15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਵਪਾਰ ਮੰਡਲ ਵਲੋਂ ਆਜ਼ਾਦੀ ਦਿਹਾੜੇ ’ਤੇ ਛੇਵਾਂ ਖ਼ੂਨਦਾਨ ਕੈਂਪ ਲਗਾਇਆ

ਭਦੌੜ, 16 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਵਪਾਰ ਮੰਡਲ ਭਦੌੜ ਵਲੋਂ ਬਲੱਡ ਡੋਨਰ ਸੁਸਾਇਟੀ ਭਦੌੜ ਦੇ ਸਹਿਯੋਗ ਨਾਲ ਆਜ਼ਾਦੀ ਦਿਹਾੜੇ ਉਪਰ 6ਵਾਂ ਖ਼ੂਨਦਾਨ ਕੈਂਪ ਗਿਆਰਾਂ ਰੁੱਦਰ ਸ਼ਿਵ ਮੰਦਰ ਪੱਥਰਾਂ ਵਾਲੀ ਵਿਖੇ ਲਾਇਆ ਗਿਆ ਜਿਸ ਦਾ ਉਦਘਾਟਨ ਤਪ ਅਸਥਾਨ ਸੰਤ ਬਾਬਾ ਭਾਨ ਸਿੰਘ ਦੇ ਮੁੱਖ ਸੇਵਾਦਾਰ ਸੰਤ ਬਾਬਾ ਚਮਕੌਰ ਸਿੰਘ ਨੇ ਕੀਤਾ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਨੀਸ਼ ਗਰਗ ਅਤੇ ਸੰਜੀਵ ਕੁਮਾਰ ਐੱਸ.

Ad Position 21
No active advertisement
ਅਜੀਤ ਡੈਸਕ 17-08-2026
ਭਦੌੜ, 16 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਵਪਾਰ ਮੰਡਲ ਭਦੌੜ ਵਲੋਂ ਬਲੱਡ ਡੋਨਰ ਸੁਸਾਇਟੀ ਭਦੌੜ ਦੇ ਸਹਿਯੋਗ ਨਾਲ ਆਜ਼ਾਦੀ ਦਿਹਾੜੇ ਉਪਰ 6ਵਾਂ ਖ਼ੂਨਦਾਨ ਕੈਂਪ ਗਿਆਰਾਂ ਰੁੱਦਰ ਸ਼ਿਵ ਮੰਦਰ ਪੱਥਰਾਂ ਵਾਲੀ ਵਿਖੇ ਲਾਇਆ ਗਿਆ ਜਿਸ ਦਾ ਉਦਘਾਟਨ ਤਪ ਅਸਥਾਨ ਸੰਤ ਬਾਬਾ ਭਾਨ ਸਿੰਘ ਦੇ ਮੁੱਖ ਸੇਵਾਦਾਰ ਸੰਤ ਬਾਬਾ ਚਮਕੌਰ ਸਿੰਘ ਨੇ ਕੀਤਾ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਨੀਸ਼ ਗਰਗ ਅਤੇ ਸੰਜੀਵ ਕੁਮਾਰ ਐੱਸ.ਪੀ ਮੈਡੀਕੋਜ਼ ਨੇ ਕਿਹਾ ਕਿ ਆਜ਼ਾਦੀ ਦੇ 80ਵੇਂ ਦਿਹਾੜੇ ਦੀ ਖ਼ੁਸ਼ੀ ਉਪਰ ਵਪਾਰ ਮੰਡਲ ਵਲੋਂ ਖ਼ੂਨਦਾਨ ਕੈਂਪ ਲਗਾਉਣ ਬਹੁਤ ਵਧੀਆਂ ਉਪਰਾਲਾ ਹੈ ਕਿਉਂਕਿ ਖ਼ੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ ਸਾਡੇ ਵਲੋਂ ਕੀਤਾ ਗਿਆ ਥੋੜ੍ਹਾ ਜਿਹਾ ਖ਼ੂਨਦਾਨ ਕਿਸੇ ਲੋੜਵੰਦ ਮਰੀਜ਼ ਦੀ ਜ਼ਿੰਦਗੀ ਬਚਾ ਸਕਦਾ ਹੈ। ਹਾਦਸਿਆਂ ਦੇ ਪੀੜਤਾਂ, ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਅਤੇ ਲੋੜਵੰਦਾਂ ਲਈ ਖ਼ੂਨ ਦੀ ਹਮੇਸ਼ਾ ਲੋੜ ਰਹਿੰਦੀ ਹੈ। ਇਸ ਲਈ ਸਾਨੂੰ ਆਪਣਾ ਫ਼ਰਜ਼ ਸਮਝਦਿਆਂ ਸਮੇਂ-ਸਮੇਂ ’ਤੇ ਖ਼ੂਨਦਾਨ ਕਰਨਾ ਚਾਹੀਦਾ ਹੈ। ਇਸ ਮੌਕੇ ਬਲੱਡ ਬੈਂਕ ਸਿਵਲ ਹਸਪਤਾਲ ਬਰਨਾਲਾ ਵਲੋਂ 35 ਯੂਨਿਟਾਂ ਪ੍ਰਾਪਤ ਕੀਤੀਆਂ ਗਈਆਂ ਅਤੇ ਬਲੱਡ ਦਾਨੀਆਂ ਦਾ ਵਪਾਰ ਮੰਡਲ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਕੁਮਾਰ ਨੀਟਾ, ਕੁਲਦੀਪ ਸਿੰਘ ਧਾਲੀਵਾਲ ਗੁਰਦੀਪ ਦੀਪਾ, ਮਨਦੀਪ ਦੀਪੂ, ਇਕਬਾਲ ਸਿੰਘ, ਕੁਲਦੀਪ ਸਿੰਘ, ਬਿੱਟੂ ਸਿੰਘ, ਪਾਲਾ ਸਿੰਘ, ਡਾ: ਦੀਪਕ ਸਿੰਗਲਾ, ਇੰਸ: ਮਨਦੀਪ ਸਿੰਘ ਢੀਂਡਸਾ, ਨੀਤਲ ਸਿੰਗਲਾ, ਸੁਖਚਰਨ ਸਿੰਘ ਪੰਮਾ, ਦੀਪਕ ਬੋਨੀ ਸ਼ਰਮਾ, ਆਤਮਾ ਸਿੰਗਲਾ, ਮਨੋਜ ਕੁਮਾਰ, ਮਨਦੀਪ ਕੁਮਾਰ ਅਤੇ ਗੱਗੀ ਸ਼ਰਮਾ ਆਦਿ ਸਨ।
Ad Position 22
No active advertisement
ਪਿਛਲੀ ਖ਼ਬਰ ਗਰੀਨ ਫ਼ੀਲਡ ਕਾਨਵੈਂਟ ਸਕੂਲ ਦਾਨਗੜ੍ਹ ਵਿਖੇ ਧੂਮਧਾਮ ਨਾਲ ਮਨਾਇਆ ਸੁਤੰਤਰਤਾ ਦਿਵਸ ਅਗਲੀ ਖ਼ਬਰ ਏਸ਼ੀਆ ਦੀ ਸਭ ਤੋਂ ਵੱਡੀ ਪਸ਼ੂ ਮੰਡੀ ਲਈ 70 ਲੱਖ ਰੁਪਏ ਖ਼ਰਚ ਕੇ ਬਣਾਇਆ ਜਾਵੇਗਾ ਦਾਰਸ਼ਨਿਕ ਪਸ਼ੂ ਹਸਪਤਾਲ- ਮੀਤ ਹੇਅਰ
Ad Position 24