਿੰਦਰ ਸਿੰਘ ਧਨੌਲਾ)-ਸ਼੍ਰੋਮਣੀ ਅਕਾਲੀ ਦਲ ਨੇ ਵੀ ਲੰਬਾ ਸਮਾਂ ਰਾਜਭਾਗ ਮਾਣਿਆ ਅਤੇ ਕਾਂਗਰਸ ਪਾਰਟੀ ਨੇ ਵੀ ਪ੍ਰੰਤੂ 1936 ਤੋਂ ਬਾਅਦ, ਏਸ਼ੀਆ ਦੀ ਸਭ ਤੋਂ ਵੱਡੀ ਪਸ਼ੂ ਮੰਡੀ ਧਨੌਲਾ ਨੂੰ ਸਰਕਾਰੀ ਹਸਪਤਾਲ 70 ਲੱਖ ਰੁਪਏ ਖ਼ਰਚ ਕੇ ਆਮ ਆਦਮੀ ਪਾਰਟੀ ਨੇ ਬਣਾ ਕੇ ਦੇਣ ਦਾ ਤਹੱਈਆ ਕੀਤਾ। ਇਹ ਪ੍ਰਗਟਾਵਾ ਸੰਸਦ ਮੈਂਬਰ ਸਰਦਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਡੰਗਰਾਂ ਵਾਲੇ ਹਸਪਤਾਲ ਦਾ ਰਸਮੀ ਤੌਰ ’ਤੇ ਨੀਂਹ ਪੱਥਰ ਰੱਖਣ ਉਪਰੰਤ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਦਾ ਲੋਕ ਕਾਪੀ ਪੈੱਨ ਚੁੱਕ ਕੇ ਲੇਖਾ ਜੋਖਾ ਕਰ ਕੇ ਦੇਖਣ ਤੇ ਫਿਰ ਨਿਰਨਾ ਕਰਨ ਕਿ ਗੱਲੀਂ ਬਾਤੀਂ ਸਬਜ਼ਬਾਗ ਦਿਖਾਉਣ ਵਾਲੀਆਂ ਰਾਜਨੀਤਿਕ ਪਾਰਟੀਆਂ ਨੇ ਲੰਬਾ ਸਮਾਂ ਰਾਜਭਾਗ ਮਾਣ ਕੇ ਲੋਕਾਂ ਦੇ ਕੀ ਪੱਲੇ ਪਾਇਆ, ਤੇ ਆਮ ਆਦਮੀ ਪਾਰਟੀ ਨੇ ਆਪਣੇ ਫ਼ਰਜ਼, ਫ਼ਖਰ ਨਾਲ ਪੂਰੇ ਕੀਤੇ। ਮੀਤ ਹੇਅਰ ਨੇ ਆਖਿਆ ਕਿ ਇਸ ਉਪਰਾਲੇ ਨਾਲ ਏਸ਼ੀਆ ਦੀ ਸਭ ਤੋਂ ਵੱਡੀ ਪਸ਼ੂ ਮੰਡੀ ਵਜੋਂ ਜਾਣੀ ਜਾਂਦੀ ਧਨੌਲਾ ਮੰਡੀ ਪਸ਼ੂ ਪਾਲਨ ਦੀ ਹੱਬ- ਬਣ ਕੇ ਉੱਭਰ ਕੇ ਅੱਗੇ ਵਧੇਗੀ। ਮੀਤ ਹੇਅਰ ਨੇ ਆਖਿਆ ਕਿ ਪੰਜਾਬ ਸਰਕਾਰ ਇਸ ਗੱਲ ਨੂੰ ਮਿਸ਼ਨ ਬਣਾ ਕੇ ਅੱਗੇ ਵੱਧ ਰਹੀ ਕਿ ਇੱਥੇ ਪਸ਼ੂ ਪਾਲਨ ਦਾ ਕਿੱਤਾ ਮੁਨਾਫ਼ੇ ਦੇ ਕਿੱਤੇ ਵਜੋਂ ਉੱਭਰ ਕੇ ਅੱਗੇ ਆਵੇ ਤਾਂ ਕਿ ਸਿੰਥੈਟਿੰਕ ਦੁੱਧ ਦੀ ਪੈਦਾਵਾਰ ਦਾ ਹਮੇਸ਼ਾ ਲਈ ਖ਼ਾਤਮਾ ਕੀਤਾ ਜਾ ਸਕੇ। ਇਸੇ ਹਸਪਤਾਲ ਵਿਚ ਨਿਰੰਤਰ 45 ਸਾਲ ਸੇਵਾ ਨਿਭਾ ਚੁੱਕੇ ਡਾਕਟਰ ਦਿਆ ਕ੍ਰਿਸ਼ਨ ਵਲੋਂ ਸ੍ਰੀ ਮੀਤ ਹੇਅਰ ਅਤੇ ਨਾਲੇ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਮੀਤ ਹੇਅਰ ਨੇ ਪੁਰਾਣੇ ਹਸਪਤਾਲ ਦਾ ਧੁਰ ਅੰਦਰ ਤੱਕ ਜਾ ਕੇ ਜਾਇਜ਼ਾ ਵੀ ਲਿਆ ਤੇ ਮਹਿਕਮੇ ਦੇ ਅਫ਼ਸਰਾਂ ਨੂੰ ਖਰਾ ਮੈਟੀਰੀਅਲ ਵਰਤ ਕੇ ਦਾਰਸ਼ਨਿਕ ਇਮਾਰਤ ਬਣਾਉਣ ਲਈ ਵੀ ਤਾੜਨਾ ਕੀਤੀ। ਇਸ ਮੌਕੇ ਡਿਪਟੀ ਡਾਇਰੈਕਟਰ ਕਰਮਜੀਤ ਸਿੰਘ, ਡਾਕਟਰ ਰਕੇਸ਼ ਸਿੰਗਲਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਧੰਨਾ ਸਿੰਘ ਨੇ ਸ੍ਰੀ ਮੀਤ ਹੇਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਸਮਾਗਮ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਧੰਨਾ ਸਿੰਘ, ਨੀਤੀ ਸ਼ਰਮਾ, ਸੀਨੀਅਰ ਅਧਿਕਾਰੀ ਚੰਚਲ ਸ਼ਰਮਾ, ਸੀਨੀਅਰ ਕਰਮਚਾਰੀ ਨਵਕਿਰਨ ਚੰਗਾਲ, ਜਗਦੀਪ ਦਾਸ ਮੁੱਖ ਸੇਵਾਦਾਰ ਸ੍ਰੀ ਦੁਰਗਾ ਮਾਤਾ ਮੰਦਰ, ਨਵਦੀਪ ਪਰੈਟੀ, ਲਾਲੀ ਡੀ ਟਾਊਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਪਾਰ ਮੰਡਲ ਵਲੋਂ ਆਜ਼ਾਦੀ ਦਿਹਾੜੇ ’ਤੇ ਛੇਵਾਂ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਨਗਰ ਨਿਗਮ ਵਿਖੇ ਐੱਮ.ਪੀ. ਮੀਤ ਹੇਅਰ ਵਲੋਂ ਡਿਜੀਟਲ ਸਹਾਇਤਾ ਕੇਂਦਰ ਦੀ ਸ਼ੁਰੂਆਤ
Ad Position 24